ਸੁਨਾਮ ( ਅਜੈਬ ਸਿੰਘ ਮੋਰਾਂਵਾਲੀ ) ਸਥਾਨਕ ਵਿਰਕ ਹੋਟਲ ਵਿਖੇ ਸਾਊਂਡ ਐਸੋਸੀਏਸ਼ਨ ਦੀ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਕਾਰੋਬਾਰ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ।ਇਸ ਮੌਕੇ ਆਗੂ ਅਮਰਜੀਤ ਸਿੰਘ ਵਿਰਕ ਨੇ ਕਿਹਾ ਜਦੋਂ ਦਾ ਕੋਰੋਨਾ ਵਾਇਰਸ ਕਾਰਨ ਕਰਫਿਊ ਅਤੇ ਲੋਕ ਡਾਉਣ ਸ਼ੁਰੂ ਹੋਇਆ ਸੀ ਹੁਣ ਤੱਕ ਸਾਰਿਆਂ ਸਾਥੀਆਂ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਜਿਸ ਵਿੱਚ ਦੁਕਾਨਦਾਰ ਅਤੇ ਉਨ੍ਹਾਂ ਦੇ ਮੁਲਾਜ਼ਮ ਹਨ ।
ਕਿਉਂਕਿ ਜਦੋਂ ਕਰਫਿਊ ਲੱਗਿਆ ਉਸ ਸਮੇਂ ਉਨ੍ਹਾਂ ਦਾ ਸੀਜ਼ਨ ਚੱਲ ਰਿਹਾ ਸੀ ਅਤੇ ਲਾਏ ਹੋਏ ਪ੍ਰੋਗਰਾਮਾਂ ਦੀਆਂ ਪੇਮੈਂਟਾਂ ਬਾਕੀ ਰਹਿੰਦੀਆਂ ਸਨ ਅਤੇ ਕੁਝ ਦਿਨਾਂ ਬਾਅਦ ਵਿੱਚ ਪ੍ਰੋਗਰਾਮ ਬੁੱਕ ਵੀ ਲੱਗਣੇ ਸਨ ਜੋ ਕਿ ਕਰਫ਼ਿਊ ਕਾਰਨ ਸਾਰੇ ਠੱਪ ਹੋ ਗਏ ਅਤੇ ਬਾਕੀ ਨਾਮ ਕੈਂਸਲ ਵੀ ਕਰਨੀਆਂ ਪੈ ਗਈਆਂ ,ਜਿਸ ਕਾਰਨ ਪ੍ਰਤੀ ਸਾਊਂਡ ਯੂਨੀਅਨ ਦੇ ਮੈਂਬਰ ਨੂੰ ਚਾਰ ਪੰਜ ਲੱਖ ਦਾ ਘਾਟਾ ਹੋ ਗਿਆ ਹੈ ਜਿਸ ਪੇਮੈਂਟ ਰਾਹੀਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਕਿਰਾਏ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਸਨ ਅਤੇ ਉਨ੍ਹਾਂ ਦੇ ਘਰਾਂ ਦੇ ਖ਼ਰਚੇ ਵੀ ਮੁਸ਼ਕਿਲ ਨਾਲ ਚੱਲ ਰਹੇ ਹਨ ਜਦੋਂ ਕਿ ਸਰਕਾਰ ਨੇ ਫੰਕਸ਼ਨਾਂ ਤੇ ਪੂਰਨ ਪਾਬੰਦੀ ਲਾ ਰੱਖੀ ਹੈ ਜਿਸ ਦਾ ਸਿੱਧਾ ਅਸਰ ਉਹਨਾਂ ਦੇ ਭਵਿੱਖ ਤੇ ਪੈ ਰਿਹਾ ਹੈ,ਜਦੋਂ ਕਿ ਲੰਮੇ ਸਮੇਂ ਤੋਂ ਬਾਅਦ ਤਕਰੀਬਨ ਸਾਰੇ ਕਾਰੋਬਾਰ ਸ਼ੁਰੂ ਕਰਵਾ ਦਿੱਤੇ ਹਨ ਪਰੰਤੂ ਸਾਊਂਡ ਸਿਸਟਮ ਅਤੇ ਫੰਕਸ਼ਨਾਂ ਦੀ ਸਰਕਾਰ ਵੱਲੋਂ ਕੋਈ ਵੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ।ਉਹਨਾਂ ਮੰਗ ਕੀਤੀ ਕਿ ਸਰਕਾਰ ਕਾਰੋਬਾਰ ਦਾ ਖਿਆਲ ਕਰਕੇ ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ ਅਤੇ ਸਾਊਂਡ ਸਿਸਟਮ ਤੇ ਲੱਗੀਆਂ ਪਾਬੰਦੀਆਂ ਅਤੇ ਫੰਕਸ਼ਨਾਂ ਤੇ ਲੱਗੀ ਰੋਕ ਨੂੰ ਖਤਮ ਕੀਤਾ ਜਾਵੇ।ਇਸ ਮੌਕੇ ਤੇ ਅਮਰਜੀਤ ਸਿੰਘ ਵਾਈਸ ਚੇਅਰਮੈਨ ਪੰਜਾਬ,ਪ੍ਰਧਾਨ ਤਰਸੇਮ ਸਿੰਘ ਕਾਲਾ, ਵਰਮਾ ਸਿੰਘ,ਰਵਿੰਦਰ ਸਿੰਘ ਕਾਲਾ,ਮਲਕੀਤ ਡੀ.ਜੇ, ਪ੍ਰਿੰਸ,ਲਾਲੀ, ਨਿੰਦੀ, ਢੀਂਡਸਾ,ਮਲਕੀਤ ਆਦਿ ਮੌਜੂਦ ਸਨ।






















