ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਅਤੇ ਟਰੱਸਟ ਰਜਿ: ਦੇ ਮੁਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਭਾਈ ਮਨੀ ਸਿੰਘ ਜੀ ਦਾ 376 ਵਾ ਪ੍ਰਕਾਸ਼ ਦਿਹਾੜਾ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਉਹਨਾਂ ਨੇ ਦੱਸਿਆ ਕਿ ਇਸ ਮੌਕੇ ਤੇ ਦੇਸ਼ ਭਰ ਤੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਹਾਜ਼ਰੀ ਲਗਵਾਈ ਬਠਿੰਡਾ, ਬਰਨਾਲਾ, ਲੁਧਿਆਣਾ, ਪਟਿਆਲਾ, ਰਾਜਪੁਰਾ, ਜਲੰਧਰ, ਕਪੂਰਥਲਾ, ਫਿਰੋਜਪੁਰ, ਫਰੀਦਕੋਟ ਬੱਸਾਂ ਦੇ ਕਾਫਲੇ 9 ਮਾਰਚ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਸੰਗਤਾਂ ਪੁੱਜੀਆਂ ਅਤੇ ਮਹਾਨ ਸ਼ਹੀਦਾਂ ਦੀ ਯਾਦ ਵਿੱਚ 10 ਮਾਰਚ ਨੂੰ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਕੱਥਾ ਅਤੇ ਕੀਰਤਨ ਦਰਬਾਰ ਸਜਾਏ ਗਏ।
ਭਾਈ ਬਿੱਕਰ ਨੇ ਕਿਹਾ ਕਿ ਜਿਥੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਸਿੱਖ ਕੌਮ ਦੇ ਸਿੱਦਕੀ ਸ਼ਹੀਦਾਂ ਦੇ ਜ਼ਨਮ ਦਿਹਾੜੇ ਸੰਗਤਾਂ ਨੇ ਭਾਰੀ ਉਤਸ਼ਾਹ ਦਿਖਾਇਆ ਉਥੇ ਇਸ ਗੱਲ ਦਾ ਅਫਸੋਸ ਵੀ ਹੈ ਕਿ ਸਿੱਖ ਕੌਮ ਲਈ ਪੰਥ ਅਤੇ ਗ੍ਰੰਥ ਲਈ ਬੰਦ-ਬੰਦ ਕੱਟਵਾ ਕੇ ਲਾਸਾਨੀ ਸ਼ਹਾਦਤ ਦੇਣ ਵਾਲੇ ਸ਼ਹੀਦ ਭਾਈ ਮਨੀ ਸਿੰਘ ਨੂੰ ਸਿੱਖਾਂ ਦੀ ਨੁਮਾਇੰਦਗੀ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੁਲੋ ਹੀ ਵਿਸਾਰ ਦਿੱਤਾ ਹੈ ਉਨਾਂ ਨੇ ਕਿਹਾ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੇ ਨਾ ਤਾ ਕਦੀ ਪ੍ਰਕਾਸ਼ ਦਿਹਾੜਾ ਮਨਾਇਆ ਹੈ ਅਤੇ ਨਾ ਹੀ ਕਦੇ ਸ਼ਹੀਦੀ ਦਿਹਾੜਾ ਵੀ ਗਲਤ ਮਿਤੀ ਨੂੰ ਮਨਾਉਂਦੀ ਹੈ।
ਭਾਈ ਬਿੱਕਰ ਨੇ ਇਹ ਵੀ ਦਾਅਵਾ ਕੀਤਾ ਕਿ ਇਨ੍ਹਾਂ ਸੰਸਥਾਵਾਂ ਕੋਲ ਭਾਈ ਮਨੀ ਸਿੰਘ ਦਾ ਪ੍ਰਕਾਸ਼ ਦਿਹਾੜਾ ਅਤੇ ਸ਼ਹੀਦੀ ਦਿਹਾੜੇ ਦੀਆਂ ਸਹੀ ਤਰੀਕਾਂ ਹੀ ਨਹੀ ਉਨ੍ਹਾਂ ਨੇ ਕਿਹਾ ਕਿ ਮੈਂ ਪਿਛਲੇ ਦਿਨ ਹੀ ਸ੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਵਾਲ ਨੂੰ ਮਿਲ ਕੇ ਇਸ ਬਾਰੇ ਦੱਸਿਆ ਵੀ ਸੀ ਅਤੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਸੰਖੇਪ ਵਿੱਚ ਜੀਵਨੀ ਦੀ ਪੁਸਤਕ ਵੀ ਭੇਟ ਕੀਤੀ ਸੀ। ਸੰਖੇਪ ਵਿੱਚ ਜੀਵਨੀ ਦੀ ਪੁਸਤਕ ਨੂੰ ਪੰਥ ਦੀਆਂ ਮਹਾਨ ਸਖਸੀਅਤਾਂ ਨੇ ਸੰਦੇਸ਼ ਵੀ ਦਿੱਤੇ ਹੋਏ ਹਨ ਪਰ ਉਹਨਾਂ ਨੇ ਕੋਈ ਸਾਰਥਿਕ ਹੁੰਗਾਰਾ ਨਹੀਂ ਭਰਿਆ।
ਭਾਈ ਦਲੀਪ ਸਿੰਘ ਬਿੱਕਰ ਨੇ ਕਿਹਾ ਸਿੱਖ ਕੌਮ ਵਿੱਚ ਜਾਤ ਪਾਤ ਲਈ ਕੋਈ ਥਾਂ ਨਹੀਂ ਪਰ ਸਾਡੇ ਧਰਮ ਦੇ ਠੇਕੇਦਾਰਾਂ ਨੇ ਸ਼ਹੀਦਾਂ ਨੂੰ ਜਾਤਾਂ ਪਾਤਾਂ ਵਿੱਚ ਵੰਡ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਬੰਦ ਕੱਟਵਾ ਕੇ ਸ਼ਾਹਦਤਾਂ ਪ੍ਰਾਪਤ ਕੀਤੀਆਂ ਅਤੇ ਉਨਾਂ ਦੇ ਪਰਿਵਾਰ ਵਿੱਚ 52 ਜੀਅ ਸ਼ਹੀਦ ਹੋਏ ਅਤੇ ਪੰਥ ਅਤੇ ਗ੍ਰੰਥ ਲਈ ਉਹਨਾਂ ਦਾ ਪ੍ਰਕਾਸ਼ ਦਿਹਾੜਾ ਅਤੇ ਸ਼ਹੀਦੀ ਦਿਹਾੜਾ ਕੇਵਲ ਸਿੱਖ ਰਾਜਪੁਤਾ ਵਲੋਂ ਹੀ ਮਨਾਇਆ ਜਾਂਦਾ ਹੈ ਕਿਉਂਕਿ ਭਾਈ ਮਨੀ ਸਿੰਘ ਜੀ ਦਾ ਸੰਬੰਧ ਤੇ ਜਨਮ ਰਾਜਪੂਤ ਭਾਈਚਾਰੇ ਵਿੱਚ ਹੋਇਆ ਸੀ ਸਿੱਖ ਆਗੂਆਂ ਨੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਸਿੱਖ ਧਰਮ ਜਾਤ ਪਾਤ ਨੂੰ ਨਹੀਂ ਮੰਨਦਾ ਅਤੇ ਇਸ ਲਈ ਇਨ੍ਹਾਂ ਮਹਾਨ ਸ਼ਹੀਦਾਂ ਦੇ ਪ੍ਰਕਾਸ਼ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਰਲ ਕੇ ਮਨਾਏ ਜਾਣ।
ਇਸ ਮੌਕੇ ਤੇ ਭਾਈ ਲਾਲ ਸਿੰਘ ਅਲੀਪੁਰ, ਲਖਵਿੰਦਰ ਸਿੰਘ ਲੱਕੀ ਅਲੀਪੁਰ, ਪ੍ਰਗਟ ਸਿੰਘ ਸ਼ਵੀ, ਗੁਰਨਾਮ ਸਿੰਘ ਅਲੀਪੁਰ, ਜੰਗ ਸਿੰਘ ਅਲੀਪੁਰ, ਸਰਪੰਚ ਤਰਲੋਕ ਸਿੰਘ ਘੱਗਰ ਸਰਾਂ, ਸਰਪੰਚ ਭਾਈ ਸੁੱਚਾ ਸਿੰਘ ਅਲੀਮਾਜਰਾ, ਜਸਪਾਲ ਸਿੰਘ ਪਾਲੀ ਕੋਲੀ, ਭਾਈ ਹਰਜਿੰਦਰ ਸਿੰਘ ਜਿੰਦਾ ਰਾਜਪੁਰਾ, ਮਨਜੀਤ ਸਿੰਘ ਜੀਰਕਪੁਰ, ਦਰਸ਼ਨ ਸਿੰਘ ਬਰਨਾਲਾ, ਗੁਰਮੀਤ ਸਿੰਘ ਬਰਨਾਲਾ, ਬੀਬੀ ਰਣਜੀਤ ਕੌਰ ਬਠਿੰਡਾ, ਭਾਈ ਜਸਦੇਵ ਸਿੰਘ ਬਠਿੰਡਾ, ਭਾਈ ਪ੍ਰੀਤਮ ਸਿੰਘ ਬਠਿੰਡਾ, ਹਰਵਿੰਦਰ ਸਿੰਘ ਬਠਿੰਡਾ, ਭਾਈ ਜਰਨੈਲ ਸਿੰਘ ਬਠਿੰਡਾ, ਸੁੱਚਾ ਸਿੰਘ ਅਲੀਪੁਰ, ਅਮਰਜੀਤ ਸਿੰਘ ਸੈਦਖੇੜੀ, ਤਰਲੋਕ ਸਿੰਘ ਸੈਦਖੇੜੀ, ਦਰਬਾਰਾ ਸਿੰਘ ਸੈਦਖੇੜੀ, ਸਤਨਾਮ ਸਿੰਘ ਬਿੱਟੂ ਆਦਿ ਹਾਜ਼ਰ ਸਨ।
2020-03-13