ਸੋਇਤਾ ਵਿਖੇ 12 ਲੱਖ ਦੀ ਲਾਗਤ ਨਾਲ ਸੇਮ ਖਾਲੇ ਤੱਕ ਸੀਵਰੇਜ ਪਾਉਣ ਤੇ ਸੜ੍ਹਕ ਬਣਾਉਣ ਦੀ ਸ਼ੁਰੂਆਤ

ਐਮ ਐਲ ਏ ਅੰਗਦ ਸਿੰਘ ਪਿੰਡ ਸੋਇਤਾ ਵਿਖੇ ਸੇਮ ਖਾਲੇ ਤੱਕ ਸੀਵਰੇਜ ਤੇ ਸੜ੍ਹਕ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ

ਨਵਾਂਸ਼ਹਿਰ, (ਏ-ਆਰ. ਆਰ. ਐੱਸ. ਸੰਧੂ) ਨਵਾਂਸ਼ਹਿਰ ਹਲਕੇ ਦੇ ਸਮੁੱਚੇ 132 ਪਿੰਡਾਂ ’ਚ ਸਮਾਰਟ ਵਿਲੇਜ ਤਹਿਤ ਸਰਬਪੱਖੀ ਵਿਕਾਸ ਦੀ ਯੋਜਨਾ ਉਲੀਕੀ ਗਈ ਹੈ, ਜਿਸ ਤਹਿਤ ਹੋਣ ਵਾਲੇ 40 ਕਰੋੜ ਰੁਪਏ ਤੋਂ ਵਧੇਰੇ ਦੇ ਵਿਕਾਸ ਕਾਰਜਾਂ ਦੇ ਅਨੁਮਾਨ ਤਿਆਰ ਕਰਕੇ ਸਰਕਾਰ ਨੂੰ ਭੇਜੇ ਗਏ ਹਨ।

ਇਹ ਜਾਣਕਾਰੀ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਅੰਗਦ ਸਿੰਘ ਨੇ ਅੱਜ ਪਿੰਡ ਸੋਇਤਾ ਵਿਖੇ 12 ਲੱਖ ਦੀ ਲਾਗਤ ਨਾਲ ਸੇਮ ਖਾਲੇ ਤੱਕ ਸੀਵਰੇਜ ਪਾਉਣ ਅਤੇ ਸੜ੍ਹਕ ਬਣਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕਰਦਿਆਂ ਦਿੱਤੀ । ਨਵਾਂਸ਼ਹਿਰ ਤੇ ਰਾਹੋਂ ਸ਼ਹਿਰਾਂ ਲਈ 10.10 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਤੋਂ ਬਾਅਦ ਹੁਣ ਪਿੰਡਾਂ ਦੇ ਵਿਕਾਸ ਲਈ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਵਿਸ਼ੇਸ਼ ਗਰਾਂਟ ਦਿੱਤੀ ਜਾ ਰਹੀ ਹੈ। ਐਮ ਐਲ ਏ ਅੰਗਦ ਸਿੰਘ ਅਨੁਸਾਰ ਸਮਾਰਟ ਵਿਲੇਜ ਕੈਂਪੇਨ ਤਹਿਤ ਸੋਲਰ ਲਾਈਟਾਂ, ਸਾਲਿਡ ਵੇਸਟ ਮੈਨੇਜਮੈਂਟ, ਰੇਨ ਵਾਟਰ ਹਾਰਵੈਸਟਿੰਗ ਪ੍ਰਾਜੈਕਟ, ਸੀਵਰੇਜ ਤੇ ਛੱਪੜਾਂ ਦਾ ਸੁੰਦਰੀਕਰਣ, ਗਲੀਆਂ-ਨਾਲੀਆਂ, ਸੀ ਸੀ ਟੀ ਵੀ ਕੈਮਰੇ ਆਦਿ ਬਹੁਤ ਸਾਰੇ ਕੰਮ ਨੇਪਰੇ ਚਾੜ੍ਹੇ ਜਾਣਗੇ ਅਤੇ ਪਿੰਡਾਂ ਨੂੰ ਆਦਰਸ਼ ਰੂਪ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਣਾ ਕੁਲਦੀਪ ਸਿੰਘ ਜਾਡਲਾ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਬੀ ਡੀ ਪੀ ਓ ਨਵਾਂਸ਼ਹਿਰ ਰਾਜੇਸ਼ ਚੱਢਾ, ਸਰਪੰਚ ਜੋਗਿੰਦਰ ਸਿੰਘ ਤੇ ਸਮੂਹ ਪੰਚਾਇਤ ਪਿੰਡ ਸੋਇਤਾ ਤੇ ਹੋਰ ਪਤਵੰਤੇ ਮੌਜੂਦ ਸਨ ।

Share This :

Leave a Reply