ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਦੇ ਸਹਿਯੋਗ ਨਾਲ ਲੰਗਰ ਪਹੁੰਚਾਇਆ ਗਿਆ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਜ਼ਿਲ੍ਹੇ ’ਚ ਲੋੜਵੰਦਾਂ ਤੱਕ ਖਾਣਾ ਪ੍ਰਸ਼ਾਸਨ ਰਾਹੀਂ ਹੀ ਮੁਹੱਈਆ ਕਰਵਾਉਣ ਦੀਆਂ ਅਪੀਲਾਂ ਨੂੰ ਮਿਲੇ ਹੁੰਗਾਰੇ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਲੰਗਰ ਸੇਵਾ ਪੁਰ ਹੀਰਾਂ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ 4000 ਲੋੜਵੰਦ ਵਿਅਕਤੀਆਂ ਨੂੰ ਲੰਗਰ ਮੁਹੱਈਆ ਕਰਵਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੀ ਓ ਜੀਜ਼ ਰਾਹੀਂ ਇਸ ਲੰਗਰ ਨੂੰ ਅੱਗੇ ਜਾਡਲਾ, ਕਰੀਹਾ, ਮੱਲਪੁਰ ਅੜਕਾਂ, ਬੈਂਸ, ਮਹਾਲੋਂ, ਮੁਕੰਦਪੁਰ, ਬਲਾਚੌਰ ਤੇ ਸੜੋਆ ’ਚ ਲੋੜਵੰਦ ਲੋਕਾਂ ਨੂੰ ਖੁਆਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਜਿਹੀਆਂ ਸਮਾਜ ਸੇਵੀ ਸੰਸਥਾਂਵਾਂ ਜੋ ਕਿ ਜ਼ਿਲ੍ਹੇ ’ਚ ਸੇਵਾ ਕਰਨ ਦੀਆਂ ਚਾਹਵਾਨ ਹਨ ਜਾਂ ਕਰ ਰਹੀਆਂ ਹਨ, ਦੀ ਸੇਵਾ ਯੋਗ ਲੋਕਾਂ ਤੱਕ ਪੁੱਜਦੀ ਕਰਨ ਲਈ ਜ਼ਿਲ੍ਹੇ ਦੀ ਵੈਬਸਾਈਟ ’ਤੇ ਵਿਸ਼ੇਸ਼ ਪ੍ਰੋਗਰਾਮ ‘ਨੋ ਵਨ ਸਲੀਪ ਹੰਗਰੀ’ ਉਲੀਕਿਆ ਗਿਆ ਹੈ, ਜਿਸ ਰਾਹੀਂ ਕੋਈ ਵੀ ਸੰਸਥਾ ਅੱਗੇ ਆ ਕੇ ਨਿਰਧਾਰਿਤ ਖੇਤਰ ’ਚ ਸੇਵਾ ਕਰ ਸਕਦੀ ਹੈ।

Share This :

Leave a Reply