ਵੱਖ-ਵੱਖ ਜਨਤਕ ਜੱਥੇਬੰਦੀਆਂ ਨੇ ਮਨਾਇਆ ਕੌਮਾਂਤਰੀ ਮਜ਼ਦੂਰ ਦਿਹਾੜਾ

ਲਾਕ ਡਾਊਨ ਦੌਰਾਨ ਸਰਕਾਰ ਗਰੀਬਾਂ ਦੇ ਖਾਤਿਆਂ ‘ਚ 7500-7500 ਰੁਪਏ ਪਾਏ : ਕਾ. ਸੁਹਾਵੀ

ਖੰਨਾ (ਪਰਮਜੀਤ ਸਿੰਘ ਧੀਮਾਨ) : ਅੱਜ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀਆਂ ਜਨਤਕ ਜੱਥੇਬੰਦੀਆਂ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੀ ਸੂਬਾਈ ਕਮੇਟੀ ਦੇ ਸੱਦੇ ‘ਤੇ ਤਹਿਸੀਲ ਖੰਨਾ ਅਤੇ ਪਾਇਲ ਵੱਲੋਂ ਵੱਖ-ਵੱਖ ਪਿੰਡਾਂ ਵਿਚ ਸਮਾਜਿਕ ਦੂਰੀ ਦਾ ਧਿਆਨ ਰੱਖਦਿਆਂ ਕੌਮਾਂਤਰੀ ਮਜ਼ਦੂਰ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਪਾਰਟੀ ਦੇ ਜ਼ਿਲਾ ਸਕੱਤਰੇਤ ਮੈਂਬਰ ਤੇ ਕਿਸਾਨ ਆਗੂ ਕਾ. ਤਰਲੋਚਨ ਸਿੰਘ ਖੱਟੜਾ ਦੇ ਗ੍ਰਹਿ ਵਿਖੇ ਪਾਰਟੀ ਵਰਕਰਾਂ ਵੱਲੋਂ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਜ਼ਲੀਆਂ ਭੇਟ ਕੀਤੀਆਂ ਗਈਆਂ।

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਅਤੇ ਜ਼ਿਲਾ ਜਰਨਲ ਸਕੱਤਰ ਕਾ. ਬਲਬੀਰ ਸਿੰਘ ਸੁਹਾਵੀ ਨੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਕਿਰਤੀ ਕਾਮਿਆਂ ਵੱਲੋਂ ਆਪਣੇ ਹੱਕਾਂ, ਰੋਜ਼ਾਨਾ ਅੱਠ ਘੰਟੇ ਦੀ ਦਿਹਾੜੀ ਸਮੇਤ ਹੋਰਨਾਂ ਮੰਗਾਂ ਸੰਬਧੀ 1886 ਨੂੰ ਸ਼ਿੰਕਾਂਗੋ ਵਿਚ ਜਦੋਂ ਭਰਵਾਂ ਇਕੱਠ ਕੀਤਾ ਤਾਂ ਸਮੇਂ ਦੀਆਂ ਜ਼ਾਲਮ ਸਰਕਾਰ ਵੱਲੋਂ ਸ਼ਾਂਤਮਈ ਰੋਸ ਮੁਜ਼ਾਹਰਾ ਕਰਕੇ ਰਹੇ ਕਿਰਤੀ ਮਜ਼ਦੂਰਾਂ ‘ਤੇ ਲਾਠੀ ਚਾਰਜ ਕਰਦਿਆਂ ਅੰਨਾਂ ਤਸ਼ੱਦਦ ਕੀਤਾ ਗਿਆ ਅਤੇ ਮਜ਼ਦੂਰਾਂ ‘ਤੇ ਗੋਲੀਆਂ ਚਲਾਈਆਂ ਗਈਆਂ ਇਸ ਦੌਰਾਨ ਇਕ ਔਰਤ ਚਿੱਟੇ ਝੰਡੇ ਸਮੇਤ ਆਪਣੇ ਛੋਟੇ ਬੱਚੇ ਨੂੰ ਲੈ ਕੈ ਜ਼ਲੂਸ ‘ਚ ਲੈ ਕੇ ਜਾ ਰਹੀ ਸੀ, ਤਾਂ ਉਸ ਦੇ ਬੱਚੇ ਦੀ ਮੌਤ ਹੋ ਗਈ ਜਿੱਥੇ ਰੈਲੀ ਹੋ ਰਹੀ ਸੀ, ਵਿਖੇ ਪੁੱਜੀ ਤਾਂ ਚਿੱਟਾ ਝੰਡਾ ਖੂਨ ਨਾਲ ਲੱਥਪੱਥ ਹੋ ਗਿਆ ਸੀ। ਉਨਾਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੋਵਿਡ-19 ਨੂੰ ਦੇਖਦਿਆਂ ਪਿਛਲੇ ਡੇਢ ਮਹੀਨੇ ਤੋਂ ਆਰਥਿਕ ਮੰਦਹਾਲੀ ਦੀ ਮਾਰ ਝਲ ਰਹੇ ਮਜਦੂਰਾਂ ਅਤੇ ਗਰੀਬ ਪਰਿਵਾਰਾਂ ਦੇ ਖਾਤਿਆਂ ਵਿਚ 7500-7500 ਰੁਪਏ ਪਾਏ ਜਾਣ ਅਤੇ ਮਗਨਰੇਗਾ ਮਜ਼ਦੂਰਾਂ ਨੂੰ ਉਨਾਂ ਦੇ ਬਣਦੇ ਹੱਕ ਦਿੱਤੇ ਜਾਣ। ਉਨਾਂ ਮਜ਼ਦੁਰਾਂ ਦੇ ਕੰਮ ਕਰਨ ਦੇ ਘੰਟੇ 08 ਤੋਂ ਵਧਾ ਕੇ 12 ਘੰਟੇ ਕੀਤੇ ਜਾਣ ਦੀ ਨਿੰਦਾ ਕੀਤੀ। ਇਸ ਮੌਕੇ ਕਿਸਾਨ ਆਗੂ ਕਾ. ਤਰਲੋਚਨ ਸਿੰਘ ਖੱਟੜਾ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਪ੍ਰਤੀ ਕੁਇੰਟਲ 200 ਰੁਪਏ ਬੋਨਸ ਦਿੱਤੇ ਜਾਣ ਅਤੇ ਮੰਡੀਆਂ ਵਿਚ ਕਿਸਾਨ ਨੂੰ ਐਟਰੀ ਪਾਸ ਨਾਲ ਮਿਲਣ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਸਰਕਾਰ ਨੂੰ ਹਰੇਕ ਪਿੰਡ ਵਿਚ ਕਿਸਾਨਾਂ ਦੇ ਖੇਤਾਂ ਤੋਂ ਹੀ ਫਸਲ ਚੁੱਕਣ ਦੇ ਉਪਰਲੇ ਕੀਤੇ ਜਾਣ ਤਾਂ ਜੋ ਸ਼ੋਸ਼ਲ ਡਿਸਟੈਸਿੰਗ ਬਣਿਆ ਰਹੇ ਅਤੇ ਸਬਜ਼ੀ ਮੰਡੀਆਂ ਵਿਚ ਵੀ ਕਿਸਾਨਾਂ ਦੀਆਂ ਸਬਜ਼ੀਆਂ ਦੇ ਉਚਿਤ ਭਾਅ ਨਹੀਂ ਮਿਲ ਰਹੇ। ਇਸ ਮੌਕੇ ਨਛੱਤਰ ਸਿੰਘ ਖੱਟੜਾ, ਅਮਰੀਕ ਸਿੰਘ, ਕਾਲਾ ਸਿੰਘ, ਮਨਪ੍ਰੀਤ ਸਿੰਘ, ਮਨਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਤਾਜ ਮੁਹੰਮਦ ਆਦਿ ਹਾਜ਼ਰ ਸਨ। ਇਸੇ ਤਰ•ਾਂ ਹੀ ਪਿੰਡ ਇਕੋਲਾਹਾ ਵਿਖੇ ਸੀਪੀਐਮ ਦੇ ਤਹਿਸੀਲ ਸਕੱਤਰ ਕਾ. ਭਗਵੰਤ ਸਿੰਘ ਇਕੋਲਾਹਾ, ਰਾਜਿੰਦਰ ਸਿੰਘ, ਮੋਹਨ ਘਈ, ਇਕਬਾਲ ਸਿੰਘ, ਬਲੌਰ ਸਿੰਘ, ਰਹਿਮਦੀਨ ਤੇ ਰਵਿੰਦਰ ਰਵੀ, ਅਵਤਾਰ ਸਿੰਘ ਮੰਨਾ ਇਕੋਲਾਹੀ ਅਤੇ ਪਿੰਡ ਹੋਲ ਵਿਖੇ ਕਿਸਾਨ ਸਭਾ ਦੇ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ ਹੋਲ, ਪਿੰਡ ਬਲਾਲਾ ਵਿਖੇ ਗੁਰਬਖ਼ਸ਼ੀਸ਼ਨ ਸਿੰਘ ਦੀ ਅਗਵਾਈ ਹੇਠਾਂ, ਪਿੰਡ ਮੋਹਨਪੁਰ ਵਿਖੇ ਖੇਤ ਮਜ਼ਦੂਰ ਯੂਨੀਅਨ ਦੇ ਤਹਿਸੀਲ ਪ੍ਰਧਾਨ ਹਰਬੰਸ ਸਿੰਘ ਮੋਹਨਪੂਰ, ਰਾਜਿੰਦਰ ਸਿੰਘ ਚੀਮਾ, ਚਰਨ ਸਿੰਘ ਘੁੰਗਰਾਲੀ ਦੀ ਅਗਵਾਈ ਹੇਠਾਂ ਵੀ ਕੌਮੀ ਮਜ਼ਦੂਰ ਦਿਵਸ ਮਨਾਇਆ ਗਿਆ।

Share This :

Leave a Reply