ਫ਼ਤਹਿਗੜ੍ਹ ਸਾਹਿਬ (ਸੂਦ)- ਸਿੱਧੂ ਮੁੱਸੇਵਾਲ ਖਿਲਾਫ ਦਰਜ ਕੀਤਾ ਮਾਮਲਾ ਕੇਵਲ ਖਾਨਾਪੂਰਤੀ ਹੈ, ਪੁਲਸ ਨੇ ਸਿੱਧੂ ਮੁਸੇਵਾਲਾਂ ਅਤੇ ਪੁਲਸ ਮੁਲਾਜਮਾਂ ਨੂੰ ਬਚਾਉਣ ਲਈ ਨਾਕਾਫੀ ਧਾਰਵਾ ਅਧੀਨ ਮਾਮਲਾ ਦਰਜ ਕੀਤਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ। ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਏ. ਕੇ. 47 ਵਰਗਾ ਹਥਿਆਰ ਚਲਾਉਣਾ ਅਤੇ ਉਹ ਵੀ ਸਰਕਾਰੀ ਹਥਿਆਰ ਹੈਵੋ ਅਤੇ ਪੁਲਸ ਵਾਲੇ ਨਾਲ ਹੋਣ ਤਾਂ ਪੁਲਸ ਤੇ ਸਵਾਲ ਖੜੇ ਹੋਣਾ ਲਾਜਮੀ ਹੈ।
ਉਨ੍ਹਾ ਕਿਹਾ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪੰਜਾਬ ਵਿਚ ਕਰਫਿਉ ਲੱਗਿਆ ਹੋਇਆ ਹੈ ਅਤੇ ਪੁਲਸ ਇਕ ਗਾਇਕ ਨੂੰ ਏ. ਕੇ. 47 ਵਰਗਾ ਹਥਿਆਰ ਕੋਲ ਖੜਕੇ ਚਲਵਾ ਰਹੀ ਹੈ, ਇਸ ਤੋਂ ਸ਼ਰਮਨਾਕ ਕੀ ਗੱਲ ਹੋ ਸਕਦੀ ਹੈ। ਉਨ੍ਹਾ ਕਿਹਾ ਕਿ ਸਿੱਧੂ ਮੁੱਸੇਵਾਲਾ ਪਹਿਲਾ ਸਿੱਖ ਦੀਆਂ ਭਾਵਨਾਵਾ ਵਿਰੁੱਧ ਵੀ ਗੀਤਾ ਵਿਚ ਸ਼ਬਦਾਵਲੀ ਕਹਿ ਚੁੱਕਾ ਹੈ ਅਤੇ ਹਥਿਆਰਾ ਨੂੰ ਗੀਤਾ ਵਿਚ ਪ੍ਰਮੋਟ ਕਰਨ ਦੀ ਚਰਚਾ ਵੀ ਲੋਕਾ ਵਿਚ ਚੱਲ ਰਹੀ ਹੈ। ਇਸਤੋਂ ਲੱਗਦਾ ਹੈ ਕਿ ਪੁਲਸ ਹੀ ਨਹੀ ਉਕਤ ਗੀਤਕਾਰ ਤੇ ਕਾਂਗਰਸ ਦਾ ਹੱਥ ਵੀ ਲਗੱਦਾ ਹੈ ਜਿਸ ਕਾਰਨ ਨਾਕਾਫੀ ਧਾਰਵਾ ਅਧੀਨ ਮਾਮਲਾ ਦਰਜ ਕਰਕੇ ਖਾਨਾਪੁਰਤੀ ਕੀਤੀ ਗਈ ਹੈ। ਜੋ ਪੁਲਸ ਵਾਲੇ ਹਥਿਆਰ ਚਲਾਉਣ ਵੇਲੇ ਕੋਲ ਖੜੇ ਹਨ ਅਤੇ ਉਨ੍ਹਾ ਤੇ ਤਾ ਮਾਮਲਾ ਦਰਜ ਕੀਤਾ ਗਿਆ ਅਤੇ ਡੀ. ਐਸ. ਪੀ. ਨੂੰ ਮਾਮਲੇ ਵਿਚ ਸ਼ਾਮਲ ਨਹੀ ਕੀਤਾ ਗਿਆ। ਏ. ਕੇ 47 ਨੂੰ ਗਜਟਿਡ ਅਫਸਰ ਦੀ ਹਾਜਰੀ ਵਿਚ ਹੀ ਹੱਥਾ ਵਿਚ ਚੁੱਕਿਆ ਜਾ ਸਕਦਾ ਹੈ। ਜੋ ਸਰਕਾਰੀ ਰੌਦ ਉਸ ਵੇਲੇ ਚਲਾਏ ਗਏ ਉਨ੍ਹਾ ਦਾ ਰਿਕਾਰਡ ਵਿਚ ਕੀ ਦਰਜ ਕੀਤਾ ਗਿਆ ਹੈ। ਸਰਕਾਰੀ ਰੌਦਾ ਦੀ ਭਰਪਾਈ ਕਰਨੀ ਵੀ ਜਰੂਰੀ ਹੈ। ਇਸ ਲਈ ਇਸ ਮਾਮਲੇ ਵਿਚ ਆਈ. ਪੀ. ਸੀ. ਦੀਆਂ ਧਾਰਵਾ ਅਤੇ ਆਰਮਜ ਐਕਟ ਦੀਆਂ ਧਾਰਵਾ ਲਗਾਉਣਾ ਲਗਾਉਣਾ ਬਹੁਤ ਜਰੂਰੀ ਹੈ।






















