ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੁੱਖਨਿਵਾਰਨ ਸਾਹਿਬ ਦੇ ਲੰਗਰ ਲਈ ਭੇਜੀ ਗਈ ਕਣਕ

ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਦੇ ਲੰਗਰਾਂ ਲਈ ਭੇਜੀ ਗਈ ਕਣਕ ਦਾ ਇੱਕ ਦ੍ਰਿਸ਼ (ਤਸਵੀਰ ਤਰੁਣ ਮਹਿਤਾ)





ਨਾਭਾ (ਤਰੁਣ ਮਹਿਤਾ ) ਹਲਕਾ ਨਾਭਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਮੁਖੀ ਬਾਬੂ ਕਬੀਰ ਦਾਸ ਦੀ ਅਗਵਾਈ ਹੇਠ  ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਲੰਗਰਾਂ ਲਈ ਕਣਕ ਭੇਜੀ ਗਈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਲਕਾ ਮੁਖੀ ਬਾਬੂ ਕਬੀਰ ਦਾਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰਾਂ ਲਈ ਵੀ ਹਲਕਾ ਨਾਭਾ ਤੋਂ 500ਕਵਿੰਟਲ ਕਣਕ ਭੇਜੀ ਗਈ ਸੀ ।

ਉਨ੍ਹਾਂ ਕਿਹਾ ਕਿ ਕਰੋੜਾਂ ਦੀ ਮਹਾਮਾਰੀ ਦੌਰਾਨ ਪੰਜਾਬੀਆਂ ਵੱਲੋਂ ਜੋ ਲੰਗਰ ਲਗਾਏ ਗਏ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇ. ਧਰਮ ਸਿੰਘ ਧਾਰੋਕੀ,ਗੁਰਮੀਤ ਸਿੰਘ ਕੋਟ ਦਿਹਾਤੀ ਪ੍ਰਧਾਨ ,ਵਪਾਰੀ ਵਿੰਗ ਪ੍ਰਧਾਨ ਅਨਿਲ ਗੁਪਤਾ,ਜਥੇ.ਸ਼ਮਸ਼ੇਰ ਸਿੰਘ ਚੌਧਰੀ ਮਾਜਰਾ ,ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ ,ਸਾਬਕਾ ਸ਼ਹਿਰੀ ਪ੍ਰਧਾਨ ਜਸਪਾਲ ਜੁਨੇਜਾ,ਸੁਖਵਿੰਦਰ ਸਿੰਘ ਸਰਕਲ, ਪ੍ਰਧਾਨ ਟਹਿਲ ਸਿੰਘ ਸਾਬਕਾ ਸਰਪੰਚ,ਉਜਾਗਰ ਸਿੰਘ ਅਗੇਤੀ,ਪੋਹਲਾ ਸਿੰਘ ਬਿਨਾਂਹੇੜੀ ,ਹਰਭਜਨ ਸਿੰਘ ਮੱਲੇਵਾਲ,ਰਣਜੀਤ ਸਿੰਘ ਰਾਮਗੜ੍ਹ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਹਾਜ਼ਰ ਸਨ ।

Share This :

Leave a Reply