ਚੰਡੀਗੜ੍ਹ/ ਪਟਿਆਲਾ (ਅਰਵਿੰਦਰ ਜੋਸ਼ਨ) ਮਰੀਜ਼ ਆਪਣੇ ਇਲਾਜ ਲਈ ਨਿੱਜੀ ਹਸਪਤਾਲ ਜਾ ਸਕਦੇ ਹਨ ਪਰ ਉਹ ਆਪਣੀ ਜੇਬ ਵਿੱਚੋਂ ਖਰਚਾ ਚੁੱਕਣਗੇ। ਇਸ ਗੱਲ ਦਾ ਜ਼ਿਕਰ ਕੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਆਪਣੇ ਟਵਿਟਰ ਤੇ ਕੀਤਾ ਹੈ।
ਉਨ੍ਹਾਂ ਲਿਖਿਆ ਕਿ ਕੋਈ ਵੀ ਪ੍ਰਾਈਵੇਟ ਹਸਪਤਾਲ ਮਰੀਜ਼ ਤੋਂ ਐਨ ਸੀ ਆਰ ਦਿੱਲੀ ਵਿੱਚਲੇ ਜਾਇਜ਼ ਸੀਜੀਐਚਐਸ (ਐਨਸੀਆਰ ਤੇਅ ਰੇਟ) ਤੋਂ ਵੱਧ ਪੈਸੇ ਨਹੀਂ ਲਵੇਗਾ। ਜਿਸ ਲਈ ਉਨ੍ਹਾਂ ਨੇ ਪੰਜਾਬ ਦੇ ਸਿਹਤ ਮਹਿਕਮੇ, ਪੁਲਿਸ ਮਹਿਕਮੇ ਅਤੇ ਹੋਰ ਸਬੰਧਿਤ ਮਹਿਕਮਿਆ ਦੇ ਅਧਿਕਾਰੀਆਂ ਨੂੰ ਵੀ ਹੁਕਮ ਜਾਰੀ ਕਰ ਦਿੱਤੇ ਹਨ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਕੋਈ ਵੀ ਪ੍ਰਾਈਵੇਟ ਹਸਪਤਾਲ ਕਿਸੇ ਵੀ ਪੰਜਾਬ ਵਾਸੀ ਦੀ ਜੇਬ ਨਾ ਲੁੱਟ ਸਕੇ। ਇਸ ਗੱਲ ਤੇ ਉਨ੍ਹਾਂ ਨੂੰ ਟਵਿਟਰ ਤੇ ਕਈ ਲੋਕਾਂ ਨੇ ਧੰਨਵਾਦ ਕੀਤਾ ਅਤੇ ਕਿਹਾ ਕਿ ਮਰੀਜ਼ ਨੂੰ ਆਪਣਾ ਇਲਾਜ ਕਰਵਾਉਣ ਲਈ ਆਜਾਦੀ ਜਰੂਰੀ ਸੀ।