ਰੂਸ ਦੇ ਜਵਾਨ ਫੌਜ ਵਿਚ ਸ਼ਾਮਲ ਹੋਣ ਲਈ ਨਹੀਂ ਤਿਆਰ : ਅਮਰੀਕਾ

ਅਮਰੀਕਾ, (ਪੰਜਾਬੀ ਮੀਡੀਆ ਬਿਊਰੋ) : ਰੂਸੀ ਫੌਜ ਵਿੱਚ ਨਵੇਂ ਸੈਨਿਕਾਂ ਦੀ ਭਰਤੀ ਨਹੀਂ ਕੀਤੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਯੂਕਰੇਨ ਯੁੱਧ ਹੈ। ਇਹ ਦਾਅਵਾ ਅਮਰੀਕੀ ਫੌਜ ਦੇ ਇਕ ਅਧਿਕਾਰੀ ਨੇ ਕੀਤਾ ਹੈ। ਇਸ ਅਧਿਕਾਰੀ ਮੁਤਾਬਕ ਰੂਸੀ ਸੈਨਿਕ ਹੁਣ ਯੂਕਰੇਨ ਵਿੱਚ ਟਿਕ ਨਹੀਂ ਪਾ ਰਹੇ। ਉਨ੍ਹਾਂ ਨੂੰ ਖਾਰਕਿਵ ਤੋਂ ਵੀ ਕੱਢ ਦਿੱਤਾ ਗਿਆ ਸੀ। ਯੂਕਰੇਨ ਦੀ ਫੌਜ ਨੇ ਪਿਛਲੇ ਕੁਝ ਦਿਨਾਂ ’ਚ ਹੋਰ ਸ਼ਹਿਰਾਂ ਨੂੰ ਆਜ਼ਾਦ ਕਰਵਾਇਆ ਹੈ। ਇਸ ਕਾਰਨ ਨੌਜਵਾਨ ਫੌਜ ਵਿੱਚ ਭਰਤੀ ਨਹੀਂ ਹੋਣਾ ਚਾਹੁੰਦੇ। ਦੂਜੇ ਪਾਸੇ ਕੁਝ ਰਿਪੋਰਟਾਂ ਇਹ ਵੀ ਦਾਅਵਾ ਕਰ ਰਹੀਆਂ ਹਨ ਕਿ ਮੌਜੂਦਾ ਰੂਸੀ ਸੈਨਿਕ ਹੁਣ ਇਸ ਜੰਗ ਵਿੱਚ ਲੜਨ ਤੋਂ ਝਿਜਕ ਰਹੇ ਹਨ।

ਇਕ ਅਮਰੀਕੀ ਅਧਿਕਾਰੀ ਮੁਤਾਬਕ ਵੈਗਨਰ ਗਰੁੱਪ (ਰੂਸ ਦੀ ਨਿੱਜੀ ਫੌਜੀ ਕੰਪਨੀ) ਦੇ ਨੇਤਾ ਯੇਵਗੇਨੀ ਵਿਕਟੋਰੋਵਿਚ ਪ੍ਰਿਗੋਜਿਨ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਅਪਲੋਡ ਕੀਤੀ ਹੈ। ਇੱਥੇ ਉਸ ਨੇ ਤਾਜਿਕੀਆਂ, ਬੇਲਾਰੂਸੀਆਂ ਅਤੇ ਅਰਮੇਨੀਅਨਾਂ ਨੂੰ ਯੂਕਰੇਨ ਵਿੱਚ ਰੂਸ ਦੇ ਪੱਖ ਵਿੱਚ ਲੜਨ ਦੀ ਪੇਸ਼ਕਸ਼ ਕੀਤੀ। ਵੈਗਨਰ ਨੇ ਇੱਕ ਮੁਹਿੰਮ ਚਲਾਈ ਸੀ ਜਿਸ ਵਿੱਚ ਉਹ ਰੂਸੀ ਫੌਜ ਵਿੱਚ 1500 ਸਿਪਾਹੀਆਂ ਦੀ ਭਰਤੀ ਕਰਨਾ ਚਾਹੁੰਦਾ ਸੀ। ਕਈਆਂ ਨੇ ਇਨਕਾਰ ਕਰ ਦਿੱਤਾ।

Share This :

Leave a Reply