ਮਾਰਕੀਟ ਕਮੇਟੀ ਦੀ ਵਿਸ਼ੇਸ਼ ਮੀਟਿੰਗ ਚੇਅਰਮੈਨ ਸੋਨੀ ਦੀ ਅਗੁਵਾਈ ਵਿੱਚ ਕੀਤੀ ਗਈ

ਸੰਗਰੂਰ ਸੁਨਾਮ (ਅਜੈਬ ਸਿੰਘ ਮੋਰਾਵਾਲੀ ) ਮਾਰਕੀਟ ਕਮੇਟੀ ਸੁਨਾਮ ਦੇ ਸਕੱਤਰ ਸੁਰਿੰਦਰ ਕੁਮਾਰ ਵਾਲੀਆ ਵੱਲੋਂ ਆਯੋਜਤ ਕੀਤੀ ਗਈ ਇੱਕ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ ਦੀ ਅਗੁਵਾਈ ਵਿੱਚ ਹੋਈ।ਜਿਸ ਵਿੱਚ ਖਜਾਂਨਚੀ ਨਰਿੰਦਰ ਕੁਮਾਰ ਸ਼ਰਮਾ ਸਮੇਤ ਕਮੇਟੀ ਮੈਂਬਰਾਂ ਨੇ ਵੀ ਭਾਗ ਲਿਆ।ਇਸ ਮੌਕੇ ਚੇਅਰਮੈਨ ਮੁਨੀਸ਼ ਸੋਨੀ ਵੱਲੋਂ ਮੰਡੀ ਵਿੱਚ ਬਕਾਇਆ ਰਹਿੰਦੇ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ। 

 ਮੀਟਿੰਗ ਦੌਰਾਨ ਹਾਜਰੀ ਨੂੰ ਸੰਬੋਧਨ ਕਰਦੇ ਹੋਏ ਮੁਨੀਸ਼ ਸੋਨੀ ਨੇ ਕਿਹਾ ਕਿ ਨੇੜ੍ਹਲੇ ਭਵਿੱਖ ਵਿੱਚ ਵੱਖ-ਵੱਖ ਪ੍ਰੋਜੈਕਟ ਲਗਾਏ ਜਾਣਗੇ ਅਤੇ ਜਲਦੀ ਹੀ ਮੰਡੀ ਦੀ ਨੁਹਾਰ ਬਦਲ ਦਿੱਤੀ ਜਾਵੇਗੀ।ਪਾਣੀ ਅਤੇ ਸੜ੍ਹਕਾਂ ਸਮੇਤ ਹੋਰ ਸਹੂਲਤਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਲੱਗਭੱਗ ਸਾਢੇ 4 ਲੱਖ ਕੁਵਿੰਟਲ ਕਣਕ ਮੰਡੀ ਵਿੱਚ ਆ ਚੁੱਕੀ ਹੈ।ਇਸ ਸੀਜਨ ਵਿੱਚ ਪੂਰੇ ਪ੍ਰਬੰਧ ਕੀਤੇ ਹੋਣ ਕਾਰਨ ਕਣਕ ਦੀ ਫਸਲ ਦੀ ਖਰੀਦ ਬਹੁਤ ਜਲਦੀ ਕਰ ਲਈ ਗਈ ਹੈ।ਉਨ੍ਹਾਂ ਕਿਹਾ ਕਿ ਮੰਡੀ ਵਿੱਚ ਆੜ੍ਹਤੀ,ਕਿਸਾਨ ਜਾਂ ਮਜਦੂਰ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ।ਭਵਿੱਖ ਵਿੱਚ ਵੀ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।ਸੈਨੇਟਾਈਜ਼ਰ ਵਰਗੀਆਂ ਜਰੂਰੀ ਸਹੂਲਤਾਂ ਉੱਪਲਬਧ ਕਰਵਾਉਣ ਦੇ ਨਾਲ-ਨਾਲ ਸਰਕਾਰੀ ਤੌਰ ਤੇ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਉਹ ਇਸ ਸੀਜਨ ਨੂੰ ਸਹੀ ਢੰਗ ਨਾਲ ਨੇਪਰੇ੍ਹ ਚੜ੍ਹਾਉਣ ਵਿੱਚ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਧੰਨਵਾਦ ਕਰਦੇ ਹਨ।ਉਨ੍ਹਾਂ ਦੁਹਰਾਇਆ ਕਿ ਮੰਡੀ ਕਿਸੇ ਨੂੰ ਵੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ।ਇਸ ਮੌਕੇ ਹਰਭਜਨ ਸਿੰਘ,ਹਰਜੀਤ ਸਿੰਘ,ਜਸ਼ਵੰਤ ਕੌਰ,ਸੁਰਿੰਦਰ ਕੌਰ,ਮਲਕੀਤ ਸਿੰਘ,ਲਖਵਿੰਦਰ ਸਿੰਘ,ਤਰਲੋਕ ਸਿੰਘ, ਹਰਜੱਸ ਸਿੰਘ,ਸੁਖਚੈਨ ਕੌਰ,ਸੁਨੀਲ ਕੁਮਾਰ,ਰਵਿੰਦਰ ਬਾਂਸਲ,ਅਸ਼ਵਨੀ ਸਿੰਗਲਾ,ਰਜਿੰਦਰ ਕੁਮਾਰ,ਨਿਰਮਲ ਸਿੰਘ ਆਦਿ ਨੇ ਵੀ ਮੀਟਿੰਗ ਵਿੱਚ ਭਾਗ ਲਿਆ।

Share This :

Leave a Reply