ਫ਼ਤਹਿਗੜ੍ਹ ਸਾਹਿਬ (ਸੂਦ)-ਜਿਲ੍ਹਾ ਮੈਜਿਸਟਰੇਟ, ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਕਰਫਿਊ ਲਗਾਇਆ ਗਿਆ ਸੀ, ਜੋ ਕਿ ਅਗਲੇ ਹੁਕਮਾਂ ਤੱਕ ਲਾਗੂ ਰਹੇਗਾ ਪਰ ਇਸੇ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਵਿਚਲੇ ਪਰਵਾਸੀ ਮਜ਼ਦੂਰਾਂ ਵੱਲੋਂ ਆਪਣੀ ਪੱਕੀ ਰਿਹਾਇਸ਼ ਵਾਲੇ ਸਥਾਨਾਂ ‘ਤੇ ਵਾਪਸੀ ਕੀਤੀ ਜਾ ਰਹੀ ਹੈ, ਜਿਸ ਦਾ ਜ਼ਿਲ੍ਹੇ ਦੇ ਅੰਦਰ ਪੈਂਦੀਆਂ ਉਦਯੋਗਿਕ ਇਕਾਈਆਂ ਨੂੰ ਨੁਕਸਾਨ ਹੋ ਸਕਦਾ ਹੈ
ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲ੍ਹੇ ਦੇ ਅੰਦਰ ਪੈਂਦੀਆਂ ਉਦਯੋਗਿਕ ਇਕਾਈਆਂ ਨੂੰ ਕੰਮ ਲਈ ਖੋਲ੍ਹਣਾ ਸਮੇਂ ਦੀ ਅਹਿਮ ਲੋੜ ਹੈ ਪਹਿਲੇ ਪੜਾਅ ਵਿੱਚ ਉਦਯੋਗ ਨਾਲ ਸਬੰਧਤ ਕੁਝ ਸੈਕਟਰਾਂ ਨੂੰ ਛੋਟਾਂ ਦੇਣ ਦਾ ਫੈਸਲਾ ਲਿਆ ਗਿਆ ਸੀ, ਜਿਸ ਦੀ ਲਗਾਤਾਰਤਾ ਵਿੱਚ ਹੁਣ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਹਦੂਦ ਦੇ ਅੰਦਰ ਪੈਂਦੀਆਂ ਸਾਰੀਆਂ ਉਦਯੋਗਿਕ ਇਕਾਈਆਂ/ਫੈਕਟਰੀਆਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਇਨ੍ਹਾਂ ਸ਼ਰਤਾਂ ‘ਤੇ ਦਿੱਤੀ ਜਾਂਦੀ ਹੈ ਕਿ ਜ਼ਿਲ੍ਹੇ ਅੰਦਰ ਸਥਿਤ ਹਰ ਇੱਕ ਉਦਯੋਗਿਕ ਇਕਾਈ ਵਿੱਚ ਸਥਿਤ ਮਸ਼ੀਨਰੀ/ਫਰਸ਼/ਫੈਕਟਰੀ ਦੇ ਮੇਨ ਗੇਟ/ਕੰਟੀਨ/ਮੀਟਿੰਗ ਰੂਮ/ਕਾਨਫਰੰਸ ਹਾਲ/ ਲਿਫਟਾਂ/ ਔਜ਼ਾਰ/ ਬਾਥਰੂਮ/ ਪਖਾਨੇ/ ਪੀਣ ਵਾਲੇ ਪਾਣੀ ਦੀਆਂ ਥਾਵਾਂ ਨੂੰ ਵਾਰ-ਵਾਰ ਡਿਸਇਨਫੈਕਟ ਕੀਤਾ ਜਾਣਾ ਲਾਜ਼ਮੀ ਹੋਵੇਗਾ ਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਦੇ ਅੰਦਰ ਜੋ ਵੀ ਵਰਕਰ/ਲੇਬਰ/ਕਰਮਚਾਰੀ ਫੈਕਟਰੀ ਵਿੱਚ ਕੰਮ ਲਈ ਆਪਣੇ ਜਿਸ ਵਾਹਨ(ਦੋ ਪਹੀਆ/ਚਾਰ ਪਹੀਆ) ‘ਤੇ ਕੰਮ ‘ਤੇ ਆਉਂਦਾ ਹੈ, ਫੈਕਟਰੀ ਵੱਲੋਂ ਸਬੰਧਤ ਵਾਹਨ ਨੂੰ ਡਿਸਇਨਫੈਕਟ ਕਰਨ ਦੀ ਲਾਜ਼ਮੀ ਹੋਵੇਗਾ ਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਵਿੱਚ ਕੰਮ ਕਰਨ ਵਾਲੇ ਲੇਬਰ/ਕਰਮਚਾਰੀ ਦਾ ਮੈਡੀਕਲ ਬੀਮਾ ਕਰਾਉਣਾ ਉਦਯੋਗਿਕ ਇਕਾਈ ਦੇ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਅੰਦਰ ਵੱਡੇ ਇਕੱਠ ਦੀ ਮਨਾਹੀ ਹੋਵੇਗੀ 10 ਜਾਂ 10 ਤੋਂ ਜ਼ਿਆਦਾ ਵਿਅਕਤੀਆਂ ਦਾ ਇਕ ਸਮੇਂ ‘ਤੇ ਇਕੱਠ ਨਹੀਂ ਕੀਤਾ ਜਾ ਸਕੇਗਾ ਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਅੰਦਰ ਲਗਾਈਆਂ ਗਈਆਂ ਲਿਫਟਾਂ ਵਿੱਚ 02 ਜਾਂ 04 (ਲਿਫਟ ਦੇ ਸਾਈਜ਼ ਮੁਤਾਬਿਕ ਭਾਵ ਛੋਟੀ ਲਿਫਟ ਵਿੱਚ 02 ਅਤੇ ਵੱਡੀ ਲਿਫਟ ਵਿਚ 04) ਵਿਅਕਤੀਆਂ ਤੋਂ ਜ਼ਿਆਦਾ ਵਿਅਕਤੀਆਂ ਦੇ ਚੜ੍ਹਨ ਦੀ ਮਨਾਹੀ ਹੋਵੇਗੀ ਪੌੜੀਆਂ ਦੀ ਵਰਤੋਂ ਕਰਨ ਨੂੰ ਤਰਜੀਹ ਦਿੱਤੀ ਜਾਵੇ ਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਵਿੱਚ ਬਿਨਾਂ ਕਿਸੇ ਜ਼ਰੂਰਤ ਦੇ ਕਿਸੇ ਵੀ ਵਿਅਕਤੀ ਦਾ ਦਾਖਲ ਹੋਣਾ ਵਰਜਿਤ ਹੋਵੇਗਾਜ਼ਿਲ੍ਹੇ ਅੰਦਰ ਸਥਿਤ ਹਰ ਇਕ ਉਦਯੋਗਿਕ ਇਕਾਈ ਦੇ ਨਜ਼ਦੀਕ ਜੋ ਵੀ ਹਸਪਤਾਲ/ਕਲੀਨਿਕ ਆਦਿ ਵਿੱਚ ਕੰਮ ਕਰਦੇ ਡਾਕਟਰ/ਨਰਸਿਜ਼ ਜਿਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਸਬੰਧੀ ਪੂਰਨ ਗਿਆਨ ਹੋਵੇ, ਦੀ ਸ਼ਨਾਖਤ ਕੀਤੀ ਜਾਵੇ ਅਤੇ ਇਨ੍ਹਾਂ ਹਸਪਤਾਲਾ/ਕਲੀਨਿਕਾਂ ਦੀ ਲਿਸਟ ਉਦਯੋਗਿਕ ਇਕਾਈ ਅੰਦਰ ਹੋਣੀ ਲਾਜ਼ਮੀ ਹੋਵੇਗੀਜ਼ਿਲ੍ਹਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਜ਼ਿਲ੍ਹੇ ਅੰਦਰ ਸਥਿਤ ਉਦਯੋਗਿਕ ਇਕਾਈਆਂ ਵਿੱਚ ਕੰਮ ਕਰਨ ਵਾਲੀ ਲੇਬਰ ਲਈ ਸ਼ਾਮ ਦੇ 7:00 ਵਜੇ ਤੋਂ ਲੈ ਕੇ ਸਵੇਰ ਦੇ 7:00 ਵਜੇ ਤੱਕ ਉਦਯੋਗਿਕ ਇਕਾਈ ਤੋਂ ਬਾਹਰ ਘੁੰਮਣ ਫਿਰਨ ਤੇ ਮਨਾਹੀ ਹੋਵੇਗੀ ਉਦਯੋਗਾਂ ਦੇ ਮਾਲਕਾਂ ਦੀ ਇਹ ਜ਼ਿੰਮੇਵਾਰੀ ਹੋਵੇਗੀ ਕਿ ਕੋਵਿਡ-19 ਸਬੰਧੀ ਸਮੇਂ-ਸਮੇਂ ਸਿਰ ਜਾਰੀ ਗਾਇਡਲਾਇਨਜ਼/ਅਡਵਾਇਜ਼ਰੀ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਲੇਬਰ/ਸਟਾਫ ਨੂੰ ਮਾਸਕ, ਦਸਤਾਨੇ ਅਤੇ ਸੈਨੀਟਾਇਜ਼ਰ ਮੁਹੱਈਆ ਕਰਵਾਉਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਉਹ ਆਪਸ ਵਿੱਚ 1.5 ਤੋ 2 ਮੀਟਿਰ ਦੀ ਦੂਰੀ ਬਣਾਕੇ ਰੱਖਣ ਅਤੇ ਮਾਸਕ ਅਤੇ ਦਸਤਾਨੇ ਪਾ ਕੇ ਰੱਖਣ
ਸਬੰਧਤ ਉਦਯੋਗਿਕ ਇਕਾਈਆਂ ਦੀ ਸਮੇਂ-ਸਮੇਂ ਸਿਰ ਵੱਖ-ਵੱਖ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਸਮੇਂ ਚੈਕਿੰਗ ਦੋਰਾਨ ਕਿਸੇ ਉਦਯੋਗਿਕ ਯੂਨਿਟ ਵੱਲੋ ਕੋਵਿਡ-19 ਦੀਆਂ ਹਦਾਇਤਾਂ ਜਾਂ ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਹੋਰ ਉਣਤਾਈ ਪਾਈ ਗਈ ਤਾਂ ਉਸ ਉਦਯੋਗਿਕ ਇਕਾਈ ਦੇ ਮਾਲਕ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ