ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਅੰਮ੍ਰਿਤਸਰ ਦੇ ਪੋਰਟਲ ਤੇ ਘਰ ਬੈਠੇ ਹੀ ਨੋਜਵਾਨ ਕਰ ਸਕਦੇ ਹਨ ਰਜਿਸਟਰੇਸ਼ਨ: ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ (ਮੀਡੀਆ ਬਿਊਰੋ ) ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਸਥਾਪਿਤ ਕੀਤੇ ਗਏ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ, ਅਮ੍ਰਿੰਤਸਰ ਦੇ ਆਨਲਾਇਨ ਪੋਰਟਲ www.pgrkam.com ਉੱਤੇ ਜਾ ਕੇ ਨੌਜਵਾਨ ਘਰ ਬੈਠੇ ਹੀ ਆਪਣੀ ਰਜਿਸਟਰੇਸ਼ਨ ਕਰ ਸਕਦੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਪਲੱਵੀ ਚੌਧਰੀ ਨੇ ਦੱਸਿਆ ਕਿ ਇਸ ਆਨਲਾਇਨ ਰਜਿਸਟਰੇਸ਼ਨ ਦੀ ਸਹੁਲਤ ਨਾਲ ਨੌਜਵਾਨ ਘਰ ਬੈਠੇ ਹੀ ਬਿਓਰੋ ਨਾਲ ਜੁੜ ਸਕਦੇ ਹਨ ਅਤੇ ਰੋਜ਼ਗਾਰ ਬਿਓਰੋ ਵਲੋਂ ਮਿਲਣ ਵਾਲੀਆਂ ਵੱਖ-ਵੱਖ ਸਹੂਲਤਾਂ ਦਾ ਪੂਰਾ ਲਾਭ ਉਠਾ ਸਕਦੇ ਹਨ।

ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਡਾਇਰੈਕਟਰ ਸ਼੍ਰੀ ਜਸਵੰਤ ਰਾਏ ਨੇ ਅਮ੍ਰਿੰਤਸਰ ਜ਼ਿਲੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਬਿਓਰੋ ਦੇ ਪੋਰਟਲ ਤੇ ਆਪਣੀ ਰਜਿਸਟਰੇਸ਼ਨ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਬਿਓਰੋ ਦੇ ਅਧਿਕਾਰੀ ਉਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕਿਆਂ, ਕੈਰੀਅਰ ਕਾਊਂਸਲਿੰਗ ਦੀ ਸੁਵਿਧਾ ਸਮੇਂ ਸਮੇਂ ਸਿਰ ਮੁਹੱਈਆ ਕਰਵਾ ਸਕਣ। ਇਸ ਤੋਂ ਇਲਾਵਾ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਦੇ ਡਿਪਟੀ ਸੀ.ਈ.ਓ. ਸ਼੍ਰੀ ਸਤਿੰਦਰ ਸਿੰਘ ਜੀ ਨੇ ਦੱਸਿਆ ਕਿ ਰੋਜ਼ਗਾਰ ਬਿਓਰੋ ਵਲੋਂ ਅਮ੍ਰਿੰਤਸਰ ਜ਼ਿਲੇ ਦੇ ਨੌਜਵਾਨਾਂ ਲਈ ਆਨਲਾਇਨ ਕੈਰੀਅਰ ਕਾਊਂਸਲਿੰਗ ਦੀ ਸੁਵਿਧਾ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਨੋਜਵਾਨ ਸੋਮਵਾਰ ਤੋਂ ਸ਼ਨਿਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੋਬਾਇਲ ਨੰਬਰ 9877567376 ਤੇ ਰੋਜ਼ਗਾਰ ਬਿਓਰੋ ਦੇ ਕੈਰੀਅਰ ਕਾਊਂਸਕਰ ਭਾਰਤੀ ਸ਼ਰਮਾ ਨਾਲ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਕੈਰੀਅਰ ਸਬੰਧੀ ਲੋੜੀਂਧੀ ਜਾਣਕਾਰੀ ਲੈ ਸਕਦੇ ਹਨ।ਇਸ ਸਕੀਮ ਅਧੀਨ ਵੱਧ ਤੋਂ ਵੱਧ ਨੋਜਵਾਨਾਂ ਨੂੰ ਬਿਓਰੋ ਨਾਲ ਜੋੜਨ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਕੋਵਿਡ 19 ਮਹਾਂਮਾਰੀ ਦੇ ਸਮੇਂ ਦੌਰਾਨ ਵੀ ਨੋਜਵਾਨ ਦਾ ਵਿਸ਼ਵਾਸ ਅਤੇ ਉਤਸ਼ਾਹ ਬਣਾਈ ਰੱਖਿਆ ਜਾ ਸਕੇ।

Share This :

Leave a Reply