ਬੜੀ ਹੈਰਾਨੀ ਵਾਲੀ ਗੱਲ ਹੈ ਕਿ ਚੰਡੀਗੜ੍ਹ ਵਿੱਚ 60 ਸੈਕਟਰ ਹਨ ਜਿਸ ਵਿੱਚ 12 ਤੇ 14 ਵਿੱਚਕਾਰ 13 ਨੰਬਰ ਸੈਕਟਰ ਹੀ ਨਹੀਂ ਬਣਾਇਆ ਗਿਆ।ਇਹ ਉਸ ਵੇਲੇ ਦੀ ਗੱਲ ਹੈ ਜਦੋਂ ਚੰਡੀਗੜ੍ਹ ਦੇ ਆਰਕੀਟੈਕਟ ਲੀਕੋਰਬਸਰ ਨੇ ਚੰਡੀਗੜ੍ਹ ਦਾ ਨਕਸ਼ਾ ਤਿਆਰ ਕੀਤਾ।ਪਰ ਹੈਰਾਨੀ ਦੀ ਗੱਲ ਹੈ ਕਿ ਕਰੀਬ 52 ਸਾਲ ਪਹਿਲਾ ਕਿਵੇਂ ਦੀ ਸੋਚ ਰੱਖੀ ਗਈ ਕਿ 13 ਨੰਬਰ ਅੰਕ ਨੂੰ ਅਸ਼ੁੱਭ ਮੰਨ ਕੇ 13 ਨੰਬਰ ਸੈਕਟਰ ਹੀ ਨਹੀਂ ਹੋਂਦ ਵਿੱਚ ਆਇਆ।ਜਦੋਂ ਕਿ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਤੱਕੜੀ ਨਾਲ ਤੋਲ ਕੇ ਸੁਨੇਹਾ ਦਿੱਤਾ ਕਿ ਹੇ ਪ੍ਰਮਾਤਮਾ ਸਭ ਕੁੱਝ ਤੇਰਾ ਹੀ ਦਿੱਤਾ ਹੋਇਆ ਹੈ ਤੇ ਕੁੱਝ ਲੋਕਾਂ ਅਨੁਸਾਰ ਇਹ ਵੀ ਕਿਹਾ ਗਿਆ ਕਿ ਇਸ ਦਾ ਮਤਲਬ ਇਹ ਸੀ ਕਿ ਇਨਸਾਫ਼ ਕਰਨ ਵਾਲਾ ਵੀ ਬਰਾਬਰ ਦੀ ਵੰਡ ਕਰੇ।ਜੇਕਰ ਚੰਡੀਗੜ੍ਹ ਦੀ ਸੁੰਦਰਤਾ ਦੀ ਗੱਲ ਕਰੀਏ ਤਾਂ ਇਹ ਭਾਰਤ ਦੇ ਗਿਣਵੇਂ ਚੁਣਵੇਂ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਸੁਨਣ ਵਿੱਚ ਇਹ ਵੀ ਆਇਆ ਹੈ ਕਿ ਕਈ ਥਾਵਾਂ ਤੇ 12 ਅਤੇ 14 ਨੰਬਰ ਕਵਾਟਰ/ਮਕਾਨ ਹੈ ਪਰ 13 ਨੰਬਰ ਨੂੰ ਉੱਥੇ ਵੀ ਥਾਂ ਨਹੀਂ ਮਿਲੀ।ਇਸ ਦੇ ਉਲਟ ਪੰਜਾਬ ਵਿੱਚ ਕਈ ਤਿਉਹਾਰ ਜੇਕਰ 13 ਤਰੀਕ ਨੂੰ ਆ ਜਾਣ ਤਾਂ ਉਨ੍ਹਾਂ ਦੀ ਚਕਾਚੌਂਧ ਨਹੀਂ ਘਟਦੀ। ਖ਼ਾਸ ਕਰ ਪੰਜਾਬ ਵਿੱਚ ਵਿਸਾਖੀ ਤਾਂ 13 ਅਪ੍ਰੈਲ ਨੂੰ ਹੀ ਆਉਂਦੀ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਚਿਹਰੇ ਖਿੜ ਜਾਂਦੇ ਹਨ।ਪਰ ਹੈਰਾਨੀ ਜਨਕ ਗੱਲ ਹੈ ਕਿ ਅੰਗਰੇਜ਼ ਲੋਕ ਕਦੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਂਦੇ ਪਰ ਫੇਰ ਵੀ ਅਜਿਹੀ ਗੱਲ ਹੋਣਾ,ਕਿਤੇ ਨਾ ਕਿਤੇ ਉਸ ਸਮੇਂ ਦੀ 13 ਨੰਬਰ ਨੂੰ ਵਹਿਮ ਮੰਨਣ ਵਾਲੀ ਗੱਲ ਲਈ ਕਈ ਸਵਾਲ ਪੈਦਾ ਕਰ ਦਿੰਦੀ ਹੈ। ਜੇਕਰ ਆਪਾ ਇੰਟਰਨੈੱਟ ਤੇ ਜਾ ਕੇ ਇਨ੍ਹਾਂ ਗੱਲਾ ਨੂੰ ਖੰਘਾਲੀਏ ਤਾਂ ਲੋਕਾਂ ਦੇ ਵੱਖਰੇ ਵੱਖਰੇ ਵਿਚਾਰ ਦੇਖਣ ਜਾਂ ਸੁਨਣ ਨੂੰ ਮਿਲਣਗੇ। ਪਰ ਅਸਲ ਸਚਾਈ ਤਾਂ ਖ਼ੁਦ ਲੀਕੋਰਬਸਰ ਜਾਂ ਉਨ੍ਹਾਂ ਨਾਲ ਨੇੜਤਾ ਰੱਖਣ ਵਾਲੇ ਹੀ ਦਸ ਸਕਦੇ ਸਨ।
ਅਰਵਿੰਦਰ ਸਿੰਘ ਪਟਿਆਲਾ