ਕੈਨੇਡਾ (ਕੁਲਤਰਨ ਸਿੰਘ ਪਧਿਆਣਾ) ਕੈਨੇਡਾ ਅਮਰੀਕਾ ਦੇ ਖੇਤੀਬਾੜੀ ਸੈਕਟਰ ਨੂੰ ਕਾਮਿਆਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੋਰੋਨਾ ਵਾਇਰਸ ਦੇ ਚਲਦਿਆਂ ਕੈਨੇਡਾ ਵਿਚ ਸੀਜ਼ਨਲ ਕਾਮਿਆਂ ਦਾ ਆਉਣਾ ਬਹੁਤ ਘੱਟ ਗਿਆ ਹੈ ਇਹੀ ਮੁਸ਼ਕਲਾਂ ਅਮਰੀਕਾ ਵਿਚ ਵੀ ਆ ਰਹੀਆਂ ਹਨ। ਕੈਨੇਡਾ ਚ ਹਰ ਸਾਲ 60,000 ਸੀਜ਼ਨਲ ਕਾਮੇ ਆਉਂਦੇ ਸਨ ਜੋਂ ਸੀਜ਼ਨ ਦੇ ਖਤਮ ਹੋਣ ਨਾਲ ਵਾਪਸ ਮੁੜ ਜਾਂਦੇ ਸਨ।
ਪੰਜਾਬ ਵਾਂਗ ਇੱਥੇ ਵੀ ਜ਼ਿਆਦਾਤਰ ਖੇਤੀਬਾੜੀ ਦਾ ਕੰਮ ਪ੍ਰਵਾਸੀਆਂ ਦੇ ਸਿਰ ਤੇ ਚੱਲ ਰਿਹਾ ਸੀ ਹੁਣ ਇੱਕ ਤਾਂ ਕਾਮੇ ਆ ਨਹੀਂ ਰਹੇ ਦੂਜਾ ਜੇਕਰ ਆਉਂਦੇ ਹਨ ਤਾਂ ਉਨਾਂ ਨੂੰ 14 ਦਿਨਾਂ ਲਈ ਕੁਰਨਟੀਨ ਕਰਨਾ ਪਵੇਗਾ ਜਿਸ ਨਾਲ ਕੰਮਕਾਜ ਵਿਚ ਦੇਰੀ ਹੋ ਰਹੀ ਹੈ। ਕਿਊਬੈਕ ਵਿਖੇ ਲੋਕਲ ਕਾਮਿਆਂ ਨੂੰ ਟਰੈਨਿੰਗ ਦੇਕੇ ਖੇਤੀਬਾੜੀ ਸੈਕਟਰ ਵਿਚ ਫਿਟ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਖੇਤੀਬਾੜੀ ਨਾਲ ਸਬੰਧਤ ਚੀਜ਼ਾਂ ਦੀ ਕਿੱਲਤ ਤੇ ਖਾਣ ਪੀਣ ਦੀਆਂ ਵਸਤੂਆਂ ਦੇ ਮੁੱਲ ਵੱਧ ਵੀ ਸਕਦੇ ਹਨ ।