ਮਾਸਕ ਪਹਿਨ ਕੇ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਦਿਆਂ ਕਰੋਨਾਂ ਵਰਗੀ ਭਿਆਨਕ ਬਿਮਾਰੀ ਤੋ ਬਚਿਆ ਜਾ ਸਕਦਾ: ਮੰਤਰੀ ਧਰਮਸੋਤ

ਨਾਭਾ ( ਤਰੁਣ ਮਹਿਤਾ ) ਕਰੋਨਾ ਮਹਾਮਾਰੀ ਨੇ ਪੁਰੇ ਵਿਸ਼ਵ ਨੂੰ ਆਪਣੀ ਚਪੇਟ ਵਿੱਚ ਲਿਆ ਹੋਇਆ ਹੈ। ਜਿਸ ਤੋ ਹੁਣ ਨਾਭਾ ਵੀ ਵਾਂਝਾ ਨਹੀ ਰਿਹਾ। ਇਹ ਸਕਟ ਕੁੱਝ ਸਮੇ ਦਾ ਨਹੀ ਹੈ, ਬੁਧੀਜੀਵੀਆਂ ਦੀ ਮਨੀਏ ਤਾਂ ਇਸ ਬਿਮਾਰੀ ਨੂੰ ਪੁਰੀ ਤਰਾਂ ਠੀਕ ਹੋਣ ਵਿੱਚ ਸਮਾਂ ਲੱਗ ਸਕਦਾ ਹੈ। ਇਸ ਤੋ ਬਚਾਵ ਹੀ ਸਭ ਤੋ ਵੱਡਾ ਤੇ ਇੱਕਮਾਤਰ ਹੱਲ ਹੈ । ਇਸ ਲਈ ਮੇਰੀ ਸਮੁਚੇ ਸ਼ਹਿਰਵਾਸੀਆਂ ਨੂੰ ਬੇਨਤੀ ਹੈ ਕਿ ਮਾਸਕ ਪਾਓ ਤੇ ਇਸ ਨੂੰ ਆਪਣੀ ਆਦਤ ਹੀ ਬਣਾਓ। ਕਿਉਕਿ ਕਰੋਨਾ ਤੋਂ ਸਾਵਧਾਨੀਆਂ ਵਰਤ ਕੇ ਹੀ ਬਚਿਆ ਜਾ ਸਕਦਾ ਹੈ।

ਇਸ ਲਈ ਮੈਂ ਸਾਰੇ ਨਾਭਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਦੋ ਵੀ ਘਰੋਂ ਬਾਹਰ ਨਿਕਲੋ ਮਾਸਕ ਲਗਾ ਕੇ ਨਿਕਲੋ। ਆਪਣੀ ਸਾਫ ਸਫਾਈ ਦਾ ਧਿਆਨ ਰੱਖੋ , ਵਾਰ ਵਾਰ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰਾਂ ਧੋਵੋ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਪਣੀ ਨਾਭਾ ਵਿੱਖੇ ਰਿਹਾਇਸ਼ ਤੇ ਪ੍ਰੈਸ ਨਾਲ ਗਲਬਾਤ ਕਰਦਿਆਂ ਸਾਝੇ ਕੀਤੇ। ਉਨ੍ਹਾਂ ਕਿਹਾ ਕਿ ਸਾਨੂੰ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਨੀ ਚਾਹੀਦੀ ਹੈ। ਅਤੇ ਕਰੋਨਾ ਵਰਗੀ ਭਿਆਨਕ ਬਿਮਾਰੀ ਤੋਂ ਬੱਚਣ ਲਈ ਸਾਨੂੰ ਸਾਰਿਆਂ ਨੂੰ ਉਕਤ ਆਦਤਾਂ ਨੂੰ ਆਪਣਾ ਕੇ ਪੰਜਾਬ ਸਰਕਾਰ ਨੂੰ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਰਜਨੀਸ਼ ਮਿੱਤਲ ਸੈਂਟੀ ਸਾਬਕਾ ਪ੍ਰਧਾਨ ਨਗਰ ਕੌਂਸਲ ਨਾਭਾ,ਅਤੇ ਮੰਤਰੀ ਦੇ ਸਿਆਸੀ ਸਲਾਹਕਾਰ ਚਰਨਜੀਤ ਬਾਤਿਸ਼ ਵੀ ਮੌਜੂਦ ਸਨ ।

Share This :

Leave a Reply