ਨਿੱਜੀ ਯੂਨੀਵਰਸਿਟੀ ‘ਚ ਖੁਦਕੁਸ਼ੀ ਮਾਮਲਾ, ਸੁਸਾਈਡ ਨੋਟ ‘ਚ ਵੱਡਾ ਖੁਲਾਸਾ

ਪ੍ਰੋਫੈਸਰ ਤੋਂ ਪ੍ਰੇਸ਼ਾਨ ਸੀ ਸਟੂਡੈਂਟ

ਨਵੀਂ ਦਿੱਲੀ (ਪੰਜਾਬੀ ਮੀਡੀਆ ਬਿਊਰੋ): ਇਸ ਤੋਂ ਪਹਿਲਾਂ ਉਹ ਦੋ ਸਾਲ ਐਨਆਈਟੀ ਕਾਲੀਕਟ ਵਿੱਚ ਪੜ੍ਹ ਰਿਹਾ ਸੀ, ਜਿੱਥੇ ਉਸ ਨੂੰ ਪ੍ਰੋਫੈਸਰ ਨੇ ਤੰਗ ਪ੍ਰੇਸ਼ਾਨ ਕੀਤਾ ਅਤੇ ਕਾਲਜ ਛੱਡਣ ਲਈ ਮਜਬੂਰ ਕੀਤਾ। ਉਸ ਨੇ ਕਾਲਜ ਛੱਡ ਦਿੱਤਾ ਸੀ, ਪਰ ਪਰੇਸ਼ਾਨ ਸੀ ਅਤੇ ਪਰੇਸ਼ਾਨੀ ਕਾਰਨ ਉਸ ਨੇ ਹੋਸਟਲ ਵਿੱਚ ਖੁਦਕੁਸ਼ੀ ਕਰ ਲਈ। ਕੇਰਲ ਦੇ ਰਹਿਣ ਵਾਲੇ ਬੈਚਲਰ ਆਫ ਡਿਜ਼ਾਈਨਿੰਗ ਦੇ ਵਿਦਿਆਰਥੀ ਇਜਿਨ ਐੱਸ ਦਿਲੀਪ ਕੁਮਾਰ ਨੇ ਆਪਣੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਮੇਰੀ ਮੌਤ ਲਈ ਐਨਆਈਟੀ ਕਾਲੀਕਟ ਦੇ ਪ੍ਰੋਫੈਸਰ ਪ੍ਰਸ਼ਾਦ ਕ੍ਰਿਸ਼ਨ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ। ਉਸ ਨੇ ਭਾਵਨਾਤਮਕ ਤੌਰ ‘ਤੇ ਹੇਰਾਫੇਰੀ ਕਰਕੇ ਮੇਰੇ ਨਾਲ ਗਲਤ ਕੀਤਾ। ਮੈਨੂੰ ਆਪਣੇ ਫੈਸਲੇ ‘ਤੇ ਬਹੁਤ ਅਫ਼ਸੋਸ ਹੈ। ਮਾਫ ਕਰਨਾ, ਸ਼ਾਇਦ ਮੈਂ ਸਾਰਿਆਂ ਲਈ ਬੋਝ ਬਣ ਰਿਹਾ ਹਾਂ।

ਪਤਾ ਲੱਗਾ ਹੈ ਕਿ ਐਨਆਈਟੀ ਕਾਲੀਕਟ ਵਿੱਚ ਈਜਿਨ ਐਸ ਦਿਲੀਪ ਕੁਮਾਰ ਨਾਲ ਕੁਝ ਵਿਵਾਦ ਚੱਲ ਰਿਹਾ ਸੀ। ਉੱਥੇ ਇਜਿਨ ਦੂਜੇ ਸਾਲ ਦਾ ਵਿਦਿਆਰਥੀ ਸੀ। ਉਸ ਨੂੰ ਐਨਆਈਟੀ ਕਾਲੀਕਟ ਵਿੱਚ ਈਜਿਨ ਦੇ ਪ੍ਰੋਫੈਸਰ ਪ੍ਰਸ਼ਾਦ ਕ੍ਰਿਸ਼ਨ ਵੱਲੋਂ ਐਨਆਈਟੀ ਛੱਡਣ ਲਈ ਮਜਬੂਰ ਕੀਤਾ ਗਿਆ ਸੀ। 2 ਸਾਲ ਬਰਬਾਦ ਕਰਨ ਤੋਂ ਬਾਅਦ ਇਜਿਨ ਨੇ ਜਲੰਧਰ ਦੀ ਇਸ ਯੂਨੀਵਰਸਿਟੀ ਵਿੱਚ ਪਹਿਲੇ ਸਾਲ ਵਿੱਚ ਦਾਖਲਾ ਲਿਆ ਸੀ। ਆਪਣੇ ਦੋ ਸਾਲ ਬਰਬਾਦ ਹੋਣ ਅਤੇ ਐਨਆਈਟੀ ਕਾਲੀਕਟ ਤੋਂ ਕੱਢੇ ਜਾਣ ਕਰਕੇ ਉਹ ਡਿਪ੍ਰੈਸ਼ਨ ਵਿੱਚ ਸੀ।

Share This :

Leave a Reply