ਮਿਆਂਮਾਰ ਦੇ ਸਕੂਲ ‘ਚ ਹੈਲੀਕਾਪਟਰ ਤੋਂ ਫੌਜ ਨੇ ਦਾਗੀਆਂ ਗੋਲੀਆਂ, 7 ਵਿਦਿਆਰਥੀਆਂ ਸਣੇ 13 ਦੀ ਮੌਤ

ਮਿਆਂਮਾਰ, (ਪੰਜਾਬੀ ਮੀਡੀਆ ਬਿਊਰੋ): ਵਿਚ ਫੌਜ ਦੇ ਹੈਲੀਕਾਪਟਰ ਨੇ ਇਕ ਸਕੂਲ ਵਿਚ ਫਾਇਰਿੰਗ ਕਰ ਦਿੱਤੀ। ਸਕੂਲ ਵਿਚ ਮੌਜੂਦ 13 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ ਵਿਚ 7 ਵਿਦਿਆਰਥੀ ਸਨ। ਇਹ ਸਕੂਲ ਬੁੱਧ ਮੱਠ ਵਿਚ ਸਥਿਤ ਸੀ। ਜਾਣਕਾਰੀ ਮੁਤਾਬਕ 17 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਹਨ। ਕੇਂਦਰੀ ਸਾਗੈਂਗ ਇਲਾਕੇ ਵਿਚ ਸਥਿਤ ਸਕੂਲ ਵਿਚ ਫੌਜ ਨੇ ਹਮਲਾ ਕੀਤਾ ਸੀ। ਫੌਜ ਦਾ ਕਹਿਣਾ ਹੈ ਕਿ ਸਕੂਲ ਵਿਚ ਵਿਦਰੋਹੀ ਲੁਕੇ ਹੋਏ ਸਨ। ਫੌਜ ਦੇ ਹਮਲੇ ਦੇ ਬਾਅਦ ਕੁਝ ਬੱਚੇ ਤਤਕਾਲ ਹੀ ਮਰ ਗਏ। ਕੁਝ ਉਦੋਂ ਮਾਰੇ ਗਏ ਜਦੋਂ ਫੌਜ ਪਿੰਡ ਵਿਚ ਦਾਖਲ ਹੋ ਗਈ। ਸਕੂਲ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਕਸਬੇ ਵਿਚ ਮਾਰੇ ਗਏ ਲੋਕਾਂ ਨੂੰ ਦਫਨਾ ਦਿੱਤਾ ਗਿਆ। ਫੌਜ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਹਿਲਾਂ ਵਿਦਰੋਹੀਆਂ ਨੇ ਗੋਲੀਬਾਰੀ ਸ਼ੁਰੂ ਕੀਤੀ। ਇਸ ਦੇ ਬਾਅਦ ਜਵਾਬ ਦਿੱਤਾ ਗਿਆ। ਪਿੰਡ ਵਿਚ ਲਗਭਗ 1 ਘੰਟੇ ਤੱਕ ਗੋਲੀਆਂ ਚੱਲੀਆਂ। ਸਕੂਲ ਪ੍ਰਸ਼ਾਸਨ ਕੋਸ਼ਿਸ਼ ਕਰ ਰਿਹਾ ਸੀ ਕਿ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਲੁਕਾਇਆ ਜਾਵੇ। ਉਦੋਂ ਹੀ ਚਾਰ MI-35 ਹੈਲੀਕਾਪਟਰ ਪਹੁੰਚ ਗਏ। ਇਨ੍ਹਾਂ ਵਿਚੋਂ 2 ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸਕੂਲ ‘ਤੇ ਮਸ਼ੀਨ ਗਨ ਅਤੇ ਭਾਰੀ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟੀਚਰਾਂ ਤੇ ਵਿਦਿਆਰਥੀਆਂ ਨੇ ਕਲਾਸ ਰੂਮ ਵਿਚ ਜਾਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ 7 ਸਾਲ ਦਾ ਬੱਚਾ ਤੇ ਟੀਚਰ ਗੋਲੀ ਦਾ ਸ਼ਿਕਾਰ ਹੋ ਚੁੱਕੇ ਸਨ। ਉਨ੍ਹਾਂ ਦਾ ਖੂਨ ਵਹਿ ਰਿਹਾ ਸੀ ਤੇ ਪੱਟੀ ਬੰਨ੍ਹ ਕੇ ਖੂਨ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।


ਫਾਇਰਿੰਗ ਰੁਕਣ ਦੇ ਬਾਅਦ ਫੌਜ ਨੇ ਕਿਹਾ ਕਿ ਸਾਰੇ ਲੋਕ ਬਾਹਰ ਆ ਜਾਣ। ਘੱਟ ਤੋਂ ਘੱਟ 30 ਵਿਦਿਆਰਥੀਆਂ ਨੂੰ ਗੋਲੀ ਲੱਗੀ ਸੀ। ਕਿਸੇ ਦੀ ਪਿੱਠ ‘ਤੇ, ਕਿਸੇ ਦੀ ਗਰਦਨ ‘ਤੇ ਤੇ ਕਿਸੇ ਦੇ ਪੱਟ ‘ਤੇ ਗੋਲੀ ਲੱਗੀ ਸੀ। ਰਿਪੋਰਟ ਮੁਤਾਬਕ ਪੀਪਲਸ ਡਿਫੈਂਸ ਫੋਰਸ ਦੇ ਮੈਂਬਰਾਂ ਦੇ ਲੁਕੇ ਹੋਣ ਦੀ ਸੂਚਨਾ ‘ਤੇ ਫੌਜ ਸਕੂਲ ਵਿਚ ਜਾਂਚ ਕਰਨ ਗਈ ਸੀ। ਜਦੋਂ ਤੋਂ ਮਿਆਂਮਾਰ ਵਿਚ ਤਖਤਾ ਪਲਟ ਹੋਇਆ ਹੈ ਅਕਸਰ ਫੌਜ ਦੇ ਹਮਲੇ ਵਿਚ ਆਮ ਨਾਗਰਿਕ ਮਾਰੇ ਜਾਂਦੇ ਹਨ। ਇਕ ਸਾਲ ਵਿਚ ਲਗਭਗ 2,000 ਲੋਕ ਮਾਰੇ ਗਏ ਹਨ।

Share This :

Leave a Reply