
ਮਾਲੇਰਕੋਟਲਾ/ਪਟਿਆਲਾ ( ਅਰਵਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਮਾਰਕਿਟ ਕਮੇਟੀ ਦੇ ਚੇਅਰਮੈਨਾਂ ਦੀ ਸੂਚੀ ‘ਚ ਸਬਜ਼ੀ ਮੰਡੀ ਆੜਤੀਆ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਮੁਹੰਮਦ ਇਕਬਾਲ ਲਾਲਾ ਨੂੰ ਮਾਰਕਿਟ ਕਮੇਟੀ ਮਾਲੇਰਕੋਟਲਾ ਦਾ ਚੇਅਰਮੈਨ ਅਤੇ ਗੁਰਮੀਤ ਸਿੰਘ ਨੂੰ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਟਰੱਕ ਯੂਨੀਅਨ ਸੰਦੋੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ ਨੂੰ ਮਾਰਕਿਟ ਕਮੇਟੀ ਸੰਦੋੜ ਦਾ ਨਵੇਂ ਚੇਅਰਮੈਨ ਅਤੇ ਸੁਖਦਰਸ਼ਨ ਸਿੰਘ ਨੂੰ ਉਪ ਚੇਅਰਮੈਨ ਬਣਾਇਆ ਗਿਆ ਹੈ। ਨਵਨਿਯੁਕਤ ਚੇਅਰਮੈਨ ਮੁਹੰਮਦ ਇਕਬਾਲ ਲਾਲਾ ਅਤੇ ਕੁਲਵਿੰਦਰ ਸਿੰਘ ਝੁਨੇਰ ਨੇ ਮਾਲੇਰਕੋਟਲਾ ਹਾਊਸ ਪੁੱਜ ਕੇ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਜਿੱਥੇ ਕਿ ਦਰਬਾਰਾ ਸਿੰਘ ਅਤੇ ਮੁਹੰਮਦ ਤਾਰਿਕ ਦੋਵੇਂ ਪੀ.ਏ ਮੈਡਮ ਰਜੀਆ ਸੁਲਤਾਨਾ ਨੇ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਮਾਇਨੋਰਟੀ ਕਮਿਸ਼ਨ ਪੰਜਾਬ ਦੇ ਮੈਂਬਰ ਗੁਲਾਮ ਹੁਸੈਨ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਚੋਧਰੀ ਮੁਹੰਮਦ ਬਸ਼ੀਰ, ਮੁਹੰਮਦ ਇਕਬਾਲ ਫੋਜੀ, ਪ੍ਰਧਾਨ ਮੁਹੰਮਦ ਨਜ਼ੀਰ, ਟੈਂਪੂ ਯੂਨੀਅਨ ਦੇ ਪ੍ਰਧਾਨ ਮੁਹੰਮਦ ਯਾਸੀਨ ਘੁੱਗੀ, ਸੁਲੇਮਾਨ ਜੋੜਾ, ਮੁਹੰਮਦ ਮੁਸ਼ਤਾਕ, ਭੋਲਾ, ਮੁਹੰਮਦ ਸਾਜਿਦ ਆਦਿ ਵੀ ਮੋਜੂਦ ਸਨ।




















