ਸਕਾਟਲੈਂਡ: ਡਿਲੀਵਰੂ ਡਰਾਈਵਰ ਨੂੰ ਲੁੱਟਣਾ ਪਿਆ ਮਹਿੰਗਾ, ਹੋਈ ਜੇਲ੍ਹ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਵਿੱਚ ਇੱਕ ਵਿਅਕਤੀ ਵੱਲੋਂ ਡਿਲੀਵਰੂ ਅਤੇ ਉਬਰ ਈਟ ਦੇ ਡਰਾਈਵਰ ਨੂੰ ਹਮਲਾ ਕਰਕੇ ਉਸਦਾ ਮੋਬਾਈਲ ਲੁੱਟਿਆ ਸੀ। ਉਸਨੂੰ ਅਦਾਲਤ ਦੁਆਰਾ ਕੈਦ ਦੀ ਸਜ਼ਾ ਸੁਣਾਈ ਗਈ ਹੈ। 25 ਸਾਲਾਂ ਜੇਸਨ ਹਾਗੀ ਨਾਮ ਦੇ ਦੋਸ਼ੀ ਵਿਅਕਤੀ ਨੇ ਪਿਛਲੇ ਸਾਲ 18 ਨਵੰਬਰ ਨੂੰ ਰੇਨਫ੍ਰੈਸ਼ਾਇਰ ਦੇ ਪੇਜ਼ਲੀ ਵਿੱਚ ਮੁਹੰਮਦ ਬਸ਼ਰ ਮੁਤਫਾ ‘ਤੇ ਹਮਲਾ ਕੀਤਾ, ਜੋ ਡਿਲੀਵਰੂ ਅਤੇ ਉਬਰ ਈਟ ਲਈ ਭੋਜਨ ਦੀ ਸਪੁਰਦਗੀ ਕਰਦਾ ਸੀ। ਪੇਜ਼ਲੀ ਸ਼ੈਰਿਫ ਕੋਰਟ ਨੇ ਦੱਸਿਆ ਕਿ ਮੁਤਫਾ ਨੂੰ ਉਸਦੇ ਫੋਨ ਐਪ ਰਾਹੀਂ ਡਿਲੀਵਰੀ ਦੀ ਨੌਕਰੀ ਮਿਲੀ ਸੀ, ਜਿਸਨੂੰ ਉਸਨੇ ਘਟਨਾ ਵਾਲੇ ਦਿਨ  ਦੁਪਹਿਰ 3.30 ਵਜੇ ਕੰਮ ਲਈ ਵਰਤਿਆ ਸੀ। ਮੁਤਫਾ ਵੈਸਟ ਸਟ੍ਰੀਟ ਪੇਜ਼ਲੀ ਵਿਚਲੇ ਗ੍ਰਾਹਕ ਨੂੰ ਆਰਡਰ ਦੇ ਕੇ ਜਦੋਂ ਆਪਣੀ ਕਾਰ ਵਿੱਚ ਵਾਪਸ ਆਇਆ ਤਾਂ ਉਸਦਾ ਸਾਹਮਣਾ ਹਾਗੀ ਨਾਲ ਹੋਇਆ।

ਇਸ ਦੌਰਾਨ ਹਾਗੀ ਨੇ ਉਸਨੂੰ ਸਭ ਕੁੱਝ ਦੇਣ ਲਈ ਕਿਹਾ ਮੁਤਫਾ ਉੱਥੋਂ ਭੱਜਿਆ, ਜਿਸਦਾ ਹਾਗੀ ਨੇ ਇੱਕ ਨਰਸਰੀ ਦੇ ਦਰਵਾਜ਼ੇ ਤੱਕ ਪਿੱਛਾ ਕੀਤਾ। ਜਿੱਥੇ ਕਿ ਹਾਗੀ ਨੇ ਮੁਤਫਾ ਨਾਲ ਹੱਥੋਪਾਈ ਕਰਕੇ ਉਸਦਾ ਮੋਬਾਈਲ ਲੈ ਲਿਆ। ਇਸ ਉਪਰੰਤ ਪੁਲਿਸ ਅਧਿਕਾਰੀ ਪਹੁੰਚੇ ਅਤੇ ਮੁਤਫਾ ਅਤੇ ਨਰਸਰੀ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਸੀ ਸੀ ਟੀਵੀ ਫੁਟੇਜ ਵੇਖੀ। ਜਿਸ ਨਾਲ ਉਨ੍ਹਾਂ ਨੂੰ ਹਾਗੀ ਦੀ ਪਛਾਣ ਕਰਨ ‘ਚ ਸਹਾਇਤਾ ਮਿਲੀ। ਉਸ ਨੂੰ ਅਗਲੇ ਦਿਨ 11.20 ਵਜੇ ਜੋਰਜ ਸਟ੍ਰੀਟ ਪੇਜ਼ਲੀ ਵਿੱਚ ਇੱਕ ਪਤੇ ‘ਤੇ ਲੱਭਿਆ ਗਿਆ। ਮੁਤਫਾ ਦਾ ਫੋਨ, ਜਿਸਦੀ ਕੀਮਤ ਲੱਗਭਗ 400 ਪੌਂਡ ਸੀ, ਕਦੇ ਵੀ ਬਰਾਮਦ ਨਹੀਂ ਹੋਇਆ। ਹਾਗੀ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਪੈਜ਼ਲੀ ਨੇ ਸ਼ੈਰਿਫ ਕੋਰਟ ਵਿੱਚ ਆਪਣਾ ਦੋਸ਼ ਮੰਨਿਆ ਸੀ ਅਤੇ ਉਸਨੂੰ ਅਪਰਾਧ ਲਈ 32 ਮਹੀਨਿਆਂ ਲਈ ਕੈਦ ਦੀ ਸਜ਼ਾ ਸੁਣਾਈ ਗਈ।

Share This :

Leave a Reply