ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਅਵਧੂਤ ਮਹਾਂ ਯੋਗੇਸ਼ਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਦੋ ਦਿਨਾਂ ਵਿੱਚ ਸੁਲਝਾਈ

ਪਿੰਡ ਆਸਰੋਂ ਨੇੜੇ ਹੋਏ ਕੁਟੀਆ ਵਿਚ ਮਿ੍ਰਤਕ ਮਿਲੇ ਅਵਧੂਤ ਮਹਾਂ ਯੋਗੇਸ਼ਵਰ ਦੇ ਫੜੇ ਗਏ ਕਥਿਤ ਦੋਸ਼ੀਆਂ ਨਾਲ ਪੁਲੀਸ ਪਾਰਟੀ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਬਹੁਤ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪਿਛਲੇ ਦਿਨੀ ਪਿੰਡ ਆਸਰੋਂ ਨੇੜੇ ਹੋਏ ਕੁਟੀਆ ਵਿਚ ਮਿ੍ਰਤਕ ਮਿਲੇ ਅਵਧੂਤ ਮਹਾਂ ਯੋਗੇਸ਼ਵਰ ਦੇ ਅੰਨ੍ਹੇ ਕਤਲ ਦੀ ਗੁੱਥੀ ਦੋ ਦਿਨ ਵਿੱਚ ਸੁਲਝਾਏ ਜਾਣ ਦਾ ਸਮਾਚਾਰ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋ ਮਿਲੀ ਜਾਣਕਾਰੀ ਅਨੁਸਾਰ ਮਿਤੀ 17-05-2020 ਨੂੰ ਦਿਨੇਸ਼ ਕੌਸ਼ਲ ਵਾਸੀ ਰੋਪੜ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਸਦਾ ਭਰਾ ਅਵਧੂਤ ਮਹਾਂ ਯੋਗੇਸ਼ਵਰ ਜੋ ਕਿ ਸਵਰਾਜ ਮਾਜਦਾ ਫੈਕਟਰੀ, ਆਸਰੋਂ ਦੇ ਲਾਗੇ ਕੁਟੀਆ ਬਣਾ ਕੇ ਰਹਿੰਦਾ ਸੀ, ਉਹ ਆਪਣੇ ਭਰਾ ਨੂੰ ਕੁਟੀਆ ਤੇ ਮਿਲਣ ਗਿਆ ਤਾਂ ਵੇਖਿਆ ਕਿ ਉਸਦੇ ਭਰਾ ਦੀ ਲਾਸ਼ ਕੁਟੀਆ ਵਿੱਚ ਪਈ ਸੀ ਤੇ ਕੁਟੀਆ ਵਿੱਚ ਐਲ.ਸੀ.ਡੀ ਅਤੇ ਸੋਲਰ ਸਿਸਟਮ ਦਾ ਬੈਟਰਾ ਮੌਜੂਦ ਨਹੀਂ ਸੀ ਅਤੇ ਹੋਰ ਸਮਾਨ ਦੀ ਵੀ ਫਰੋਲਾ ਫਰਾਲੀ ਕੀਤੀ ਹੋਈ ਸੀ, ਇਹ ਜਾਪਦਾ ਸੀ ਕਿ ਕਿਸੇ ਨਾ-ਮਲੂਮ ਵਿਅਕਤੀਆਂ ਵੱਲੋਂ ਲੁੱਟ ਕਰਨ ਦੇ ਇਰਾਦੇ ਨਾਲ ਉਸਦੇ ਭਰਾ ਦਾ ਕਤਲ ਕੀਤਾ ਹੈ, ਉਸਦੇ ਭਰਾ ਦੀ ਬੌਡੀ ਵਿੱਚ ਕੀੜੇ ਚੱਲ ਰਹੇ ਸਨ, ਇਹ ਕਤਲ 5/6 ਦਿਨ ਪੁਰਾਣਾ ਜਾਪਦਾ ਹੈ, ਜਿਸ ਸਬੰਧੀ ਮੁਕੱਦਮਾ ਨੰਬਰ 36 ਮਿਤੀ 17-05-2020 ਅ/ਧ 460 ਭ:ਦ: ਥਾਣਾ ਕਾਠਗੜ੍ਹ ਵਿਖੇ ਦਰਜ ਕੀਤਾ ਗਿਆ।


ਸ੍ਰੀਮਤੀ ਅਲਕਾ ਮੀਨਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰ ਜੀ ਵੱਲੋਂ ਮੁਕੱਦਮੇ ਦੀ ਸੰਵੇਦਨਸ਼ੀਲਤਾ ਨੁੰ ਵੇਖਦੇ ਹੋਏ ਸ੍ਰੀ ਵਜੀਰ ਸਿੰਘ ਖਹਿਰਾ, ਕਪਤਾਨ ਪੁਲਿਸ (ਜਾਂਚ), ਸ਼.ਭ.ਸ. ਨਗਰ, ਸ੍ਰੀ ਹਰਜੀਤ ਸਿੰਘ ਉਪ ਕਪਤਾਨ ਪੁਲਿਸ (ਜਾਂਚ) ਸ਼.ਭ.ਸ. ਨਗਰ, ਸ੍ਰੀ ਜਤਿੰਦਰਜੀਤ ਸਿੰਘ, ਡੀ.ਐਸ.ਪੀ, ਬਲਾਚੌਰ, ਇੰਸਪੈਕਟਰ ਦਲਵੀਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਐਸ.ਆਈ ਪਰਮਿੰਦਰ ਸਿੰਘ ਮੁੱਖ ਅਫਸਰ ਥਾਣਾ ਕਾਠਗੜ੍ਹ ਤੇ ਅਧਾਰਤ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਹਨਾਂ ਵੱਲੋਂ ਸਾਂਝੇ ਤੌਰ ਤੇ ਕਾਰਵਾਈ ਕਰਦੇ ਹੋਏ, ਤਫਤੀਸ਼ ਖੁਫ਼ੀਆ ਸੂਚਨਾ ਦੇ ਅਧਾਰ ‘ਤੇ ਦੀਪਕ ਪੁੱਤਰ ਸਮਰ ਵਾਸੀ ਸਦਾਵਰਤ, ਰੋਪੜ ਅਤੇ ਸੰਜੇ ਉਰਫ ਜੰਗ ਪੁੱਤਰ ਹਰਮੇਸ਼ ਵਾਸੀ ਬੜੀ ਹਵੇਲੀ, ਰੋਪੜ ਜਿਲ੍ਹਾ ਰੂਪਨਗਰ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ, ਜਿਹਨਾਂ ਨੇ ਪੁੱਛਗਿੱਛ ਦੋਰਾਨ ਦੱਸਿਆ ਕਿ ਉਹਨਾਂ ਨੇ ਆਪਣੇ ਸਾਥੀਆਂ ਫਰਿਆਦ ਉਰਫ ਸੁੱਖਾ ਪੁੱਤਰ ਰੋਡਾ ਰਾਮ ਵਾਸੀ ਐਲ.ਸੀ ਕਲੋਨੀ ਮੁੰਡੀ, ਖਰੜ ਹਾਲ ਵਾਸੀ ਭਰਤਗੜ੍ਹ ਅਤੇ ਵਿਜੈ ਉਰਫ ਜਾਫੀ ਪੁੱਤਰ ਸੈਦਰ ਨਾਥ ਵਾਸੀ ਭਰਤਗੜ੍ਹ ਥਾਣਾ ਕੀਰਤਪੁਰ ਸਾਹਿਬ ਜਿਲ੍ਹਾ ਰੂਪਨਗਰ ਨਾਲ ਮਿਲ ਕੇ ਕੁੱਝ ਦਿਨ ਪਹਿਲਾਂ ਬਾਬੇ ਦੀ ਕੁਟੀਆ ਦੀ ਰੈਕੀ ਕੀਤੀ ਸੀ। ਰੈਕੀ ਕਰਨ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਬਾਬਾ ਕੁਟੀਆ ਵਿੱਚ ਇੱਕਲਾ ਰਹਿੰਦਾ ਹੈ, ਜਿਸਨੂੰ ਅਸਾਨੀ ਨਾਲ ਲੁੱਟਿਆ ਜਾ ਸਕਦਾ ਹੈ। ਮਿਤੀ 10-05-2020 ਨੂੰ ਉਹਨਾਂ ਚਾਰਾਂ ਨੇ ਸ਼ਰਾਬ ਪੀਤੀ ਤੇ ਰਾਤ ਨੂੰ 02 ਮੋਟਰਸਾਈਕਲਾ ਤੇ ਸਵਾਰ ਹੋ ਕੇ ਆਏ ਅਤੇ ਮੋਟਰਸਾਈਕਲ ਕੁਟੀਆ ਤੋਂ ਕੁੱਝ ਦੂਰੀ ਤੇ ਝਾੜੀਆ ਵਿੱਚ ਖੜ੍ਹੇ ਕਰ ਦਿੱਤੇ ਅਤੇ ਕੁਹਾੜੀ ਅਤੇ ਡੰਡੇ ਨਾਲ ਬਾਬੇ ਦੇ ਕਾਫ਼ੀ ਸੱਟਾ ਮਾਰੀਆਂ ਤੇ ਬਾਬੇ ਨੂੰ ਮਰਿਆ ਹੋਇਆ ਸਮਝ ਦੇ ਕੁਟੀਆ ਵਿੱਚ ਪਈ ਐਲ.ਸੀ.ਡੀ ਅਤੇ ਸੋਲਰ ਸਿਸਟਮ ਦਾ ਬੈਟਰਾ ਲੁੱਟ ਕੇ ਭੱਜ ਗਏ। ਮੁਕੱਦਮਾ ਵਿੱਚ ਦੀਪਕ ਅਤੇ ਸੰਜੇ ਉਰਫ ਜੰਗ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ ਲੁੱਟਿਆ ਹੋਇਆ ਸਮਾਨ ਐਲ.ਸੀ.ਡੀ, ਸੋਲਰ ਸਿਸਟਮ ਦਾ ਬੈਟਰਾ, ਮੋਬਾਇਲ ਫੋਨ, ਕਤਲ ਸਮੇਂ ਵਰਤੀ ਕੁਹਾੜੀ ਅਤੇ ਇੱਕ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ ਹੈ। ਮੁਕੱਦਮਾ ਵਿੱਚ ਫਰਿਆਦ ਉਰਫ ਸੁੱਖਾ ਅਤੇ ਵਿਜੈ ਉਰਫ ਜਾਫੀ ਨੂੰ ਦੋਸ਼ੀ ਨਾਮਜਦ ਕੀਤਾ ਗਿਆ, ਜਿਹਨਾਂ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ਪੁਲੀਸ ਅਧਿਕਾਰੀਆਂ ਅਨੁਸਾਰ ਗਿ੍ਰਫਤਾਰ ਕੀਤੇ ਉਕਤ ਦੋਨਾਂ ਦੋਸ਼ੀਆਂ ਦੀਪਕ ਅਤੇ ਸੰਜੇ ਉਰਫ ਜੰਗ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਮੁਕੱਦਮਾ ਵਿੱਚ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਗਿ੍ਰਫਤਾਰੀ ਤੋਂ ਰਹਿੰਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗਿ੍ਰਫਤਾਰ ਕੀਤਾ ਜਾਵੇਗਾ।

Share This :

Leave a Reply