ਮੈਡੀਕਲ ਕਾਲਜ਼ ਅਤੇ ਰਾਜਿੰਦਰਾ ਹਸਪਤਾਲ ਦਾ ਨਿੱਜੀਕਰਨ ਲੋਕ ਵਿਰੋਧੀ -ਇੰਦਰਜੀਤ ਸਿੰਘ ਸੰਧੂ

ਪਟਿਆਲਾ (ਅਰਵਿੰਦਰ ਸਿਂਘ)ਮੈਡੀਕਲ ਕਾਲਜ ਪਟਿਆਲਾ ਅਤੇ ਰਾਜਿੰਦਰਾ ਹਸਪਤਾਲ਼ ਪਟਿਆਲਾ ਵਿੱਚ ਮਿਲਣ ਵਾਲੀਆਂ ਸਹੂਲਤਾਂ ਗੁਪਤ ਤਰੀਕੇ ਨਾਲ ਪ੍ਰਾਈਵੇਟ ਹੋਣ ਜਾ ਰਹੀਆਂ ਹਨ ਇਹ ਮੱਧਵਰਗੀ, ਅਤੇ ਗਰੀਬ ਪਰਿਵਾਰਾਂ ਮਰੀਜਾਂ ਨਾਲ ਧੱਕਾ ਹੈ ਇਹ ਉਹਨਾਂ ਅਦਾਰਿਆਂ ਨਾਲ ਸਬੰਧਿਤ ਮੁਲਾਜ਼ਮਾਂ ਨਾਲ ਵੀ ਧੋਖਾ ਹੈ ਜੋ ਇਹਨਾਂ ਅਦਾਰਿਆਂ ਵਿੱਚ ਕੰਮ ਕਰ ਰਹੇ ਹਨ ਇਹ ਵਿਚਾਰ ਆਮ ਆਦਮੀ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਇੰਦਰਜੀਤ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਇੱਕ ਪ੍ਰੈਸ ਨੋਟ ਰਾਹੀਂ ਸਾਂਝੇ ਕੀਤੇ। ਸੰਧੂ ਨੇ ਆਖਿਆ ਕਿ ਇਹਨਾਂ ਅਦਾਰਿਆਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਨਵੇਂ ਮਾਪਦੰਡ ਕੀ ਹੋਣ ਗੇ ਇਹ ਵੀ ਸਾਫ ਨਹੀਂ ਕੀਤਾ ਗਿਆ ਇਸ ਲਈ ਪੰਜਾਬ ਸਰਕਾਰ ਦਾ ਰਾਜਿੰਦਰਾ ਹਸਪਤਾਲ਼ ਅਤੇ ਮੈਡੀਕਲ ਕਾਲਜ ਨੂੰ ਪ੍ਰਾਈਵੇਟ ਕਰਨ ਦਾ ਇਹ ਫ਼ੈਸਲਾ ਮਰੀਜ਼, ਮੁਲਾਜ਼ਮ ਅਤੇ ਵਿਦਿਆਰਥੀ ਵਿਰੋਧੀ ਹੈ ਜਿਸ ਦਾ ਸਮਾਜ ਦੇ ਹਰ ਤਬਕੇ ਉੱਪਰ ਬਹੁਤ ਮਾੜਾ ਅਸਰ ਵੇਖਣ ਨੂੰ ਮਿਲੇਗਾ, ਅਜਿਹੇ ਫੈਂਸਲੇ ਦੀ ਹਰ ਇੱਕ ਨੂੰ ਸਖ਼ਤ ਨਿੰਦਾ ਕਰਨੀ ਬਣਦੀ ਹੈ । ਸੰਧੂ ਨੇ ਆਖਿਆ ਕਿ ਇਹ ਫ਼ੈਸਲਾ ਲੋਕ ਵਿਰੋਧੀ ਹੈ ਜੇਕਰ ਇਹ ਫ਼ੈਸਲਾ ਅਮਲ ਵਿੱਚ ਲਿਆਂਦਾ ਗਿਆ ਤਾਂ ਲੋਕ ਸੜਕਾਂ ਤੇ ਉਤਰ ਜਾਣਗੇ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਇਸ ਮਸਲੇ ਤੇ ਪੂਰੀ ਤਰਾਂ ਲੋਕਾਂ ਨਾਲ ਖੜ੍ਹੀ ਨਜ਼ਰ ਆਵੇਗਾ ਫਿਰ ਇਸ ਦੇ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ ਖ਼ੁਦ ਜਿੰਮੇਵਾਰ ਹੋਵੇਗੀ। ਸੰਧੂ ਨੇ ਆਖਿਆ ਕਿ ਸਿਹਤ , ਸਿੱਖਿਆ ਦੇ ਖੇਤਰ ਚ ਕੰਮ ਸਰਕਾਰ ਦਾ ਮੁਢਲਾ ਫਰਜ਼ ਹੈ ਪਰ ਪੰਜਾਬ ਸਰਕਾਰ ਆਪਣੇ ਇਸ ਫਰਜ਼ ਤੋਂ ਭੱਜ ਰਹੀ ਹੈ। ਸੰਧੂ ਨੇ ਆਖਿਆ ਅੱਜ ਰਾਜਿੰਦਰਾ ਅਤੇ ਮੈਡੀਕਲ ਕਾਲਜ ਨੂੰ ਹੋਰ ਵਧੇਰੇ ਸਹੂਲਤਾਂ ਦੀ ਲੋੜ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਦਾ ਖਾਲੀ ਖਜਾਨਾ ਇਹਨਾਂ ਅਦਾਰਿਆਂ ਨੂੰ ਪ੍ਰਾਈਵੇਟ ਕਰਨ ਨਾਲ ਨਹੀਂ ਬਲਕਿ ਚੰਗੀ ਨੀਤੀ ਅਤੇ ਚੰਗੀ ਨੀਤ ਨਾਲ ਹੀ ਭਰਿਆ ਜਾ ਸਕਦਾ ਹੈ ਪਰ ਸਰਕਾਰ ਦੀ ਨੀਤ ਵਿੱਚ ਖੋਟ ਨਜ਼ਰ ਆ ਰਹੀ ਹੈ। ਆਪ ਆਗੂ ਇੰਦਰਜੀਤ ਸਿੰਘ ਸੰਧੂ ਨੇ ਆਖਿਆ ਸਰਕਾਰ ਇਸ ਫ਼ੈਸਲੇ ਨੇ ਲਾਗੂ ਕਰਨ ਲੱਗਿਆਂ ਸੌ ਵਾਰ ਸੋਚੋ ਕਿਉਂ ਇਸ ਫ਼ੈਸਲੇ ਸਦਕਾ ਕਾਂਗਰਸ ਸਰਕਾਰ ਦਾ ਪੰਜਾਬ ਬੱਚਿਆ ਹੋਇਆ ਅਧਾਰ ਵੀ ਖ਼ਤਮ ਹੋ ਜਾਵੇਗਾ।ਇਸ ਮੌਕੇ ਮਾਸਟਰ ਗੁਰਨਾਮ ਸਿੰਘ, ਅਜਾਇਬ ਸਿੰਘ ਚਰਾਸੋ, ਬੰਤ ਸਿੰਘ ਬਲਬੇੜਾ, ਨਾਜਰ ਸਿੰਘ ਬ੍ਰਹਮਪੁਰਾ, ਭਗਵਾਨ ਸਿੰਘ ਦੌਣ ਖ਼ੁਰਦ, ਹੈਪੀ ਪਹਾੜੀਪੂਰ , ਰਾਮਪਾਲ ਡਡੋਆ, ਮਹਿੰਦਰ ਸਿੰਘ ਸਿੱਧੂ, ਭਿੰਦਾ ਗਰੌਲ਼ਾ, ਮਨਪ੍ਰੀਤ ਸਿੰਘ ਮਹਿਮਦਪੁਰ ਆਦਿ ਹਾਜ਼ਿਰ ਸਨ

Share This :

Leave a Reply