ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਜਿੱਥੇ ਅੱਜ ਪੂਰੀ ਦੁਨੀਆਂ ਕਰੋਨਾਵਾਇਰਸ ਕਰਕੇ ਫਿਕਰਮੰਦ ਹੈ। ਆਪਣੀ ਸੁਰੱਖਿਆ ਲਈ ਉਚੇਚੇ ਯਤਨ ਅਤੇ ਸਮੁੱਚੀ ਇਨਸਾਨੀਅਤ ਲਈ ਆਪਣੇ ਵੱਲੋਂ ਸੇਵਾਵਾ ਦੇ ਰਹੀ ਹੈ। ਇਸ ਦੇ ਦੂਸਰੇ ਪਾਸੇ ਅਜੋਕੇ ਚੋਰ ਕਿਸਮ ਦੇ ਧੋਖੇਬਾਜ਼ ਲੁਟੇਰੇ ਆਪਣੀਆ ਸਕੀਮਾਂ ਚਲਾ ਲੋਕਾ ਨੂੰ ਵੱਖ-ਵੱਖ ਫੋਨ ਨੰਬਰਾਂ ਤੋਂ ਕਾਲ (Scam-Call) ਕਰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਫੋਨ ਕਾਲ ਦੋ ਤਰਾਂ ਨਾਲ ਆ ਰਹੀ ਹੈ। ਜਿਸ ਵਿੱਚ ਇੱਕ ਕਾਲ ਆਉਦੀ ਹੈ ਕਿ ‘ਅਸੀਂ ਅਪੋਜਾਈ ਕਰਦੇ ਹਾਂ ਕਿ P.G.& E ਨੇ ਤੁਹਾਨੂੰ ਪਿਛਲੇ ਬਿਜਲੀ ਬਿਲ ਡਿਸਕਾਊਟ ਨਹੀਂ ਦਿੱਤਾ। ਤੁਸੀਂ ਆਪਣਾ ਬੈਂਕ ਅਕਾਊਟ ਦਿਉ, ਅਸੀਂ ਤੁਹਾਡੇ ਖਾਤੇ ਵਿੱਚ ਪੈਸੇ ਜਮਾਂ ਕਰਵਾਉਣੇ ਹਨ। ਸਾਨੂੰ ਆਪਣਾ ਬੈਂਕ ਅਕਾਉਟ ਨੰਬਰ ਦਿਉ।’ ਕਿਰਪਾ ਕਰਕੇ ਬਚੋ ਕਿਸੇ ਨੂੰ ਆਪਣਾ ਬੈਂਕ ਖਾਤਾ ਨੰਬਰ ਦੇਣ ਦੀ ਲੋੜ ਨਹੀਂ। ਅਗਰ ਤੁਹਾਨੂੰ ਕੋਈ ਬਿਜਲੀ ਬਿਲ ਵਿੱਚ ਡਿਸਕਾਊਂਟ ਮਿਲਿਆਂ ਹੈ ਤਾਂ ਉਹ ਅਗਲੇ ਬਿਲ ਵਿੱਚ ਆਪੇ ਪੈਸੇ ਘਟਾ (ਕਰੈਡਿਟ ਕਰਕੇ – Credit) ਕੇ ਸਹੀ ਹੋ ਜਾਵੇਗਾ। P.G&E ਵਾਲੇ ਕਿਸੇ ਨੂੰ ਅਜਿਹੀ ਕਾਲ ਨਹੀਂ ਕਰ ਰਹੇ।
ਇਸੇ ਤਰਾਂ ਦੂਸਰੀ ਕਾਲ ਇੰਨਾਂ ਅਧੁਨਿਕ ਚੋਰਾਂ ਵੱਲੋਂ ਆਉਦੀ ਹੈ ਕਿ ਹੁਣ ਅਮਰੀਕਾ ਦੇ ਟੈਕਸ਼ ਵਿਭਾਗ (IRS Department) ਨੇ ਸਰਕਾਰੀ ਹਦਾਇਤਾ ਮੁਤਾਬਕ ਤੁਹਾਨੂੰ 1200 ਡਾਲਰ ਇਕ ਬੰਦੇ ਲਈ ਅਤੇ ਬੱਚੇ ਲਈ 500 ਡਾਲਰ ਦੇਣੇ ਹਨ। ਜੋ ਤੁਹਾਡੇ ਬੈਂਕ ਖਾਤੇ ਵਿੱਚ ਜਮਾਂ ਕਰਵਾਉਣੇ ਹਨ। ਇਹ ਤੁਹਾਡੇ ਬੈਂਕ ਖਾਤੇ ਵਿੱਚ ਜਮਾਂ ਕਰਵਾਉਣੇ ਹਨ। ਤੁਸੀਂ ਆਪਣੇ ਖਾਤੇ ਦਾ ਨੰਬਰ ਅਤੇ ਦੂਸਰੀ ਪਰਿਵਾਰਕ ਜਾਣਕਾਰੀ ਦਿਉ। ਜਿਸ ਵਿੱਚ ਤੁਹਾਡੇ ਬੈਂਕ ਖਾਤੇ ਦੇ ਨੰਬਰ ਤੋਂ ਇਲਾਵਾ ਤੁਹਾਡੀ ਸ਼ੋਸ਼ਲ ਸਕਿਊਰਟੀ ਨੰਬਰ ਵਗੈਰਾ- ਵਗੈਰਾ …….। ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਬੇਸੱਕ ਤੁਹਾਨੂੰ ਯੋਗ ਮਦਦ ਸਰਕਾਰ ਨੇ ਦੇਣੀ ਹੈ, ਪਰ ਇਹ ਫ਼ੋਨ ਕਾਲ ਉਨ੍ਹਾਂ ਵੱਲੋਂ ਨਹੀਂ ਕੀਤੀ ਜਾਂਦੀ। ਅਜਿਹੇ ਲੋਕਾ ਤੋਂ ਬਚੋ। ਅਗਰ ਕੋਈ ਸ਼ੱਕ ਹੋਵੇ ਤਾਂ ਸੰਬੰਧਤ ਵਿਭਾਗ ਨੂੰ ਫ਼ੋਨ ਕਰਕੇ ਜਾਣਕਾਰੀ ਲੈ ਸਕਦੇ ਹੋ। ਤੁਹਾਡੀ ਬਣਦੀ ਯੋਗ ਰਾਸ਼ੀ ਤੁਹਾਡੇ ਇਨਕਮ ਟੈਕਸ ਦੀ ਵਾਪਸੀ ਰਾਹੀ ਆਪ ਤੁਹਾਨੂੰ ਤੁਹਾਡੇ ਦਿੱਤੇ ਪਤੇ ਜਾਂ ਖਾਤੇ ਵਿੱਚ ਆ ਜਾਵੇਗੀ।
ਕਿਰਪਾ ਕਰਕੇ ਆਪਣੇ ਆਪ ਨੂੰ ਸੁਰੱਖਿਅਤ ਰੱਖੋ ਅਤੇ ਲਾਲਚ ‘ਚ ਆ ਇੰਨ੍ਹਾਂ ਅਜੋਕੇ ਚੋਰਾਂ ਤੋਂ ਬਚੋ।
ਇਹ ਜਾਣਕਾਰੀ ਅਸੀਂ ਆਪਣੇ ਨਿੱਜੀ ਤਜ਼ਰਬੇ ‘ਚੋ ਸਾਂਝੀ ਕਰ ਰਹੇ ਹਾਂ। ਮੈਂ ਖੁਦ ਆਪਣੇ ਵੱਖ-ਵੱਖ ਲੋਕਲ ਨੰਬਰਾਂ ਤੋਂ ਇਹ ਫ਼ੋਨ ਕਾਲਾ ਸੁਣ ਚੁੱਕਾ ਹਾਂ। ਜਦੋਂ ਕਾਲ ਆਉਦੀ ਹੈ ਤਾਂ ਬਹੁਤੀ ਵਾਰ ਤੁਹਾਡਾ ਲੋਕਲ ਨੰਬਰ ਫ਼ੋਨ ਆਈ.ਡੀ. ‘ਤੇ ਦਿਸਦਾ ਹੈ। ਆਪਾ ਫ਼ੋਨ ਚੱਕ ਲੈਂਦੇ ਹਾਂ (Answer) ਕਿ ਕੋਈ ਜ਼ਰੂਰੀ ਨਾ ਹੋਵੇ। ਅੱਗੋਂ ਕਈ ਵਾਰ ਅਜਿਹੇ ਚੋਰ ਟੱਕਰਦੇ ਹਨ। ਅਗਰ ਅਜਿਹਾ ਹੋਵੇ ਤਾਂ ਫ਼ੋਨ ਕੱਟ ਦਿਉ।
ਤੁਹਾਡੀ ਸੁਰੱਖਿਆ ਤੁਹਾਡੇ ਹੱਥ ਹੈ। ਆਪ ਵੀ ਸੁਰੱਖਿਅਤ ਰਹੋ ਅਤੇ ਦੂਸਰਿਆਂ ਨੂੰ ਵੀ ਅਜਿਹੇ ਲੋਕਾ ਤੋਂ ਬਚਣ ਦੀ ਸਲਾਹ ਦਿਉ, ਤਾਂ ਕਿ ਤੁਹਾਡੀ ਮਿਹਨਤ ਦੀ ਕਮਾਈ ਤੁਹਾਡੇ ਕੰਮ ਆ ਸਕੇ।
👉 ਅਗਰ ਇਹ ਸੂਚਨਾ ਆਪ ਸਭ ਨੂੰ ਚੰਗੀ ਲੱਗੇ ਤਾਂ ਸ਼ੇਅਰ ਕਰੋ ਤਾਂ ਕਿ ਆਪਣੇ ਬਾਕੀ ਦੋਸ਼ਤਾ ਅਤੇ ਪਰਿਵਾਰਾ ਨੂੰ ਇਸ ਧੋਖੇਬਾਜ਼ੀ ਤੋਂ ਬਚਾਇਆ ਜਾ ਸਕੇ।
👉 ਅਗਰ ਤੁਹਾਨੂੰ ਵੀ ਅਜਿਹੀ Scam Call ਧੋਖੇਬਾਜ਼ ਚੋਰਾਂ ਵੱਲੋਂ ਆਈ ਹੋਵੇ ਤਾਂ ਕੁਮੈਂਟ ਰਾਹੀ ਸਾਂਝ ਪਾਉ ਤਾਂ ਕਿ ਸਮੁੱਚੇ ਭਾਈਚਾਰੇ ਨੂੰ ਇਸ ਹੇਰਾ-ਫੇਰੀ ਤੋਂ ਬਚਾਇਆ ਜਾ ਸਕੇ।