ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 570 ਵਿਅਕਤੀ ਬਿਹਾਰ ਤੇ ਮਹਾਂਰਾਸ਼ਟਰ ਲਈ ਰਵਾਨਾ

ਐਸ ਡੀ ਐਮ ਜਗਦੀਸ਼ ਸਿੰਘ ਜੌਹਲ ਤੇ ਤਹਿਸੀਲਦਾਰ ਕੁਲਵੰਤ ਸਿੰਘ ਪ੍ਰਵਾਸੀ ਮਜ਼ਦੂਰਾਂ ਨੂੰ ਰਵਾਨਾ ਕਰਦੇ ਹੋਏ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਫ਼ਿਊ ਅਤੇ ਲਾਕਡਾਊਨ ਕਾਰਨ ਰਾਜ ਅਤੇ ਜ਼ਿਲ੍ਹੇ ’ਚ ਰਹਿ ਰਹੇ ਦੂਸਰੇ ਰਾਜਾਂ ਦੇ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਘਰ ਪਰਤਣ ਦੀ ਇੱਛਾ ਦੇ ਮੱਦੇਨਜ਼ਰ ਆਰੰਭੇ ਗਏ ਯਤਨਾਂ ਤਹਿਤ ਅੱਜ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 570 ਵਿਅਕਤੀਆਂ ਨੂੰ ਬਿਹਾਰ ਅਤੇ ਮਹਾਂਰਾਸ਼ਟਰ ਭੇਜਣ ਲਈ ਮੋਹਾਲੀ ਰੇਲਵੇ ਸਟੇਸ਼ਨ, ਪਟਿਆਲਾ ਰੇਲਵੇ ਸਟੇਸ਼ਨ ਅਤੇ ਅਮਿ੍ਰਤਸਰ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਦੱਸਿਆ ਕਿ ਜ਼ਿਲ੍ਹੇ ’ਚੋਂ ਇਸ ਤੋਂ ਪਹਿਲਾਂ ਯੂ ਪੀ ਲਈ 662 ਵਿਅਕਤੀਆਂ, ਮੱਧ ਪ੍ਰਦੇਸ਼ ਲਈ 55 ਅਤੇ ਜੰਮੂ-ਕਸ਼ਮੀਰ ਲਈ 429 ਵਿਅਕਤੀ ਭੇਜੇ ਜਾ ਚੁੱਕੇ ਹਨ।

ਐਸ ਡੀ ਐਮ ਨਵਾਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਨਵਾਂਸ਼ਹਿਰ ਤੋਂ ਬੇਗੂਸਰਾਏ ਲਈ ਪਟਿਆਲਾ ਰੇਲਵੇ ਸਟੇਸ਼ਨ ਵਾਸਤੇ 19 ਪ੍ਰਵਾਸੀਆਂ ਨੂੰ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਮਹਾਂਰਾਸ਼ਟਰ ਜਾਣ ਦੇ ਤਿੰਨ ਚਾਹਵਾਨਾਂ ਨੂੰ ਅਮਿ੍ਰਤਸਰ ਲਈ ਰਵਾਨਾ ਕੀਤਾ ਗਿਆ। ਮੋਹਾਲੀ ਰੇਲਵੇ ਸਟੇਸ਼ਨ ਰਾਹੀਂ ਪੂਰਨੀਆਂ ਜਾਣ ਵਾਲੇ 136 ਵਿਅਕਤੀਆਂ ਨੂੰ ਨਵਾਂਸ਼ਹਿਰ ਤੋਂ ਰਵਾਨਾ ਕੀਤਾ ਗਿਆ ਜਦਕਿ ਮੋਹਾਲੀ ਰਾਹੀਂ ਹੀ ਬੇਤੀਆ ਜਾਣ ਵਾਲੇ 64 ਵਿਅਕਤੀਆਂ ਨੂੰ ਨਵਾਂਸ਼ਹਿਰ ਤੋਂ ਰਵਾਨਾ ਕੀਤਾ ਗਿਆ। ਬਲਾਚੌਰ ਦੇ ਐਸ ਡੀ ਐਮ ਜਸਬੀਰ ਸਿੰਘ ਅਨੁਸਾਰ ਬਲਾਚੌਰ ਤੋਂ ਪਟਿਆਲਾ ਰੇਲਵੇ ਸਟੇਸ਼ਨ ਰਾਹੀਂ ਬੇਗੂ ਸਰਾਏ ਜਾਣ ਵਾਲੇ 40 ਪ੍ਰਵਾਸੀਆਂ ਨੂੰ ਭੇਜਿਆ ਗਿਆ। ਇਸੇ ਤਰ੍ਹਾਂ ਮੋਹਾਲੀ ਰੇਲਵੇ ਸਟੇਸ਼ਨ ਰਾਹੀਂ ਪੂਰਨੀਆਂ ਜਾਣ ਵਾਲੇ 90 ਪ੍ਰਵਾਸੀਆਂ ਨੂੰ ਰਵਾਨਾ ਕੀਤਾ ਗਿਆ ਜਦਕਿ ਬੇਤੀਆ ਜਾਣ ਵਾਲੇ 104 ਪ੍ਰਵਾਸੀਆਂ ਨੂੰ ਮੋਹਾਲੀ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਬੰਗਾ ਦੇ ਐਸ ਡੀ ਐਮ ਗੌਤਮ ਜੈਨ ਅਨੁਸਾਰ ਅੱਜ ਬੰਗਾ ਸਬ ਡਵੀਜ਼ਨ ’ਚੋਂ ਮਹਾਂਰਾਸ਼ਟਰ ਲਈ 2 ਪ੍ਰਵਾਸੀਆਂ ਨੂੰ ਅਮਿ੍ਰਤਸਰ ਭੇਜਿਆ ਗਿਆ ਜਦਕਿ 78 ਪ੍ਰਵਾਸੀਆਂ ਨੂੰ ਪੂਰਨੀਆ ਲਈ ਮੋਹਾਲੀ ਦੇ ਰੇਲਵੇ ਸਟੇਸ਼ਨ ’ਤੇ ਭੇਜਿਆ ਗਿਆ। ਬੇਤੀਆ ਜਾਣ ਦੇ 34 ਚਾਹਵਾਨਾਂ ਨੂੰ ਵੀ ਮੋਹਾਲੀ ਦੇ ਰੇਲਵੇ ਸਟੇਸ਼ਨ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਲਈ ਜਾਣ ਦਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਿਆ ਹੈ।

Share This :

Leave a Reply