ਫ਼ਤਿਹਗੜ੍ਹ ਸਾਹਿਬ (ਸੂਦ)-ਕੋਰੋਨਾ ਵਾਇਰਸ ਵਿਰੁੱਧ ਲੜੀ ਜਾ ਰਹੀ ਲੜਾਈ ਵਿੱਚ ਵੱਖ-ਵੱਖ ਖੇਤਰਾਂਵਿਚ ਸ਼ਲਾਘਾਯੋਗ ਯੋਗਦਾਨ ਪਾਉਣ ਲਈ ਮਾਰਕੀਟ ਕਮੇਟੀ ਸਰਹਿੰਦ ਵੱਲੋ ਸਮੂਹ ਪੱਤਰਕਾਰਾਂ ਨੂੰ ਅੱਜ ਮਾਸਕ ਅਤੇ ਸੈਨੇਟਾਈਜਰ ਵੰਡੇ ਗਏ, ਇਸ ਮੌਕੇ ਸਿਰੋਪੇ ਦੇ ਕੇ ਪੱਤਰਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ
ਇਸ ਮੌਕੇ ਮਾਰਕੀਟ ਕਮੇਟੀ ਸਰਹਿੰਦ ਦੇ ਚੇਅਰਮੈਂਨ ਗੁਲਸ਼ਨ ਰਾਏ ਬੌਬੀ, ਮਾਰਕੀਟ ਕਮੇਟੀ ਦੇ ਸੈਕਟਰੀ ਗਗਨਦੀਪ ਸਿੰਘ ਅਤੇ ਜਿਲਾ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸਾਧੂ ਰਾਮ ਭੱਟਮਾਜਰਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਲਗਾਏੇ ਕਰਫਿਊ ਦੌਰਾਨ ਸਮੂਹ ਪੱਤਰਕਾਰ ਅਤੇ ਜਿਲਾ ਪੱਤਕਰਕਾਰ ਯੂਨੀਅਨ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਰਣਬੀਰ ਕੁਮਾਰ ਜੱਜੀ, ਜਿਲਾ ਜਨਰਲ ਸਕੱਤਰ ਬਿਕਰਮਜੀਤ ਸਿੰਘ ਸਹੋਤਾ, ਬਲਾਕ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ ਮਿੱਠਾ, ਸਰਹਿੰਦ ਦੇ ਪ੍ਰਧਾਨ ਰੁਪਿੰਦਰ ਸ਼ਰਮਾ ਰੂਪੀ, ਜਿਲਾ ਮੀਤ ਪ੍ਰਧਾਨ ਪ੍ਰਮੋਦ ਭਾਰਦਵਾਜ ਅਤੇ ਇਸ ਤੋਂ ਇਲਾਵਾ ਸੀਨੀਅਰ ਪੱਤਰਕਾਰ ਮਨਪ੍ਰੀਤ ਸਿੰਘ, ਜਤਿੰਦਰ ਸਿੰਘ ਰਾਠੋਰ, ਕਪਿਲ ਕੁਮਾਰ ਬਿੱਟੂ, ਰਾਜਿੰਦਰ ਸਿੰਘ ਭੱਟ, ਦੀਪਕ ਸੂਦ, ਅਕਾਸ਼ ਨਾਗਪਾਲ, ਚੰਦਰਪ੍ਰਕਾਸ਼ ਨਾਗਪਾਲ ਅਤੇ ਕਰਨ ਸ਼ਰਮਾ ਤਨਦੇਹੀ ਅਤੇ ਇਮਾਨਦਾਰੀ ਨਾਲ ਲੋਕਾ ਦੀਆਂ ਮੁਸ਼ਕਿਲਾ ਅਤੇ ਜਰੂਰੀ ਸੰਦੇਸ਼ ਆਪਣੀ ਕਲਮ ਨਾਲ ਸਰਕਾਰ ਅਤੇ ਪ੍ਰਸ਼ਾਸ਼ਨ ਤੱਕ ਪਹੁੰਚਾ ਰਹੇ ਹਨ। ਉਨ੍ਹਾ ਕਿਹਾ ਕਿ ਪੱਤਰਕਾਰ ਸਮਾਜ ਦਾ ਦਰਪਣ ਹੁੰਦੇ ਹਨ ਅਤੇ ਕੋਰੋਨਾ ਦੇ ਖਤਰੇ ਵਿਚ ਵੀ ਪੱਤਰਕਾਰ ਆਪਣੀ ਜਾਨ ਜੋਖਮ ਵਿਚ ਪਾ ਕੇ ਲੋਕਾ ਤੱਕ ਹਰ ਤਰਾਂ ਦੀ ਸੂਚਨਾ ਪਹੁੰਚਾ ਰਹੇ ਹਨ।
ਇਸ ਮੌਕੇ ਰਣਬੀਰ ਕੁਮਾਰ ਜੱਜੀ ਨੇ ਮਾਰਕੀਟ ਕਮੇਟੀ ਸਰਹਿੰਦ ਦੇ ਅਹੁੱਦੇਦਾਰਾਂ ਅਤੇ ਮੈਂਬਰਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਕਾਰਜ ਹੈ ਅਤੇ ਉਹ ਸ਼ਹੀਦ ਦੀ ਪਵਿੱਤਰ ਧਰਤੀ ਤੇ ਸੇਵਾ ਕਰਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ ਤਾਂ ਜੋ ਇਸ ਖਤਰਨਾਕ ਮਹਾਂਮਾਰੀ ਦਾ ਖਾਤਮਾ ਕੀਤਾ ਜਾ ਸਕੇਉਨ੍ਹਾ ਮੰਗ ਕੀਤੀ ਕਿ ਪੱਤਰਕਾਰਾਂ ਲਈ ਵੀ ਸਰਕਾਰ ਆਰਥਿਕ ਪੈਕੇਜ ਦੇਵੇ ਅਤੇ ਪੀਲਾ ਕਾਰਡ ਧਾਰਕ ਪੱਤਰਕਾਰਾਂ ਦਾ 50 ਲੱਖ ਦਾ ਸਿਹਤ ਬੀਮਾ ਕਰਵਾਇਆ ਜਾਵੇ, ਪੱਤਰਕਾਰ ਨਿਗੁਣੀਆਂ ਤਨਖਾਹਾ ਤੇ ਕੰਮ ਕਰਦੇ ਹਨ, ਸਰਕਾਰ ਤੇ ਪ੍ਰਸਾਸ਼ਨ ਦੀ ਹਰ ਖਬਰ ਲੋਕਾ ਤੱਕ ਪਹੁੰਚਾਉਣ ਵਿਚ ਅਹਿਮ ਭੁਮਿਕਾ ਨਿਭਾਉਦੇ ਹਨ। ਇਸ ਮੌਕੇ ਪ੍ਰਗਟ ਸਿੰਘ ਟਿਵਾਣਾ ਬੱਬੂ, ਰਾਜਵੀਰ ਸਿੰਘ, ਗੁਰਮੀਤ ਸਿੰਘ ਸਿੱਧੂਪੁਰ, ਪਰਮਿੰਦਰ ਸਿੰਘ, ਰਮੇਸ਼ ਪੁਰੀ ਆੜਤੀ ਅਤੇ ਹੋਰ ਹਾਜਰ ਸਨ।