ਵਿਦਿਆਰਥਣਾਂ ਨੂੰ ਘਰ ਬੈਠੇ ਆਨਲਾਈਨ ਸਿਸਟਮ ਰਾਹੀਂ ਸਿੱਖਿਆ ਦੀ ਸਹੂਲਤ

ਪਟਿਆਲਾ(ਅਰਵਿੰਦਰ ਸਿੰਘ) ਕੋਵਿਡ19 ਦੀ ਮਹਾਂਮਾਰੀ ਨੂੰ ਧਿਆਨ ਵਿੱਚ ਰਖਦੇ ਹੋਏ ਮਾਤਾ ਸਾਹਿਬ ਕੌਰ ਖਾਲਸਾ ਗਰਲਜ਼ ਕਾਲਜ ਆਫ਼ ਐਜੂਕੇਸ਼ਨ, ਪਟਿਆਲਾ ਦੀਆਂ ਵਿਦਿਆਰਥਣਾਂ ਨੂੰ ਆਨਲਾਈਨ ਸਿੱਖਿਆ ਪ੍ਰੋਗਰਾਮ ਦੀ ਸੁਵਿਧਾ ਦਿੱਤੀ ਗਈ ਹੈ। ਇਸ ਪ੍ਰੋਗਰਾਮ ਤਹਿਤ ਵਿਦਿਆਰਥਣਾਂ ਨੂੰ ਘਰ ਬੈਠਿਆਂ ਹੀ ਸਿੱਖਣ ਸਮਗਰੀ ਪ੍ਰਦਾਨ ਕੀਤੀ ਜਾ ਰਹੀ ਹੈ। ਕਾਲਜ ਪ੍ਰਿੰਸੀਪਲ, ਡਾ.ਹਰਮੀਤ ਕੌਰ ਆਨੰਦ ਨੇ ਕਿਹਾ ਕਿ ਇਸ ਮਹਾਂਮਾਰੀ ਦੇ ਚਲਦਿਆਂ ਸਿੱਖਿਆ ਸੰਸਥਾਵਾਂ ਬੰਦ ਹੋਣ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਵਿਦਿਆਰਥਣਾਂ ਦੀ ਪੜ੍ਹਾਈ ਦਾ ਕਿਸੇ ਵੀ ਕਿਸਮ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਕਾਲਜ ਦੇ ਸਟਾਫ਼ ਵੱਲੋਂ ਵਿਦਿਆਰਥਣਾਂ ਨੂੰ ਵੱਖਵੱਖ ਢੰਗਾਂ ਨਾਲ ਆਨਲਾਈਨ ਸਮਗਰੀ ਪ੍ਰਦਾਨ ਕੀਤੀ ਜਾ ਰਹੀ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਸਟਾਫ਼ ਵੱਲੋਂ ਵਿਦਿਆਰਥਣਾਂ ਦੀਆਂ ਕਲਾਸਾਂ ਅਤੇ ਵਿਸ਼ਿਆਂ ਅਨੁਸਾਰ ਵ੍ਹਟਸਐਪ ਗਰੁੱਪ ਬਣਾਏ ਗਏ ਹਨ। ਕਾਲਜ ਸਟਾਫ਼ ਵੱਲੋਂ ਲਗਾਤਾਰ ਵਿਦਿਆਰਥਣਾਂ ਨਾਲ ਆਨਲਾਈਨ ਰਾਬਤਾ ਬਣਾਇਆ ਜਾ ਰਿਹਾ ਹੈ ਜਿਸ ਦੌਰਾਨ ਵਿਦਿਆਰਥਣਾਂ ਨੂੰ ਯੂਟਿਊਬ ਵੀਡੀਉ, ਹੱਥ ਲਿਖਤ ਨੋਟਸ, ਪੀ.ਡੀ.ਐਫ. ਫਾਈਲਾਂ ਅਤੇ ਪੀਪੀਟੀ ਬਣਾ ਕੇ ਭੇਜੀਆਂ ਜਾ ਰਹੀਆਂ ਹਨ।ਇਸੇ ਤਰ੍ਹਾਂ ਵਿਦਿਆਰਥਣਾਂ ਵੀ ਆਪਣੀਆਂ ਐਸਾਈਨਮੈਂਟ ਅਤੇ ਹੋਰ ਸਮਗਰੀ ਅਧਿਆਪਕ ਸਾਹਿਬਾਨ ਨੂੰ ਉਨ੍ਹਾਂ ਦੀਆਂ ਈਮੇਲ ਆਈਡੀਜ਼ ਅਤੇ ਵ੍ਹਟਸਐਪ ਗਰੁੱਪਾਂ ਉੱਤੇ ਲਗਾਤਾਰ ਭੇਜੀਆਂ ਰਹੀਆਂ ਹਨ। ਕਾਲਜ ਵੱਲੋਂ ਕੀਤੇ ਗਏ ਗਏ ਇਸ ਉਪਰਾਲੇ ਸਦਕਾ ਵਿਦਿਆਰਥਣਾਂ ਦਾ ਸਿਲੇਬਸ ਸਮੇਂ ਸਿਰ ਪੂਰਾ ਹੋ ਜਾਵੇਗਾ । ਉਨ੍ਹਾਂ ਨੇ ਇਸ ਗੱਲ ਦਾ ਵੀ ਯਕੀਨ ਦਿਵਾਇਆ ਕਿ ਇਸ ਮਹਾਂਮਾਰੀ ਕਾਰਨ ਹੋਏ ਬੰਦ ਦਾ ਵਿਦਿਆਰਥਣਾਂ ਦੀ ਪੜ੍ਹਾਈ ਉੱਤੇ ਅਸਰ ਨਹੀਂ ਪੈਣ ਦਿੱਤਾ ਜਾਵੇਗਾ ਅਤੇ ਵਿਦਿਆਰਥਣਾਂ ਪੂਰੀ ਤਿਆਰੀ ਨਾਲ ਆਪਣੀਆਂ ਸਮੈਸਟਰ ਦੀਆਂ ਪ੍ਰੀਖਿਆਵਾਂ ਦੇਣ ਦੇ ਯੋਗ ਹੋ ਜਾਣਗੀਆਂ ।

Share This :

Leave a Reply