ਲੁਧਿਆਣਾ ‘ਚ ਨੇਪਾਲੀ ਗੈਂਗ ਦੀ ਦਹਿਸ਼ਤ

ਰੇਕੀ ਕਰਨ ਤੋਂ ਬਾਅਦ ਸ਼ੋਅਰੂਮ ਨੂੰ ਲੁੱਟਣ ਦੀ ਕੀਤੀ ਕੋਸ਼ਿਸ਼

ਲੁਧਿਆਣਾ, (ਪੰਜਾਬੀ ਮੀਡੀਆ ਬਿਊਰੋ): ਪੰਜਾਬ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦਿਨ-ਬ-ਦਿਨ ਵੱਧਦੀਆਂ ਜਾ ਰਹੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ। ਲੁਧਿਆਣਾ ਦੇ ਰਾਹੋਂ ਰੋਡ ‘ਤੇ ਨੇਪਾਲੀ ਗੈਂਗ ਸਰਗਰਮ ਹੋ ਰਿਹਾ ਹੈ। ਇਸ ਗਰੋਹ ਵਿਚ 3 ਤੋਂ 5 ਵਿਅਕਤੀ ਦੱਸੇ ਜਾ ਰਹੇ ਹਨ। ਗਿਰੋਹ ਦੇ ਮੈਂਬਰ ਪਹਿਲਾਂ ਪੀੜਤ ਦੀ ਰੇਕੀ ਕਰਦੇ ਹਨ, ਫਿਰ ਮੌਕਾ ਦੇਖ ਕੇ ਵਾਰਦਾਤ ਨੂੰ ਅੰਜਾਮ ਦਿੰਦੇ ਹਨ। ਨੇਪਾਲੀ ਗੈਂਗ ਨੇ ਰਾਹੋ ਰੋਡ ‘ਤੇ ਸੁਭਾਸ਼ ਨਗਰ ‘ਚ ਰੌਕ ਸਟਾਰ ਨਾਂ ਦੇ ਕੱਪੜਿਆਂ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਛੱਤ ‘ਤੇ ਸੌਂ ਰਹੇ ਗੁਆਂਢੀ ਨੇ ਜਾਗ ਕੇ ਰੌਲਾ ਪਾਇਆ। ਇਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਚੋਰਾਂ ਨੇ ਰਾਤ ਕਰੀਬ 2.30 ਵਜੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। 

ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸ਼ੋਅਰੂਮ ਬੰਦ ਕਰ ਕੇ ਘਰ ਚਲਾ ਗਿਆ। ਉਸ ਦਾ ਘਰ ਸ਼ੋਅਰੂਮ ਦੇ ਨੇੜੇ ਹੈ। ਅਕਸਰ ਉਹ ਮੋਬਾਈਲ ‘ਤੇ ਸੀਸੀਟੀਵੀ ਦੇਖਦਾ ਰਹਿੰਦਾ ਹੈ ਕਿ ਸ਼ੋਅਰੂਮ ‘ਚ ਕੀ ਹੋ ਰਿਹਾ ਹੈ। ਰਾਤ ਦੇ ਕਰੀਬ 1.30 ਵਜੇ ਉਹ ਸੌਂ ਗਿਆ। ਕੁਝ ਦੇਰ ਬਾਅਦ ਤਿੰਨ ਨੌਜਵਾਨ ਆਏ ਅਤੇ  ਦੁਕਾਨ ਦਾ ਸ਼ਟਰ ਤੋੜਨ ਦੀ ਕੋਸ਼ਿਸ਼ ਕਰਨ ਲੱਗੇ। ਇਸ ਦੌਰਾਨ ਆਵਾਜ਼ ਸੁਣ ਸ਼ੋਅਰੂਮ ਦੇ ਸਾਹਮਣੇ ਛੱਤ ‘ਤੇ ਸੌਂ ਰਿਹਾ ਗੁਆਂਢੀ ਜਾਗ ਜਾਂਦਾ ਹੈ ਅਤੇ ਰੌਲਾ ਪਾਉਂਦਾ ਹੈ।

Share This :

Leave a Reply