ਫ਼ਤਹਿਗੜ੍ਹ ਸਾਹਿਬ (ਸੂਦ)-ਜੀ.ਟੀ.ਰੋਡ ਮਾਧੋਪੁਰ ਤੋਂ ਜੀਸਸ ਸੇਵੀਅਰ ਸਕੂਲ ਕੋਲ ਦੀ ਹੋ ਕੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੱਕ ਦੀ 5.1 ਕਿਲੋਮੀਟਰ ਲੰਮੀ ਸੜਕ ਦੀ ਵਿਸੇਸ਼ ਮੁਰੰਮਤ ਸ਼ੁਰੂ ਕਰਵਾਈ ਗਈ ਹੈ, ਜਿਸ ਉੱਤੇ 2 ਕਰੋੜ 70 ਲੱਖ ਰੁਪਏ ਖਰਚੇ ਜਾ ਰਹੇ ਹਨਇਸ ਗੱਲ ਦੀ ਜਾਣਕਾਰੀ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਸੜਕ ਦੀ ਸਪੈਸ਼ਲ ਰਿਪੇਅਰ ਸ਼ੁਰੂ ਕਰਵਾਉਂਦਿਆਂ ਦਿੱਤੀ
ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਮੁਰੰਮਤ ਦੇ ਕੰਮ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਾਰੀਆਂ ਸਾਵਧਾਨੀਆਂ ਦੀ ਇਨ ਬਿਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈਇਹ ਸੜਕ ਸਰਹਿੰਦ-ਪਟਿਆਲਾ ਅਤੇ ਸਰਹਿੰਦ-ਚੁੰਨੀ ਸੜਕ ਨੂੰ ਆਪਸ ਵਿੱਚ ਜੋੜਦੀ ਹੈ ਇਸ ਦੀ ਵਿਸ਼ੇਸ਼ ਮੁਰੰਮਤ ਨਾਲ ਲੋਕਾਂ ਨੂੰ ਵੱਡਾ ਲਾਭ ਹੋਵੇਗਾ ਸ. ਨਾਗਰਾ ਨੇ ਕਿਹਾ ਕਿ ਇਹ ਸੜਕ ਸ਼ਹੀਦੀ ਸਭਾ ਸਬੰਧੀ ਸਭ ਤੋਂ ਅਹਿਮ ਸੜਕਾਂ ਵਿੱਚੋਂ ਇਕ ਹੈ ਇਸ ਮੌਕੇ ਐਕਸੀਅਨ ਦਵਿੰਦਰ ਕੁਮਾਰ, ਐੱਸ.ਡੀ.ਓ ਮਨਦੀਪ ਸਿੰਘ, ਜੇ.ਈ ਬਲਜਿੰਦਰ ਸਿੰਘ ਵੀ ਹਾਜ਼ਰ ਸਨ