ਸੰਗਰੂਰ ਜਿਲੇ ‘ਚ ਸ਼ੂਰੁ ਹੋਇਆ ਸੀਐਨਜੀ ਸਟੇਸ਼ਨ

ਕੇਂਦਰੀ ਪੇਟਰੋਲਿਅਮ, ਨੈਚੁਰਲ ਗੈਸ ਅਤੇ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੰਜਾਬ ਦੇ ਚਾਰ ਸੀਐਨਜੀ ਸਟੇਸ਼ਨਾਂ ਦਾ ਕੀਤਾ ਉਦਘਾਟਨ

ਸੰਗਰੂਰ, ਪਟਿਆਲਾ ਅਤੇ ਮੋਹਾਲੀ ਅਤੇ ਸੰਗਰੂਰ ‘ਚ ਕੁਲ 22 ਸੀਐਨਜੀ ਸਟੇਸ਼ਨਾਂ ਦਾ ਟੀਚਾ

ਸੰਗਰੂਰ, 31 ਮਈ (   ਅਜੈਬ ਸਿੰਘ ਮੋਰਾਂ ਵਾਲੀ )  ਕੇਂਦਰੀ ਪੈਟਰੋਲਿਅਮ, ਨੈਚੁਰਲ ਗੈਸ ਅਤੇ ਸਟੀਲ ਮੰਤਰੀ ਧਰਮੇਂਦਰ ਪ੍ਰਧਾਨ ਨੇ ਕੋਰੋਨਾ ਦੇ ਚਲਦੇ ਪਿੱਛਲੇ ਦੋ ਮਹਿਨਿਆਂ ਤੋਂ ਲੰਬਿਤ ਪਏ ਸੰਗਰੂਰ ਜਿਲੇ ਦੇ ਸੀਐਨਜੀ ਸਟੇਸ਼ਨ ਦਾ ਵੀਡਿਉ ਕਾਂਫਰੇਂਸਿੰਗ ਰਾਹੀਂ ਉਦਘਾਟਨ ਕੀਤਾ। ਪ੍ਰਧਾਨ ਨੇ ਪੰਜਾਬ ਵਿਚ ਟੋਰੇਂਟ ਗੈਸ ਦੇ ਕੁਲ ਚਾਰ ਸੀਐਨਜੀ ਸਟੇਸ਼ਨਾਂ ਦਾ ਉਦਘਾਟਨ ਕੀਤਾ ਜਿਸ ਵਿਚ ਦੋ ਜਿਲਾ ਪਟਿਆਲਾ ਅਤੇ ਇਕ – ਇਕ ਸਟੇਸ਼ਨ ਮੋਹਾਲੀ ਅਤੇ ਸੰਗਰੂਰ ਵਿਖੇ ਹਨ।

ਜਿਲੇ ਵਿਚ ਨਵੇਂ ਖੁਲਿਆ ਇਹ ਸਟੇਸ਼ਨ ਹਰਦਿਤਪੂਰਾ ਵਿਖੇ ਹਾਈਵੇ ਫਿਯੂਲ ਸਟੇਸ਼ਨ ਹੈ । ਦੇਸ਼ ਵਿਚ ਸੀਐਨਜੀ ਸਟੇਸ਼ਨਾਂ ਦੇ ਸਥਾਪਨ ਦੀ ਗਤੀ ਤੇ ਅਪਣੇ ਵਿਚਾਰ ਵਿਅਕਤ ਕਰਦੇ ਹੋਏ ਪ੍ਰਧਾਨ ਨੇ ਕਿਹਾ ਕਿ ਦੇਸ਼ ਦੀ 72 ਫੀਸਦੀ ਆਬਾਦੀ ਜਦਕਿ 52 ਫੀਸਦੀ ਭੂਗੋਲਿਕ ਏਰਿਆ ਸਿਟੀ ਗੈਸ ਡਿਸਟ੍ਰੀਬਿਯੂਸ਼ਨ (ਸੀਜੀਡੀ) ਦੁਆਰਾ ਕਵਰ ਕੀਤਾ ਜਾ ਚੁਕਿਆ ਹੈ। ਉਨ੍ਹਾਂ ਨੇ ਜੋਰ ਦਿਤਾ ਕਿ ਊਰਜਾ ਦੱਖਤਾ ਦੀ ਦਿਸ਼ਾ ਵਿਚ ਦੇਸ਼ ਭਰ ਵਿਚ ਸ਼ੂਧ ਅਤੇ ਸਸਤੀ ਸੀਐਨਜੀ ਉਪਲਬਧ ਕਰਵਾਉਣਾ ਮੰਤਰਾਲੈ ਦਾ ਟਾਰਗੇਟ ਹੈ। ਉਨ੍ਹਾਂ ਨੇ ਕਿਹਾ ਜਿ ਭਵਿੱਖ ਵਿਚ ਹਰ ਪ੍ਰਕਾਰ ਦੇ ਬਾਲਣ ਜਿਸ ਵਿਚ ਸੀਐਨਜੀ ਵੀ ਸ਼ਾਮਲ ਹੈ, ਲੋਕਾਂ ਨੂੰ ਮੋਬਾਇਲ ਡਿਲੀਵਰੀ ਦੇ ਰਾਹੀਂ ਉਨ੍ਹਾਂ ਦੇ ਘਰ ਤਕ ਉਪਲੱਬਧ ਹੋਵੇਗੀ।

ਟੋਰੇਂਟ ਗੈਸ ਦੇ ਨਿਦੇਸ਼ਕ ਜਿਨਲ ਮੇਹਤਾ ਨੇ ਦਸਿਆ ਕਿ ਟੋਰੇਂਟ ਗੈਸ ਨੇ ਜੂਨ 2021-22 ਤਕ ਦੇਸ਼ ਵਿਚ 200 ਸੀਐਨਜੀ ਸਟੇਸ਼ਨ ਸਥਾਪਤ ਕਰਣ ਦਾ ਟੀਚਾ ਨਿਰਧਾਰਤ ਕੀਤਾ ਹੈ ਜਿਸ ਵਿਚ 22 ਸੀਐਨਜੀ ਸਟੇਸ਼ਨ ਪਟਿਆਲਾ, ਮੋਹਾਲੀ ਅਤੇ ਸੰਗੂਰੁਰ ਵਿਖੇ ਹਨ ।

Share This :

Leave a Reply