ਸੈਨ ਡੀਏਗੋ ਸੀਨੀਅਰ ਗੇਮਾਂ ‘ਚ ਗੁਰਬਖਸ਼ ਸਿੰਘ ਸਿੱਧੂ ਨੇ ਜਿੱਤਿਆ ਗੋਲਡ ਮੈਡਲ

ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ ਫਰਿਜਨੋ (ਕੈਲੀਫੋਰਨੀਆਂ): ਜਦੋਂ ਵੀ ਅਮਰੀਕਾ ਵਿੱਚ ਕਿਸੇ ਪਾਸੇ ਸੀਨੀਅਰ ਗੇਮਾਂ ਹੁੰਦੀਆਂ ਹਨ ‘ਤਾਂ ਫਰਿਜਨੋ ਦੇ ਗੁਰਬਖਸ਼ ਸਿੰਘ ਸਿੱਧੂ ਆਪਣੇ ਸਾਥੀਆਂ ਸਮੇਤ ਓਥੇ ਪਹੁੰਚ ਹੀ ਜਾਂਦੇ ਹਨ। ਲੰਘੇ ਐਤਵਾਰ ਜਾਣੀ 18 ਸਤੰਬਰ, 2022 ਨੂੰ 35ਵੀਂਆਂ ਸੈਨ ਡੀਏਗੋ ਕੈਲੀਫੋਰਨੀਆ ਦੀਆਂ ਸੀਨੀਅਰ ਖੇਡਾਂ ਹੋਈਆ। ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਕੈਲੀਫੋਰਨੀਆ, ਐਰੀਜ਼ੋਨਾ ਅਤੇ ਨੇਵਾਡਾ ਰਾਜ ਦੇ ਲਗਭਗ 220 ਐਥਲੀਟ ਪਹੁੰਚੇ ਹੋਏ ਸਨ। ਇਹਨਾਂ ਖੇਡਾ ਵਿੱਚ ਫਰਿਜਨੋ ਨਿਵਾਸੀ ਗੁਰਬਖਸ਼ ਸਿੰਘ ਸਿੱਧੂ ਅਤੇ ਸੁਖਨੈਣ ਸਿੰਘ ਨੇ ਵੀ ਭਾਗ ਲਿਆ। ਇਹਨਾਂ ਮੁਕਾਬਲਿਆਂ ਵਿੱਚ ਗੁਰਬਖਸ਼ ਸਿੰਘ ਸਿੱਧੂ ਨੇ ਹੈਮਰ ਥਰੋਅ ਵਿੱਚ ਗੋਲਡ ਮੈਡਲ ਜਿੱਤਿਆ, ਜਦੋਂ ਕਿ ਡਿਸਕਸ ਥਰੋਅ ਵਿੱਚ ਚੌਥਾਂ ਸਥਾਨ ਹਾਸਲ ਕੀਤਾ ਅਤੇ ਸ਼ਾਟ-ਪੁੱਟ ਵਿੱਚ ਕਾਂਸੀ ਦਾ ਮੈਡਲ ਲਿਆ।

ਇਹ ਖੇਡਾਂ ਅਗਲੇ ਸਾਲ ਪਿਟਸਬਰਗ, ਪੈਨਸਿਲਵੇਨੀਆ ਵਿੱਚ ਯੂਐਸ ਨੈਸ਼ਨਲ ਸੀਨੀਅਰ ਖੇਡਾਂ ਲਈ ਕੁਆਲੀਫਾਈ ਖੇਡਾਂ ਵੀ ਹਨ। ਲੰਬੀ ਛਾਲ ਦੇ ਮੁਕਾਬਲੇ ਵਿੱਚ ਸੁਖਨੈਨ ਸਿੰਘ ਨੇ ਚੌਥਾ ਸਥਾਨ ਹਾਸਲ ਕੀਤਾ। ਸਮੁੱਚੇ ਤੌਰ ‘ਤੇ ਸ਼ਾਨਦਾਰ ਮੁਕਾਬਲੇ ਰਹੇ ਅਤੇ ਬਹੁਤ ਸਾਰੇ ਐਥਲੀਟਾਂ ਆਪਣੇ ਜੌਹਰ ਵਿਖਾਏ।

Share This :

Leave a Reply