
ਅੰਮ੍ਰਿਤਸਰ (ਮੀਡੀਆ ਬਿਊਰੋ ) ਅੱਜ ਸ੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਨੇ ਵਾਲਮੀਕਿ ਸੁਧਾਰ ਸਭਾ ਵਾਰਡ ਨੰ: 50 ਨੂੰ 2 ਲੱਖ ਰੁਪਏ ਅਤੇ ਭਗਵਾਨ ਵਾਲਮੀਕਿ ਮਿਲਾਪ ਸਭਾ ਮੰਦਿਰ ਗੁਦਾਮ ਮੁਹੱਲਾ ਨੂੰ ਇਕ ਲੱਖ ਰੁਪਏ ਦਾ ਚੈਕ ਧਰਮਸ਼ਾਲਾ ਦੇ ਵਿਕਾਸ ਲਈ ਭੇਂਟ ਕੀਤਾ।
ਸ੍ਰੀ ਸੋਨੀ ਨੇ ਕਿਹਾ ਕਿ ਧਰਮਸ਼ਾਲਾ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋੜ ਪੈਣ ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ। ਇਸ ਮੌਕੇ ਦਵਾਈ ਮਾਰਕੀਟ ਦੇ ਕਪਿਲ ਚੱਢਾ ਅਤੇ ਕਸ਼ਯਪ ਸੇਠ ਵੱਲੋਂ ਸ੍ਰੀ ਸੋਨੀ ਨੂੰ 1100 ਸੈਨੀਟਾਈਜਰ ਭੇਂਟ ਕੀਤੇ ਗਏ। ਇਹ ਸੈਨੀਟਾਈਜਰ ਕੇਂਦਰੀ ਵਿਧਾਨ ਸਭਾ ਹਲਕੇ ਅਧੀਨ ਪੈਂਦੀਆਂ ਵਾਰਡਾਂ ਦੇ ਕੌਂਸਲਰ ਮੈਡਮ ਰਾਜਬੀਰ ਕੋਰ ਨੂੰ 200, ਸ੍ਰੀ ਅਰੁਣ ਪੱਪਲ ਕੌਂਸਲਰ ਨੂੰ 200, ਸ੍ਰੀ ਇਕਬਾਲ ਸਿੰਘ ਸ਼ੈਰੀ ਕੌਂਸਲਰ ਨੂੰ 200, ਸ੍ਰੀ ਵਿਕਾਸ ਸੋਨੀ ਕੈਂਸਲਰ ਨੂੰ 200 ਅਤੇ ਸ੍ਰੀ ਪਰਮਜੀਤ ਚੋਪੜਾ ਨੂੰ 300 ਸੈਨੀਟਾਈਜਰ ਆਪਣੀਆਂ ਆਪਣੀਆਂ ਵਾਰਡਾਂ ਵਿੱਚ ਵੰਡਣ ਲਈ ਦਿੱਤੇ ਗਏ। ਉਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹੀ ਕਰੋਨਾ ਮਹਾਂਮਾਰੀ ਤੇ ਕਾਬੂ ਪਾਇਆ ਜਾ ਸਕਿਆ ਹੈ। ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰਾਜਬੀਰ ਕੌਰ, ਸ੍ਰੀ ਵਿਸ਼ਾਲ ਗਿੱਲ, ਸ੍ਰੀ ਮੋਹਿਤ ਗਿੱਲ, ਸ੍ਰ ਦਵਿੰਦਰ ਸਿੰਘ, ਸ੍ਰੀ ਰਿੰਕੂ ਤੋਂ ਇਲਾਵਾ ਪ੍ਰਮੁੱਖ ਸਖਸ਼ੀਅਤਾਂ ਹਾਜਰ ਸਨ।