ਅੰਮ੍ਰਿਤਸਰ : ਨਸ਼ਾ ਤਸਕਰੀ ਤੋਂ ਰੋਕਣ ‘ਤੇ ਸ਼ਰੇਆਮ ਮੁਹੱਲੇ ‘ਚ ਵੱਢਿਆ ਨੌਜਵਾਨ

ਮ੍ਰਿਤਕ ਨੌਜਵਾਨ ਦਾ ਕੁਝ ਦਿਨ ਬਾਅਦ ਸੀ ਵਿਆਹ

ਅੰਮ੍ਰਿਤਸਰ, (ਪੰਜਾਬੀ ਮੀਡੀਆ ਬਿਊਰੋ): ਅੰਮ੍ਰਿਤਸਰ ਦੀ ਤਰਨਤਾਰਨ ਰੋਡ ‘ਤੇ ਦਿਨ-ਦਿਹਾੜੇ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਨੇ ਨਸ਼ਾ ਤਸਕਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਕਰਕੇ ‘ਤੇ ਟੋਕੇ ਨਾਲ ਉਦੋਂ ਤੱਕ ਵਾਰ ਕੀਤੇ ਗਏ ਜਦੋਂ ਤੱਕ ਉਹ ਖਤਮ ਨਹੀਂ ਹੋ ਗਿਆ। ਇਹ ਸਾਰੀ ਘਟਨਾ ਕੈਮਰੇ ਵਿੱਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਖਾਲਸਾ ਨਗਰ ਨਿਵਾਸੀ ਸ਼ਿਵ ਕੁਮਾਰ ਵਜੋਂ ਹੋਈ ਹੈ।

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ 2 ਸਤੰਬਰ ਨੂੰ ਵਾਪਰੀ ਸੀ ਪਰ ਇਸ ਦੀ ਵੀਡੀਓ ਹੁਣ ਵਾਇਰਲ ਹੋਈ ਹੈ। ਵੀਡੀਓ ਵਿੱਚ ਨੌਜਵਾਨ ਦਾ ਕਤਲ ਹੁੰਦਾ ਸਾਫ ਨਜ਼ਰ ਆ ਰਿਹਾ ਹੈ। ਇਸ ਦੌਰਾਨ ਕਈ ਲੋਕ ਵੀ ਬਾਹਰ ਖੜ੍ਹੇ ਹੋ ਕੇ ਇਹ ਤਮਾਸ਼ਾ ਦੇਖ ਰਹੇ ਹਨ ਪਰ ਕਿਸੇ ਨੇ ਵੀ ਨੌਜਵਾਨ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਨੌਜਵਾਨ ਦਾ ਰੋਕਾ ਹੋਇਆ ਹੋ ਸੀ ਅਤੇ ਉਸ ਦਾ ਵਿਆਹ ਹੋਣ ਵਾਲਾ ਸੀ।

Share This :

Leave a Reply