ਅੰਮ੍ਰਿਤਸਰ ਮੀਡੀਆ ਬਿਊਰੋ ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਅੱਜ ਆਪਣੇ ਹਲਕੇ ਅੰਮ੍ਰਿਤਸਰ ਕੇਂਦਰੀ ਦੀ ਵਾਰਡ ਨੰਬਰ 69 ਦੀ ਫਤਿਹ ਸਿੰਘ ਕਾਲੋਨੀ ਦੇ ਪੰਡਿਤ ਤੇਜ ਭਾਨ ਚੈਰੀਟੇਬਿਲ ਸੁਸਾਇਟੀ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦਾ ਚੈਕ ਭੇਟ ਕੀਤਾ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਸਮਾਜ ਦੀ ਸੇਵਾ ਕਰਨ ਵਾਲੀ ਹਰੇਕ ਸੰਸਥਾ ਦੇ ਨਾਲ ਹੈ ਅਤੇ ਇਸ ਲਈ ਗੁਰੂ ਘਰ ਸਭ ਤੋਂ ਵਧੀਆ ਭੂਮਿਕਾ ਅਦਾ ਕਰ ਸਕਦੇ ਹਨ। ਉਨਾਂ ਕਿਹਾ ਕਿ ਅੱਜ ਕੋਵਿਡ 19 ਸੰਕਟ ਦੌਰਾਨ ਵੀ ਜਿਲੇ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਲੋੜਵੰਦ ਲੋਕਾਂ ਲਈ ਅੱਗੇ ਹੋ ਕੇ ਕੰਮ ਕਰ ਰਹੀਆਂ ਹਨ। ਉਨਾਂ ਚੈਕ ਸੰਸਥਾ ਦੇ ਚੇਅਰਮੈਨ ਸ੍ਰੀ ਗੌਰੀ ਸ਼ੰਕਰ ਅਤੇ ਪ੍ਰਧਾਨ ਰਾਜੇਸ਼ ਸ਼ਰਮਾ ਨੂੰ ਸੌਪਿਆ। ਇਸ ਮੌਕੇ ਸ੍ਰੀ ਵਿਕਾਸ ਸੋਨੀ ਅਤੇ ਹੋਰ ਮੋਹਤਬਰ ਵੀ ਹਾਜ਼ਰ ਸਨ।