ਰੈਸਟੋਰੈਂਟ, ਹੋਟਲਾਂ, ਢਾਬਿਆਂ ਤੋਂ ਘਰ ਖਾਣਾ ਲਿਜਾਣ ਜਾਂ ਹੋਮ ਡਿਲੀਵਰੀ ਦੀ ਆਗਿਆ ਨਹੀਂ

ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਅੱਜ ਇਥੇ ਸਪਸ਼ਟ ਕੀਤਾ ਕਿ ਕੋਰੋਨਾ ਵਾਇਰਸ ਤੋਂ ਸਾਵਧਾਨੀਆਂ ਦੇ ਮੱਦੇਨਜ਼ਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਲਾਏ ਗਏ ਕਰਫ਼ਿਊ ਦੌਰਾਨ ਰੈਸਟੋਰੈਂਟ, ਹੋਟਲਾਂ, ਢਾਬਿਆਂ ਤੋਂ ਘਰ ਖਾਣਾ ਲਿਜਾਣ ਜਾਂ ਹੋਮ ਡਿਲੀਵਰੀ ਦੀ ਕੋਈ ਆਗਿਆ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮੂਹ ਲੋਕਾਂ ਅਤੇ ਇਨ੍ਹਾਂ ਅਦਾਰਿਆਂ ਦੀ ਸੂਚਨਾ ਲਈ ਦੱਸਿਆ ਜਾਂਦਾ ਹੈ ਕਿ ਕਿਸੇ ਵੀ ਤਰਾਂ ਦੇ ਤਿਆਰ ਖਾਣੇ ਦੀ ਇਨ੍ਹਾਂ ਥਾਵਾਂ ਤੋਂ ਘਰ ਲਿਜਾਣ ਜਾਂ ਘਰਾਂ ਤਕ ਸਪਲਾਈ ਦੇਣ ਦੀ ਕੋਈ ਮਨਜੂਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬ ਡਵੀਜ਼ਨਲ ਮੈਜਿਸਟ੍ਰੇਟਾਂ ਨੂੰ ਕਿਸੇ ਕਿਸਮ ਦੀ ਉਲੰਘਣਾ ਹੋਣ ਦੀ ਸੂਰਤ ਚ ਬਣਦੀ ਕਾਰਵਾਈ ਕਰਨ ਲਈ ਆਖਿਆ ਗਿਆ ਹੈ।

Share This :

Leave a Reply