ਵਾਰਡ ਅਤੇ ਸ਼ਹਿਰ ਵਾਸੀਆਂ ਦੀ ਸੇਵਾਂ ਲਈ ਹਰ ਵੇਲੇ ਹਾਜ਼ਰ ਹਾਂ: ਸ਼ੈਟੀ
ਨਾਭਾ, (ਤਰੁਣ ਮਹਿਤਾ ) ਨਗਰ ਕੌਸ਼ਲ ਨਾਭਾ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਦੀ ਅਗੁਵਾਈ ਵਿੱਚ ਭੱਟਾ ਸਟ੍ਰੀਟ ਵਿਖੇ ਲੋੜ ਵੰਦਾ ਲੋਕਾ ਲਈ ਸਰਕਾਰ ਵੱਲੋ ਚਲਾਈਆ ਜਾ ਰਹੀਆ ਸਕੀਮਾ ਦੇ ਫਾਰਮ ਭਰੇ ਗਏ । ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਲੋਕਾ ਦੀ ਭਲਾਈ ਲਈ ਬਹੁਤ ਸਕੀਮਾ ਚਲਾਈਆ ਜਾ ਰਹੀਆ ਹਨ । ਤਾਂਕਿ ਲੋਕਾ ਨੂੰ ਸਰਕਾਰ ਦੀਆ ਸਕੀਮਾਂ ਦਾ ਲਾਭ ਸਮੇਂ ਸਿਰ ਮਿਲ ਸਕੇ ।
ਪੰਜਾਬ ਸਰਕਾਰ ਦੁਆਰਾ ਕਰੋਨਾ ਦੀ ਮਹਾਮਾਰੀ ਦੇ ਦੋਰਾਨ ਵੀ ਨਾਭਾ ਸ਼ਹਿਰ ਵਿੱਚ ਰਾਸ਼ਨ , ਸੈਨਾਟਾਈਜਰ , ਮਾਸਕ ਅਤੇ ਹੋਰ ਸੁਵਿਧਾਵਾ ਵੀ ਮੁਹਈਆ ਕਰਵਾਈਆ ਗਈਆ । ਉਹਨਾ ਨੇ ਸ਼ਹਿਰ ਵਾਸਿਆ ਨੂੰ ਬੇਨਤੀ ਕੀਤੀ ਕੀ ਇਸ ਸਮੇਂ ਦੋਰਾਨ ਆਪਣੇ ਕਾਰੋਬਾਰ ਨੂੰ ਵੀ ਬਚਾਉਣ ਅਤੇ ਇਸ ਮਹਾਮਾਰੀ ਤੋ ਆਪਣਾ ਤੇ ਦੁਜਿਆ ਦਾ ਵੀ ਬਚਾਅੋ ਕਰਨ ਜਿਸ ਨਾਲ ਇਸ ਬਿਮਾਰੀ ਤੇ ਕੰਟਰੋਲ ਕੀਤਾ ਜਾ ਸਕੇ । ਉੁਹਨਾ ਕਿਹਾ ਕਿ ਪੰਜਾਬ ਸਰਕਾਰ ਦੀਆ ਸਕੀਮਾਂ ਦੇ ਤਹਿਤ 300 ਦੇ ਕਰੀਬ ਲੋੜ ਵੰਦ ਪਰਿਵਾਰਾ ਦੇ ਫਾਰਮ ਭਰੇ ਜਾ ਚੁੱਕੇ ਹਨ । ਇਸ ਮੌਕੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਟੀ , ਕਸ਼ਮੀਰ ਸਿੰਘ ਲਾਲਕਾ , ਦਰਸ਼ਨ ਠੇਕੇਦਾਰ , ਮਯੱਕ ਮਿੱਤਲ ਅਤੇ ਹੋਰ ਮੈਂਬਰ ਮੌਜੁਦ ਸ਼ਨ।