ਫ਼ਤਹਿਗੜ੍ਹ ਸਾਹਿਬ (ਸੂਦ)-ਪਟਿਆਲਾ ਦੇ ਸਹਾਇਕ ਥਾਣੇਦਾਰ ਹਰਜੀਤ ਸਿੰਘ ਦੇ ਸਨਮਾਨ ਵਿਚ ਥਾਣਾ ਸਰਹਿੰਦ ਪੁਲਿਸ ਦੇ ਐਸ. ਐੱਚ. ਓ. ਰਜਨੀਸ਼ ਸੂਦ ਦੀ ਅਗਵਾਈ ਵਿਚ ਇਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਛੋਟੇ ਬੱਚਿਆ ਨੇ ਵੀ ਭਾਗ ਲਿਆ, ਛੋਟੇ ਬੱਚਿਆ ਨੇ ਹਰਜੀਤ ਸਿੰਘ ਦੀ ਬਹਾਦਰੀ ਦੇ ਨਾਅਰੇ ਵੀ ਲਗਾਏ। ਇਹ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਰਜਨੀਸ਼ ਸੂਦ ਨੇ ਦੱਸਿਆ ਕਿ ਅੱਜ ਪੁਰੇ ਪੰਜਾਬ ਵਿਚ ਹਰਜੀਤ ਸਿੰਘ ਸਨਮਾਨ ਲਈ ਸਾਰੀ ਪੁਲਿਸ ਵਲੋਂ ਆਪਣੇ ਨਾਮਾਂ ਤੇ ਹਰਜੀਤ ਸਿੰਘ ਦੇ ਨਾਮ ਦਾ ਬੈਂਚ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਛੋਟੇ ਬੱਚਿਆ ਵਲੋਂ ਵੀ ਹਰਜੀਤ ਸਿੰਘ ਦੇ ਨਾਮ ਦੀ ਤਖ਼ਤੀਆ ਫੜ ਮੈਂ ਹਰਜੀਤ ਸਿੰਘ ਨਾਮ ਦੇ ਨਾਅਰੇ ਲਗਾਏ ਗਏ। ਹਰਜੀਤ ਸਿੰਘ ਦੀ ਬਹਾਦਰੀ ਤੇ ਪੁਰੀ ਪੁਲਿਸ ਫੋਰਸ ਨੂੰ ਮਾਨ ਹੈ। ਉਨ੍ਹਾ ਕਿਹਾ ਕਿ ਹਰਜੀਤ ਸਿੰਘ ਨੇ ਹੌਸਲਾ ਰੱਖਿਆ ਅਤੇ ਆਪਣਾ ਵੱਡਿਆ ਹੋਇਆ ਹੱਥ ਨਾਲ ਲੇ ਕੇ ਦੋਪਹੀਆਂ ਵਾਹਨ ਤੇ ਬੈਠਕੇ ਹਸਪਤਾਲ ਪਹੁੰਚੇ। ਜਦਕਿ ਅਜਿਹੇ ਸਮੇਂ ਹਰੇਕ ਵਿਅਕਤੀ ਦਾ ਮਨ ਡੋਲ ਜਾਦਾਂ ਹੈ, ਪਰ ਹਰਜੀਤ ਸਿੰਘ ਪੰਜਾਬ ਪੁਲਸ ਦਾ ਬਹਾਦਰ ਜਵਾਨ ਹੈ, ਜਿਸਨੇ ਹੌਸਲੇ ਨਾਲ ਮੁਸ਼ਕਿਲ ਹਲਾਤਾਂ ਦਾ ਮੁਕਾਬਲਾ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਬਚਾਉਣ ਲਈ ਪੰਜਾਬ ਪੁਲਸ ਵਲੋਂ ਪੂਰੀ ਮੁਸਤੈਦੀ ਨਾਲ ਡਿਊਟੀ ਕੀਤੀ ਜਾ ਰਹੀ ਹੈ ਤੇ ਬਿਨ੍ਹਾ ਵਜਾ ਤੋਂ ਘਰਾਂ ਤੋਂ ਬਾਹਰ ਨਿਕਲਣ ਵਾਲੇ ਵਿਅਕਤੀਆ ਤੇ ਸਖ਼ਤੀ ਵਰਤੀ ਜਾ ਰਹੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਦੀ ਸੁਰੱਖਿਆ ਲਈ ਘਰਾਂ ਵਿਚ ਹੀ ਰਹਿਣ , ਕਿਉਕਿ ਇਹ ਬਾਹਰ ਨਿਕਲਣ ਨਾਲ ਹੀ ਫੈਲਦਾ ਹੈ ਤੇ ਅੱਗੇ ਤੋਂ ਅੱਗੇ ਮਨੁੱਖੀ ਚੇਨ ਬਣਾਉਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਕੋਰੋਨਾ ਦੀ ਚੇਨ ਤੋੜਨ ਲਈ ਲੋਕ ਪੁਲਸ ਦਾ ਸਹਿਯੋਗ ਕਰਨ। ਇਸ ਮੌਕੇ ਪੁਲਸ ਕਰਮਚਾਰੀਆ ਵਲੋਂ ਬੱਚਿਆ ਨੂੰ ਬਿਸਕੁੱਟ ਤੇ ਖਾਣ ਪੀਣ ਦੀਆ ਵਸਤੂਆ ਵੀ ਦਿੱਤੀਆ ਗਈਆ। ਇਸ ਮੌਕੇ ਇੰਸਪੈਕਟਰ ਕਕੰਵਰਪਾਲ ਸਿੰਘ, ਸਹਾਇਕ ਥਾਣਦੇਾਰ ਜਸਵੰਤ ਕੌਰ, ਸਹਾਇਕ ਥਾਣੇਦਾਰ ਗੁਲਜ਼ਾਰ ਸਿੰਘ, ਸਹਾਇਕ ਥਾਣੇਦਾਰ ਰਾਜਿੰਦਰ ਸਿੰਘ, ਰਮਨਪ੍ਰੀਤ ਸਿੰਘ, ਸਹਾਇਕ ਥਾਣੇਦਾਰ ਪ੍ਰਿਥਵੀਰਾਜ, ਸਹਾਇਕ ਥਾਣੇਦਾਰ ਅਮਰਜੀਤ ਸਿੰਘ, ਹਰਪ੍ਰੀਤ ਕੌਰ ਤੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।