ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੰਡੇ ਜਾ ਰਹੇ ਹਨ ਮਾਸਕ

ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਦੇ ਮੈਂਬਰ ਲੋਕਾਂ ਨੂੰ ਮਾਸਕ ਵੰਡਦੇ ਹੋਏ । ਤਸਵੀਰ:  ਗਿਆਨ ਸੂਦ

ਫ਼ਤਹਿਗੜ੍ਹ ਸਾਹਿਬ (ਗਿਆਨ ਸੂਦ) ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ (ਰਜਿ) ਸਰਹਿੰਦ ਮੰਡੀ ਵੱਲੋਂ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਘਰੇਲੂ ਕੱਪੜੇ ਤੋਂ ਤਿਆਰ ਕਰਕੇ 11 ਹਜ਼ਾਰ ਮਾਸਕ ਘਰ-ਘਰ ਵੰਡੇ ਜਾ ਰਹੇ ਹਨ। ਕਲੱਬ ਦੇ ਪ੍ਰਧਾਨ ਸ਼੍ਰੀ ਮੋਹਨਜੀਤ ਪਟਵਾਰੀ ਨੇ ਦੱਸਿਆ ਕਿ ਇਹ ਮਾਸਕ ਕੱਪੜੇ ਦੇ ਬਣੇ ਹੋਏ ਹਨ ਜੋ ਕਿ ਘਰਾ ਵਿੱਚ ਤਿਆਰ ਕੀਤੇ ਮਾਸਕ ਹਨ। ਉਨ੍ਹਾਂ ਕਿਹਾ ਕਿ ਇਹ ਮਾਸਕ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਲਈ ਅਤਿ ਜਰੂਰੀ ਹਨ।

ਕਲੱਬ ਦੇ ਚੇਅਰਮੈਨ ਐਮ.ਸੀ. ਸ਼੍ਰੀ ਨਰਿੰਦਰ ਕੁਮਾਰ ਪ੍ਰਿੰਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਮਾਸਕ ਲਗਾਏ ਘਰਾਂ ਤੋਂ ਬਾਹਰ ਨਾ ਨਿਕਲਿਆ ਜਾਵੇ ਅਤੇ ਸਰਕਾਰ ਅਤੇ ਪ੍ਰਸ਼ਾਸਨ ਦੇ ਦਿਸ਼ਾ ਨਿਰਦੇਸ਼ਾ ਦੀ ਪਾਲਣਾ ਕੀਤੀ ਜਾਵੇ । ਸ਼੍ਰੀ ਸ਼ਸ਼ੀ ਭੂਸ਼ਨ ਗੁਪਤਾ ਸਰਪ੍ਰਸਤ ਸ਼੍ਰੀ ਰਾਮਾ ਕ੍ਰਿਸ਼ਨਾ ਡਰਾਮਾਟਿਕ ਕਲੱਬ ਨੇ ਆਮ ਲੋਕਾਂ ਨੂੰ ਲਾਕਡਾਊਨ ਦੇ ਚਲਦੇ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਮਾਸਕ ਵੰਡਦੇ ਸਮੇਂ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਸ ਮੌਕੇ ਬਲਵਿੰਦਰ ਸਿੰਘ,ਸੰਜੀਵ ਕੁਮਾਰ,ਸੁਰਿੰਦਰ ਕੁਮਾਰ, ਕਪਿਲ ਕਾਂਸਲ,ਪੰਡਿਤ ਨਰਿੰਦਰ ਕੁਮਾਰ,ਸਤਪਾਲ ਪੂਰੀ,ਰਾਜੀਵ ਸੂਦ,ਜਗਦੀਸ਼ ਰਾਣਾ ਆਦਿ ਹਾਜ਼ਰ ਸਨ।

Share This :

Leave a Reply