ਸਰਕਾਰ ਐਫ਼ ਸੀ ਆਈ ਵਿਭਾਗ ਦੇ ਕੱਢੇ ਗਏ ਵਰਕਰਾਂ ਨੂੰ ਜਲਦੀ ਬਹਾਲ ਕਰੇ- ਅਜਾਇਬ ਸਿੰਘ ਨੀਲੋਵਾਲ/ ਮਹਿੰਦਰ ਸਿੰਘ ਖੋਖਰ

ਸੰਗਰੂਰ /ਸੁਨਾਮ  (ਅਜੈਬ ਸਿੰਘ ਮੋਰਾਂਵਾਲੀ )ਦੇਸ਼ ਦੀ ਜਨਤਾ ਤਾਲਾਬੰਦੀ ਦਾ ਪਾਲਣ ਕਰਦਿਆਂ ਭੁੱਖ ਨਾਲ ਕਲਪ ਰਹੀ ਹੈ ,   ਸੱਤਾਧਾਰੀ ਪਾਰਟੀਆਂ ਗਰੀਬਾਂ ਦੀ ਬੇਵਸੀ ਦਾ ਮਜ਼ਾਕ ਉਡਾ ਰਹੀਆਂ ਹਨ। ਸਰਕਾਰ ਵੱਲੋਂ ਐਲਾਨੀ ਤਾਲਾਬੰਦੀ ਨੂੰ ਪੂਰਾ ਇਕ ਮਹੀਨਾ ਬੀਤ ਚੁੱਕਿਆ ਹੈ , ਲੋਕ ਘਰਾਂ ਵਿਚ ਬੰਦ ਹਨ, ਰੁਜ਼ਗਾਰ ਖਤਮ ਹੋ ਚੁੱਕਾ ਹੈ ,ਲੋਕ ਭੁੱਖ ਮਰੀ ਦਾ ਸ਼ਿਕਾਰ ਹੋ ਰਹੇ ਹਨ , ਇਹ ਸਭ ਸਰਕਾਰ ਵੱਲੋਂ ਅਧੂਰੇ  ਪ੍ਰਬੰਧ ਤੇ ਬਿਨਾਂ ਪਲਾਨਿੰਗ ਲੲੇ ਫੈਸਲਿਆਂ ਦਾ ਸਿੱਟਾ ਹਨ ,ਜਿਸ ਨਾਲ ਹਰ ਵਰਗ ਨੂੰ ਵੱਡਾ ਘਾਟਾ ਪਿਆ ਹੈ ਅਤੇ ਸਰਕਾਰ ਵੱਲੋਂ ਐਲਾਨੀ ਮੱਦਦ  ਚਹੇਤਿਆਂ ਤੱਕ ਹੀ ਸੀਮਿਤ ਰਹਿ ਕੇ ਲੋੜਵੰਦਾਂ ਤੱਕ ਨਹੀਂ ਪਹੁੰਚ ਸਕੀ। ਬੇਸ਼ੱਕ ਸਰਕਾਰ ਕੋਲ ਵੱਡਾ ਅੰਨ ਭੰਡਾਰ ਮੌਜੂਦ ਹੈ , ਹਰ ਸਾਲ ਹਜ਼ਾਰਾਂ ਟਨ ਅੰਨ ਖਰਾਬ ਹੋ ਰਿਹਾ ਹੈ ।

ਦੇਸ਼ ਕੋਲ ਅੰਨ ਭੰਡਾਰ ਦੀ ਕਮੀਂ ਨਹੀਂ ਹੈ ,ਫਿਰ ਵੀ ਸਰਕਾਰ ਲੋਕਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰ ਰਹੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਫ਼ ਸੀ ਆਈ ਵਾਚਮੈਨ ਸੰਘਰਸ਼ ਕਮੇਟੀ ਦੇ ਆਗੂ ਅਜਾਇਬ ਸਿੰਘ ਨੀਲੋਵਾਲ, ਤੇ ਮਹਿੰਦਰ ਸਿੰਘ ਖੋਖਰ ਨੇ ਸਰਕਾਰ ਪ੍ਰਤੀ ਰੋਸ਼ ਪ੍ਰਗਟ ਕੀਤਾ ਹੈ।  ਉਹਨਾਂ ਕਿਹਾ ਕਿ ਐਫ਼ ਸੀ ਆਈ ਵਿਚੋਂ 1999 ਚ ਕੱਢੇ ਗਏ ਵਰਕਰ ਪਿਛਲੇ  ਲੰਮੇ ਸਮੇਂ ਤੋਂ ਸਰਕਾਰ ਤੇ ਐਫ਼ ਸੀ ਆਈ ਵਿਭਾਗ ਦੀ ਬੇਰੁੱਖੀ ਦਾ ਸ਼ਿਕਾਰ ਹੋ ਰਹੇ ਹਨ । ਉਚ ਅਦਾਲਤਾਂ ਦੇ ਫੈਸਲਿਆਂ ਨੂੰ ਵਿਭਾਗ ਜਾਣਬੁੱਝ ਕੇ ਅਣਗੋਲਿਆ ਕਰ ਰਿਹਾ ਹੈ । ਕਰੋਨਾ ਵਾਇਰਸ ਦੇ ਚਲਦਿਆਂ ਐਫ਼ ਸੀ ਆਈ ਵਿਭਾਗ ਵੱਲੋਂ ਕੱਢੇ ਗਏ ਵਰਕਰ ਲਗਾਤਾਰ ਭੁੱਖਮਰੀ ਦਾ ਸ਼ਿਕਾਰ ਹਨ, ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਕੱਢੇ ਗਏ ਵਰਕਰਾਂ ਨੂੰ ਜਲਦੀ ਬਹਾਲ ਕਰੇ , ਜਨਤਾ ਦਾ ਪੈਸਾ ਵੀ ਆਈ ਪੀ, ਤੇ ਬੇਲੋੜਾ ਖ਼ਰਚਣ ਦੀ ਬਿਜਾਏ ਜਨਤਾ ਲਈ ਢੁਕਵੀਂ ਵਿਵਸਥਾ ਦਾ ਪ੍ਰਬੰਧ ਕਰੇ ਅਤੇ ਪ੍ਰਤੀ ਵਿਅਕਤੀ ਦੇਸ਼ ਦੇ ਹਰ ਇਕ ਨਾਗਰਿਕ ਨੂੰ  ਵੀਹ ਵੀਹ ਹਜ਼ਾਰ ਰੁਪੈ ,ਜਪਾਨ,ਇਟਲੀ, ਪਾਕਿਸਤਾਨ ਦੀ ਤਰਜ਼ ਤੇ ਉਹਨਾਂ ਦੇ ਬੈਂਕ ਖਾਤਿਆਂ ਚ ਪਾਵੇ , ਤਾਂ ਕਿ ਲੋਕ ਰਾਸ਼ਨ, ਦਵਾਈਆਂ ਤੇ ਹੋਰ ਲੋੜੀਂਦਾ ਸਮਾਨ ਖ੍ਰੀਦ ਸਕਣ । ਅਜਾਇਬ ਸਿੰਘ ਨੀਲੋਵਾਲ ਨੇ  ਘਰ ਚ ਰਹਿ ਕੇ ਤਾਲਾਬੰਦੀ ਤੇ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਦੀ ਲੋਕਾਂ ਨੂੰ ਅਪੀਲ ਕੀਤੀ ।

Share This :

Leave a Reply