ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ‘ਚ ਤੈਨਾਤ ਨੌਜਵਾਨਾਂ ਦੀ ਇਕ ਕਾਰ ਦੇ ਹਾਦਸਾ ਗ੍ਰਸਤ

ਸੰਗਰੂਰ /ਸੁਨਾਮ (ਅਜੈਬ ਸਾਨੂੰ ਮੋਰਾਂ ਵਾਲੀ ) ਸਥਾਨਕ ਆਈ.ਟੀ.ਆਈ.ਚੌਂਕ ਵਿਖੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਚ ਤੈਨਾਤ ਨੌਜਵਾਨਾਂ ਦੀ ਇਕ ਕਾਰ ਦੇ ਹਾਦਸਾ ਗ੍ਰਸਤ ਹੋਣ ਦੀ  ਖ਼ਬਰ ਹੈ ਜਦੋਂ ਕਿ ਕਾਰ ‘ਚ ਸਵਾਰ ਸੁਰੱਖਿਆ ਅਮਲੇ ਦੇ ਜਵਾਨ ਵਾਲ-ਵਾਲ ਬੱਚ ਗਏ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਐੱਸ.ਐੱਚ.ਓ. ਜਤਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਮੁੱਖ ਮੰਤਰੀ ਦੀ ਸੁਰੱਖਿਆ ਅਮਲੇ ਦੇ ਚਾਰ ਜਵਾਨ ਇਕ ਕਾਰ ‘ਚ ਬਠਿੰਡਾ ਤੋਂ ਚੰਡੀਗੜ੍ਹ ਜਾ ਰਹੇ ਸਨ।

ਜਿਵੇਂ ਹੀ ਉਨ੍ਹਾਂ ਦੀ ਕਾਰ ਆਈ.ਟੀ.ਆਈ.ਚੌਂਕ ਸੁਨਾਮ ਵਿਖੇ ਪਹੁੰਚੀ ਕਿ ਪਿੱਛੋਂ ਆ ਰਿਹਾ ਚਾਵਲ ਦਾ ਭਰਿਆ ਇਕ ਟਰਾਲਾ ਕਾਰ ਦੇ ‘ਚ ਜਾ ਵੱਜਿਆ ਅਤੇ ਟਰਾਲੇ ਦੀ ਟੱਕਰ ਕਾਰਨ  ਕਾਰ ਅੱਗੇ ਇੱਕ ਹੋਰ ਟਰਕ ਟਰਾਲੇ  ‘ਚ ਆਕੇ ਬੁਰੀ ਤਰ੍ਹਾਂ ਨੁਕਸਾਨੀ ਗਈ।  ਕਾਰ ‘ਚ ਸਵਾਰ ਮੁੱਖ ਮੰਤਰੀ ਦੀ ਸੁਰੱਖਿਆ ਅਮਲੇ ਦੇ ਚਾਰੇ ਜਵਾਨ ਵਾਲ ਵਾਲ ਬਚ ਗਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਗੱਲ ਸਾਹਮਣੇ ਆਵੇਗੀ ਉਸ ਅਨੁਸਾਰ ਬਣਦੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।

Share This :

Leave a Reply