ਫਤਹਿਗੜ੍ਹ ਸਾਹਿਬ (ਸੂਦ)-ਮਲਟੀ ਪਰਪਜ ਹੇੈਲਥ ਇੰਪ: ਯੂਨੀਅਨ ਇਕਾਈ ਚਨਾਰਥਲ ਕਲਾਂ ਦੇ ਆਗੂਆਂ ਵੱਲੋ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨਲੀਨੀ ਦੀ ਅਗਵਾਈ ਹੇਠ ਮੁੱਢਲਾ ਸਿਹਤ ਕੇਦਰ ਚਨਾਰਥਲ ਕਲਾਂ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਮਿੰਦਰ ਕੌਰ ਵਾਲੀਆਂ ਨੂੰ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ।
ਇਸ ਮੋਕੇ ਪ੍ਰਧਾਨ ਗੁਰਪ੍ਰੀਤ ਸਿੰਘ ਨਲੀਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਯੂਨੀਅਨ ਦੀਆਂ ਜਾਇਜ ਅਤੇ ਹੱਕੀ ਮੰਗਾਂ ਬਾਰੇ ਦੱੋਿਸਆ ਕਿ ਨਵ -ਨਿਯੁਕਤ ਹੇੈਲਥ ਵਰਕਰ (ਮੇਲ) ਨੂੰ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਵੇ ਅਤੇ ਪਰਖਕਾਲ ਦਾ ਸਮਾਂ ਘਟਾ ਕੇ ਤਿੰਨ ਸਾਲਾਂ ਦੀ ਥਾਂ ਦੋ ਸਾਲ ਕੀਤਾ ਜਾਵੇ, ਠੇਕਾ ਅਧਾਰ ਤੇ ਕੰਮ ਕਰ ਰਹੀਆਂ ਮਲਟੀਪਰਪਜ ਹੇੈਲਥ ਵਰਕਰ (ਫੀਮੇਲ) ਨੂੰ ਪੱਕਾ ਕੀਤਾ ਜਾਵੇ, ਕੋਵਿਡ-19 ਦੌਰਾਨ ਮਲਟੀਪਰਪਜ ਵਰਕਰ (ਮੇਲ, ਫੀਮੇਲ) ਅਤੇ ਮਲਟੀਪਰਪਜ ਹੇੈਲਥ ਸੁਪਰਵਾਈਜਰਾਂ ਨੂੰ ਰਿਸਕ ਭੱਤਾ ਦਿੱਤਾ ਜਾਵੇ ਆਦਿ ਮੰਗਾਂ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਵਾਲੀਆਂ ਨੂੰ ਮੰਗ ਪੱਤਰ ਦਿੱਤਾ ਗਿਆ ਹੇੈ ਜਿਸ ਉਪਰੰਤ ਡਾ.ਵਾਲੀਆਂ ਨੇ ਆਗੂਆਂ ਨੂੰ ਯੂਨੀਅਨ ਦੀਆਂ ਮੰਗਾਂ ਦਾ ਜਲਦੀ ਤੋ ਜਲਦੀ ਨਿਪਟਾਰਾਂ ਕਰਨ ਦਾ ਭਰੋਸਾ ਦਿੱਤਾ ਗਿਆ । ਇਸ ਮੋਕੇ ਪ੍ਰਧਾਨ ਗੁਰਪ੍ਰੀਤ ਸਿੰਘ, ਹਰਮਿੰਦਰਪਾਲ , ਸੁਰਜੀਤ ਸਿੰਘ,ਇੰਦਰਜੀਤ ਸਿੰਘ ਨਾਗਰਾ, ਰਵੀਇੰਦਰ ਸਿੰਘ,ਤੇਤਰ ਲਾਲ ,ਗੀਤਾ ਗੌਤਮ, ਅੰਮ੍ਰਿਤਪਾਲ ਕੌਰ,ਨੀਲਮਜੀਤ ਕੌਰ,ਰਣਦੀਪ ਸਿੰਘ ਆਦਿ ਹਾਜਰ ਸਨ।






















