ਸਿਵਲ ਹਸਪਤਾਲ ਖੰਨਾ ਵਿਖੇ ਦੰਦਾਂ ਦੀ ਸਹਿਤ ਸੰਭਾਲ ਸਬੰਧੀ 34ਵਾਂ ਪੰਦਰਵਾੜਾ ਕੈਂਪ ਸੰਪਨ

ਕੈਂਪ ਦੌਰਾਨ 675 ਮਰੀਜਾਂ ਦੀ ਕੀਤੀ ਜਾਂਚ, 20 ਦੇ ਲੱਗੇ ਨਵੇਂ ਬਣਾਉਟੀ ਦੰਦਾਂ ਦੇ ਸੈਟ

ਕੈਪਸ਼ਨ-ਲੋੜਵੰਦਾਂ ਨੂੰ ਦੰਦਾਂ ਦੇ ਸੈਟ ਭੇਟ ਕਰਦੇ ਹੋਏ ਐਸਐਮਓ ਡਾ. ਮਨਿੰਦਰ ਸਿੰਘ ਭਸੀਨ, ਨਾਲ ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ। ਫੋਟੋ : ਧੀਮਾਨ

ਖੰਨਾ, 29 ਨਵੰਬਰ (ਪਰਮਜੀਤ ਸਿੰਘ ਧੀਮਾਨ)-ਸਥਾਨਕ ਸਿਵਲ ਹਸਪਤਾਲ ਖੰਨਾ ਵਿਖੇ 34ਵਾਂ ਦੰਦਾਂ ਦੀਆਂ ਬੀਮਾਰੀਆਂ ਦੀ ਰੋਕਥਾਮ ਸੰਬਧੀ ਪੰਦਰਵਾੜਾ ਮਨਾਇਆ ਗਿਆ। ਇਸ ਦੌਰਾਨ ਦੰਦਾਂ ਦੇ ਨਵੇਂ ਬੀੜ ਅਤੇ ਦੰਦਾਂ ਦੀਆਂ ਬੀਮਾਰੀਆਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਪੰਦਰਵਾੜੇ ਦੀ ਸ਼ੁਰੂਆਤ ਸਿਵਲ ਹਸਪਤਾਲ ਖੰਨਾ ਦੇ ਐਸ. ਐਮ. ਓ. ਡਾ. ਮਨÇੰਦਰ ਸਿੰਘ ਭਸੀਨ ਵੱਲੋਂ ਦੰਦਾਂ ਦੀ ਸੰਭਾਲ ਲਈ 34ਵੇਂ ਕੈਂਪ ਦਾ ਉਦਘਾਟਨ ਕੀਤਾ ਗਿਆ। ਅੱਜ ਕੈਂਪ ਦੇ ਅਖੀਰਲੇ ਦਿਨ ਬੋਲਦਿਆਂ ਡਾ. ਮÇਲੰਦਰ ਸਿੰਘ ਭਸੀਨ ਨੇ ਦੱਸਿਆ ਕਿ 14 ਨਵੰਬਰ ਤੋਂ 29 ਨਵੰਬਰ ਤੱਕ ਇਹ ਦੰਦਾਂ ਦੇ ਸਿਹਤ ਪੰਦਰਵਾੜੇ ਦੌਰਾਨ ਦੰਦਾਂ ਨਾਲ ਜੁੜੀਆਂ ਬੀਮਾਰੀਆਂ ਅਤੇ ਸਿਹਤ ਸਮੱਸਿਆਵਾਂ ਦਾ ਇਲਾਜ ਕੀਤਾ ਗਿਆ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਨਾਲ ਹੀ 20 ਬਜ਼ੁਰਗਾਂ ਦੇ ਦੰਦਾਂ ਦੇ ਸੈਟ (ਬਣਾਉਟੀ ਦੰਦ) ਮੁਫ਼ਤ ਲਗਾਏ ਗਏ।


    ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਕਰੀਬ 675 ਤੋਂ ਵੱਧ ਦੰਦਾਂ ਦੇ ਮਰੀਜਾਂ ਦਾ ਸਾਰਾ ਇਲਾਜ਼ ਮੁਫ਼ਤ ਇਲਾਜ ਕੀਤਾ ਗਿਆ। ਇਸ ਮੌਕੇ ਦੰਦਾਂ ਦੇ ਮਾਹਿਰ ਡਾ. ਰਜਨੀਤ ਕੌਰ ਬੈਂਸ ਅਤੇ ਡਾ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਹਰੇਕ ਨਾਗਰਿਕ ਨੂੰ ਆਪਣੇ ਦੰਦਾਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਹਰ ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਵੇਰੇ ਖਾਣਾ ਖਾਣ ਤੋਂ ਬਾਅਦ ਦੰਦ ਸਾਫ ਕਰਨੇ ਚਾਹੀਦੇ ਹਨ ਤਾਂ ਜੋ ਦੰਦਾਂ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ ਕਿਉਂਕਿ ਸਿਹਤਮੰਦ ਦੰਦ, ਸਿਹਤਮੰਦ ਸਰੀਰ ਦਾ ਆਧਾਰ ਹਨ। ਇਸ ਲਈ ਦੰਦਾਂ ਦੀ ਸਿਹਤ ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਦੰਦਾਂ ਨੂੰ ਸਾਫ਼ ਰੱਖਣ ਦੇ ਮੁੱਖ ਤੌਰ ਤੇ ਤਿੰਨ ਤਰੀਕੇ ਹਨ ਬੁਰਸ਼ ਕਰਨਾ, ਫਲੋਸਿੰਗ ਅਤੇ ਮਾਉੱਥਵਾਸ਼ ਦੀ ਵਰਤੋਂ ਕਰਨੀ ਅਤੇ ਸਮੇਂ-ਸਮੇਂ ਤੇ ਦੰਦਾਂ ਦੇ ਡਾਕਟਰ ਤੋਂ ਚੈੱਕਅਪ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਸੀਨੀਅਰ ਡਾ. ਹਰਵਿੰਦਰ ਸਿੰਘ, ਦੰਦਾਂ ਦੇ ਮਾਹਿਰ ਡਾਕਟਰਾਂ ਦੀ ਟੀਮ ਡਾ. ਰਜਨੀਤ ਕੌਰ ਬੈਂਸ, ਡਾ. ਬਿਕਰਮਜੀਤ ਸਿੰਘ, ਡਾ. ਅਬੂ ਬਕਰ, ਡਾ. ਵੈਸ਼ਾਲੀ ਆਦਿ ਨੇ ਕੈਂਪ ਦੌਰਾਨ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ।

Share This :

Leave a Reply