ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਗੁਰਮਤਿ ਸਮਾਗਾਮ ਅਤੇ ਗੁਰਬਾਣੀ ਮੁਕਾਬਲਾ ਅਣਿਮਿੱਥੇ ਸਮੇਂ ਤੱਕ ਅੱਗੇ ਪਾਇਆ-ਪ੍ਧਾਨ ਹਰਜਿੰਦਰ ਸਿੰਘ.

(ਭਗਵੰਤ ਸਿੰਘ ਚੰਦੜ) ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਪ੍ਧਾਨ ਹਰਜਿੰਦਰ ਸਿੰਘ ਭੀਖੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਜੋ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਬਾਣੀ ਮੁਕਾਬਲੇ ਚਲ ਰਹੇ ਸਨ ਉਨਾਂ ਦਾ ਫਾਇਨਲ ਮੁਕਾਬਲਾ ਅਤੇ ਮਹਾਨ ਗੁਰਮਤਿ ਸਮਾਗਾਮ ਮਿਤੀ 26 ਅਪ੍ਰੈਲ 2020 ਨੂੰ ਰੱਖਿਆ ਗਿਆ ਸੀ, ਉਸ ਪ੍ਰੌਗਰਾਮ ਨੂੰ “ਕਰੋਨਾ ਵਾਇਰਸ” ਦੇ ਕਾਰਨ ਅਣਮਿੱਥੇ ਸਮੇਂ ਤੱਕ ਅੱਗੇ ਪਾ ਦਿੱਤਾ ਗਿਆ ਹੈ

ਜਦੋਂ ਵੀ ਸਰਕਾਰ ਵਲੋਂ ਵੱਡੇ ਸਮਾਗਾਮ ਕਰਨ ਇਜਾਜਤ ਦਿੱਤੀ ਜਾਵੇ ਗੀ ਮੁੜ ਵਿਚਾਰ ਕਰਕੇ ਪ੍ਰੋਗਰਾਮ ਦੀ ਤਰੀਖ ਉਲੀਕ ਦਿਤੀ ਜਾਵੇ ਗੀ ਉਨਾਂ ਕਿਹਾ ਕਿ ਅੱਜ ਸਾਨੂੰ ਲੋੜ ਹੈ ਪ੍ਸਾਸਨ ਅਤੇ ਸਿਹਤ ਵਿਭਾਗ ਵੱਲੋਂ ਜੋ ਹਦਾਇਤਾਂ ਹਨ ਉਨਾਂ ਦੀ ਪਾਲਣਾ ਕਰਕੇ ਅਪਣੇ ਆਪ ਨੂੰ ਅਤੇ ਅਪਣੇ ਸਮਾਜ ਨੂੰ ਇਸ ਭਿਆਨਕ ਮਹਾਮਾਰੀ ਤੋਂ ਬਚਾਉਣ ਵਿੱਚ ਯੋਗਦਾਨ ਪਾਈਏ ਇਸ ਸਮੇਂ ਉਨਾਂ ਸਮੂਹ ਸੰਸਥਾਵਾਂ ਜਿੰਨਾ ਨੇ ਪਿਛਲੇ ਸਮੇਂ ਤੋਂ ਬੇਅੰਤ ਸੇਵਾਵਾਂ ਕੀਤੀਆਂ ਅਤੇ ਕਰ ਰਹੀਆਂ ਹਨ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ ਕਿਹਾ ਕਿ ਵਿਰਸਾ ਸੰਭਾਲ ਸੋਸਾਇਟੀ ਵੱਲੋ ਵੀ ਬੇਅੰਤ ਲੋੜਬੰਦ ਪਰਿਵਾਰਾਂ ਨੂੰ ਰਾਸ਼ਨ ਰਾਹਤ ਸਮੱਗਰੀ ਆਦਿ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ

Share This :

Leave a Reply