ਸੋਨੀ ਨੇ ਪੰਜਾਬ ਸਰਕਾਰ ਵੱਲੋਂ ਆਏ ਸੁੱਕੇ ਰਾਸ਼ਨ ਦੇ 4 ਟਰੱਕ ਅੰਮ੍ਰਿਤਸਰ ਕੇਂਦਰੀ ਹਲਕੇ ਲਈ ਭੇਜੇ

ਅੰਮ੍ਰਿਤਸਰ ਕੇਂਦਰੀ ਹਲਕੇ ਲਈ ਰਾਸ਼ਨ ਦੇ 4 ਟਰੱਕ ਰਵਾਨਾ ਕਰਨ ਮੌਕੇ ਸ੍ਰੀ ਓ. ਪੀ. ਸੋਨੀ ਅਤੇ ਹੋਰ ਲੋਕ

ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ. ਪੀ. ਸੋਨੀ ਵੱਲੋਂ ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋੜਵੰਦ ਲੋਕਾਂ ਤੱਕ ਲਗਾਤਾਰ ਖੁਰਾਕ ਪਦਾਰਥ, ਜਿਸ ਵਿਚ ਸੁੱਕਾ ਰਾਸ਼ਨ ਅਤੇ ਤਿਆਰ ਲੰਗਰ ਸ਼ਾਮਿਲ ਹੈ, ਦੇ ਟਰੱਕ ਭੇਜੇ ਜਾ ਰਹੇ ਹਨ। ਅੱਜ ਉਨਾਂ ਆਪਣੇ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ 1200 ਪਰਿਵਾਰਾਂ ਵਾਸਤੇ ਸੁੱਕਾ ਰਾਸ਼ਨ, ਜੋ ਕਿ ਪੰਜਾਬ ਸਰਕਾਰ ਦੀ ਤਰਫੋਂ ਆਇਆ ਹੈ ਅਤੇ ਅੰਦਰਲੀਆਂ ਵਾਰਡਾਂ ਲਈ 400 ਪਰਿਵਾਰਾਂ ਦਾ ਤਿਆਰ ਲੰਗਰ ਜੋ ਕਿ ਸਮਾਜ ਸੇਵੀ ਸੱਜਣਾਂ ਨੇ ਭੇਜਿਆ ਸੀ, ਦੇ 4 ਟਰੱਕ ਰਵਾਨਾ ਕੀਤੇ।

ਉਨਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਲੋੜਵੰਦ ਨਾਲ ਖੜੀ ਹੈ ਅਤੇ ਕਿਸੇ ਨੂੰ ਵੀ ਸੰਕਟ ਦੇ ਇਨਾਂ ਦਿਨਾਂ ਦੌਰਾਨ ਭੁੱਖਾ ਨਹੀਂ ਰਹਿਣ ਦਿੱਤਾ ਜਾਵੇਗਾ। ਸ੍ਰੀ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦ ਲੋਕਾਂ ਤੱਕ 10 ਲੱਖ ਸੁੱਕੇ ਰਾਸ਼ਨ ਦੇ ਪੈਕ ਭੇਜੇ ਜਾ ਰਹੇ ਹਨ ਅਤੇ ਇਹ ਕੰਮ ਸਾਰੇ ਪੰਜਾਬ ਵਿਚ ਨਿਰੰਤਰ ਜਾਰੀ ਹੈ। । ਉਨਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਲੋੜਵੰਦ ਦੇ ਘਰਾਂ ਵਿਚ ਜਾ ਕੇ ਸੁੱਕਾ ਰਾਸ਼ਨ ਦਿੱਤਾ ਜਾਵੇ। ਸ੍ਰੀ ਸੋਨੀ ਨੇ ਇਸ ਨੇਕ ਕੰਮ ਵਿਚ ਲੱਗੀਆਂ ਸੰਸਥਾਵਾਂ ਤੇ ਸਮਾਜ ਸੇਵੀਆਂ ਦੀ ਪ੍ਰਸੰਸਾ ਕਰਦੇ ਕਿਹਾ ਕਿ ਸ਼ਹਿਰ ਵਿਚ ਬਹੁਤ ਸੰਸਥਾਵਾਂ ਇਸ ਕੰਮ ਵਿਚ ਸਾਡਾ ਸਾਥ ਦੇ ਰਹੀਆਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਡਿਪਟੀ ਮੇਅਰ ਸ੍ਰੀ ਯੂਨਸ ਕੁਮਾਰ, ਪਰਮਜੀਤ ਸਿੰਘ ਚੋਪੜਾ, ਕੌਂਸਲਰ ਸਰਬਜੀਤ ਸਿੰਘ ਲਾਟੀ, ਕੌਂਸਲਰ ਸੁਰਿੰਦਰ ਛਿੰਦਾ ਅਤੇ ਹੋਰ ਲੋਕ ਹਾਜ਼ਰ ਹਾਜ਼ਰ ਸਨ।

Share This :

Leave a Reply