ਹਰਕੀ ਪੌੜੀ ਹਰਿਦੁਆਰ ਵਿਖੇ ਗੁਰੂ ਰਵਿਦਾਸ ਮਹਾਰਾਜ ਅਤੇ ਮੀਰਾਬਾਈ ਦੀ ਮੂਰਤੀ ਨੂੰ ਗੰਗਾ ਵਿੱਚ ਸੂਟਣ ਵਾਲੇ ਅਣਪਛਾਤੇ ਵਿਅਕਤੀਆਂ ਤੇ ਪਰਚਾ ਦਰਜ:-ਰਾਮਗੜ੍ਹ

ਹਰਕੀ ਪੌੜੀ ਹਰਿਦੁਆਰ ਵਿਖੇ ਸ੍ਰੀ ਗੁਰੂ ਰਵੀਦਾਸ ਅਤੇ ਮੀਰਾਬਾਈ ਦੀ ਮੂਰਤੀ ਨੂੰ ਗੰਗਾ ਵਿੱਚ ਸੁੱਟਣ ਵਾਲਿਆਂ ਖਿਲਾਫ ਪਰਚਾ ਦਰਜ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਚਰਨ ਸਿੰਘ ਰਾਮਗੜ੍ਹ ਕਨਵੀਨਰ ਸੰਵਿਧਾਨ ਬਚਾਓ ਅੰਦੋਲਨ ਭਾਰਤ


ਦੋਸੀਆਂ ਦੀ ਬਹੁਤ ਜਲਦੀ ਹੋਵੇਗੀ ਗ੍ਰਿਫਤਾਰੀ -ਸੁਰੇਸ ਕੁਮਾਰ ਰਾਠੋਰ ਐਮ.ਐਲ.ਏ. ਜਵਾਲਾਪੁਰ,ਹਰਿਦੁਆਰ

ਨਾਭਾ (ਤਰੁਣ ਮਹਿਤਾ ) ਅੱਜ ਇੱਥੇ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੰਵਿਧਾਨ ਬਚਾਓ ਅੰਦੋਲਨ ਭਾਰਤ ਦੇ ਕਨਵੀਨਰ ਸ. ਗੁਰਚਰਨ ਸਿੰਘ ਰਾਮਗੜ੍ਹ ਨੇ ਦੱਸਿਆ ਕਿ ਪਿਛਲੀ ਦਿਨੀ 25 ਮਈ ਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਰਵੀਦਾਸ ਮਹਾਰਾਜ ਅਤੇ ਮੀਰਾਬਾਈ ਦੀ ਪ੍ਰਤੀਮਾ ਨੂੰ ਗੰਗਾ ਵਿੱਚ ਸੁੱਟ ਦਿੱਤਾ ਸੀ| ਇਸ ਸਬੰਧੀ ਐਫ.ਆਈ.ਆਰ ਨੰ 0137 ਮਿਤੀ 26-05-2020 ਜੇਰੇ ਧਾਰਾ ਆਈ.ਪੀ.ਸੀ. 295 ਅਧੀਨ ਅਨਪਛਾਤੇ ਵਿਅਕਤੀ ਉਪਰ ਪਰਚਾ ਦਰਜ ਹੋ ਚੁੱਕਾ ਹੈ|

ਸ. ਰਾਮਗੜ੍ਹ ਨੇ ਦੱਸਿਆ ਕਿ ਸ੍ਰੀ ਸੁਰੇਸ ਕੁਮਾਰ ਰਾਠੋਰ ਜੋ ਕਿ ਹਲਕਾ ਜਵਾਲਾਪੁਰ (ਹਰਿਦੁਆਰ) ਦੇ ਸੀਟਿੰਗ ਐਮ.ਐਲ.ਏ. ਹਨ| ਉਨ੍ਹਾ ਨਾਲ ਪੂਰੀ ਤਰ੍ਹਾਂ ਸਾਡਾ ਰਾਬਤਾ ਕਾਇਮ ਹੋਇਆ ਹੈ| ਸ੍ਰੀ ਸੁਰੇਸ ਕੁਮਾਰ ਰਾਠੋਰ ਐਮ.ਐਲ.ਏ. ਨੇ ਪੂਰਾ ਯਕੀਨ ਦਵਾਇਆ ਹੈ ਕਿ ਦੋਸੀਆ ਦੇ ਬਰਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਕਿਉਂਕਿ ਸ੍ਰੀ ਸੁਰੇਸ ਰਾਠੋਰ ਜੀ ਇਸ ਮਸਲੇ ਦੇ ਹੱਲ ਲਈ ਵੱਡੇ ਪੱਧਰ ਤੇ ਸੰਘਰਸ ਕਰ ਰਹੇ ਹਨ| ਉਹ ਕੋਸਿਸ ਕਰ ਰਹੇ ਹਨ ਕਿ ਦੋਸੀਆਂ ਦੀ ਜਲਦੀ ਤੋਂ ਜਲਦੀ ਗ੍ਰਿਫਤਾਰੀ ਹੋਵੇ| ਸ. ਰਾਮਗੜ੍ਹ ਨੇ ਕਿਹਾ ਕਿ ਅਸੀਂ ਸ੍ਰੀ ਸੁਰੇਸ ਰਾਠੋਰ ਐਮ.ਐਲ.ਏ. ਹਲਕਾ ਜਵਾਲਾਪੁਰ (ਹਰਿਦੁਆਰ) ਦੇ ਯਤਨਾਂ ਦੀ ਸਲਾਘਾ ਕਰਦੇ ਹਾਂ| ਆਸ ਕਰਕੇ ਹਾਂ ਕਿ ਸਮਾਜ ਵਿੱਚ ਫਿਰਕੂ ਤਨਾਅ, ਜਾਤਪਾਤ ਦਾ ਬੀਜ ਬੀਜਣ ਵਾਲੇ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਣਗੇ ਕਿਉਂਕਿ ਗੁਰੂ ਰਵੀਦਾਸ ਮਹਾਰਾਜ ਜੀ ਦੇ ਦੇਸ ਵਿਦੇਸਾਂ ਵਿੱਚ ਕਰੋੜਾ ਪੈਰੋਕਾਰ ਹਨ| ਜਿੰਨ੍ਹਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਹੈ ਉਨ੍ਹਾਂ ਨੇ ਬਹੁਤ ਵੱਡੀ ਪੱਧਰ ਤੇ ਦੁਖ ਮਹਿਸੂਸ ਕੀਤਾ ਹੈ| ਸ. ਰਾਮਗੜ੍ਹ ਨੇ ਇਸ ਘਟਨਾ ਨੂੰ ਦੁਖਦਾਈ ਦੱਸਦਿਆ ਮੰਗ ਕੀਤੀ ਕਿ ਇਸ ਮਸਲੇ ਦੀ ਤੈਅ ਤੱਕ ਇਨਕੁਆਰੀ ਕਰਕੇ ਦੋਸੀਆਂ ਨੂੰ ਬਣਦੀ ਸਜਾ ਦਿੱਤੀ ਜਾਵੇ|

Share This :

Leave a Reply