ਮਾਮਲਾ : ਤਾਲਾਬੰਦੀ ਦੌਰਾਨ ਲੋਕਾਂ ਦੀ ਰਾਸ਼ਨ ਵੰਡਣ ਮੌਕੇ ਟਰਾਂਸਪੋਰਟਰਾਂ ਵਲੋਂ ਕੀਤੀ ਲੁੱਟ-ਖਸੁੱਟ ਦਾ

ਲੋਕ ਚੇਤਨਾ ਲਹਿਰ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਅਤੇ ਹੋਰ ਤਹਿਸੀਲਦਾਰ ਪ੍ਰਵੀਨ ਕੁਮਾਰ ਨੂੰ ਮੰਗ-ਪੱਤਰ ਦਿੰਦੇ ਹੋਏ। ਫੋਟੋ : ਧੀਮਾਨ 

ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਵਾਇਰਸ (ਕੋਵਿਡ-19) ਵਰਗੀ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਸਮੁੱਚੇ ਭਾਰਤ ‘ਚ ਤਾਲਾਬੰਦੀ ਕਾਰਨ ਸਮੁੱਚੇ ਲੋਕ ਘਰਾਂ ਵਿਚ ਬੰਦ ਹੋ ਗਏ ਸਨ। ਮਜ਼ਦੂਰ ਅਤੇ ਦਿਹਾੜੀਦਾਰ ਲੋਕ ਰੋਟੀ, ਪਾਣੀ ਤੋਂ ਵੀ ਤਰਸ ਗਏ ਸਨ। ਤਾਲਾਬੰਦੀ ਦੌਰਾਨ ਸਥਾਨਕ ਲੋਕਾਂ ਵਲੋਂ ਭਾਵੇਂ ਲੰਗਰ ਵਰਤਾ ਕੇ ਲੋੜਵੰਦਾਂ ਦੀ ਮਦਦ ਕੀਤੀ ਗਈ, ਪਰ ਕੇਂਦਰ ਤੇ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਈ ਅਤੇ ਲੋਕ ਭੁੱਖੇ ਰਹਿਣ ਲਈ ਮਜਬੂਰ ਸਨ। ਕੁੱਝ ਦਿਨਾਂ ਬਾਅਦ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਸੂਬਾ ਸਰਕਾਰ ਨੂੰ ਲੋੜਵੰਦਾਂ ਵਿਚ ਸਾਮਾਨ ਵੰਡਣ ਲਈ ਭੇਜ ਭੇਜਿਆ ਗਿਆ, ਅੱਗੋਂ ਮੁੱਖ ਮੰਤਰੀ ਪੰਜਾਬ ਨੇ ਕੇਂਦਰ ਸਰਕਾਰ ਦੀ ਰਾਸ਼ਨ ਵਾਲੀ ਕਿੱਟ ‘ਤੇ ਆਪਣੀ ਫੋਟੋ ਲਗਾ ਕੇ ਅੱਗੇ ਹਲਕਾ ਵਿਧਾਇਕਾਂ ਨੂੰ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ।

ਇਸ ਤੋਂ ਬਾਅਦ ਵਿਧਾਇਕਾਂ ਦੇ ਬੰਦਿਆਂ ਵਲੋਂ ਰਾਸ਼ਨ ਵੰਡਣ ਵੇਲੇ ਗਰੀਬ ਲੋਕਾਂ ਨੂੰ ਵੋਟਾਂ ਕਾਰਨ ਵਿਤਕਰੇਬਾਜ਼ੀ ਕਰਦੇ ਹੋਏ ਆਪੋ-ਆਪਣੀ ਪਾਰਟੀ ਦੇ ਵੋਟ ਬੈਂਕ ਨੂੰ ਪੱਕਾ ਕਰਦੇ ਹੋਏ ਦਿੱਤਾ ਗਿਆ, ਪਰ ਲੋੜਵੰਦ ਗ਼ਰੀਬ ਮਜ਼ਦੂਰਾਂ ਨੂੰ ਇਹ ਰਾਸ਼ਨ ਨਹੀਂ ਪਹੁੰਚਿਆ, ਗਰੀਬ ਲੋਕਾਂ ਦੇ ਨੀਲੇ ਕਾਰਡ ਵੀ ਕੱਟ ਦਿੱਤੇ ਗਏ, ਇਹ ਬਹਾਨਾ ਲਗਾ ਕੇ ਗ਼ਰੀਬਾਂ ਰਾਸ਼ਨ ਨਹੀਂ ਮਿਲਿਆ, ਇਸੇ ਤਰਾਂ ਹੁਣ ਪ੍ਰਵਾਸੀ ਮਜ਼ਦੂਰਾਂ ਨਾਲ ਵੀ ਵਿਤਕਰਾ ਹੋ ਰਿਹਾ ਹੈ। ਇਸ ਪ੍ਰਗਟਾਵਾ ਅੱਜ ਇੱਥੇ ਤਹਿਸੀਲਦਾਰ ਪ੍ਰਵੀਨ ਕੁਮਾਰ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ-ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਲੋਕ ਚੇਤਨਾ ਲਹਿਰ ਦੇ ਪ੍ਰਧਾਨ ਸੰਦੀਪ ਸਿੰਘ ਰੁਪਾਲੋਂ ਨੇ ਕੀਤਾ।
ਉਨਾਂ ਦੱਸਿਆ ਕਿ ਅੱਜ ਜਿਹੜੇ ਪ੍ਰਵਾਸੀ ਮਜ਼ਦੂਰ, ਗਰਭਵਤੀ ਔਰਤਾਂ, ਛੋਟੇ-ਛੋਟੇ ਬੱਚਿਆਂ ਸਮੇਤ ਆਪੋ ਆਪਣੇ ਘਰਾਂ ਬਿਹਾਰ, ਉਤਰ ਪ੍ਰਦੇਸ਼ ਆਦਿ ਸੂਬਿਆਂ ਨੂੰ ਪੈਦਲ ਜਾ ਰਹੇ ਹਨ। ਇਸਦੇ ਬਾਵਜੂਦ ਵੀ ਪੈਦਲ ਹੀ ਘਰਾਂ ਨੂੰ ਜਾ ਰਹੇ ਮਜਦੁਰਾਂ ਨੂੰ ਪੰਜਾਬ ਦੇ ਸ਼ੰਭੂ ਬਾਰਡਰ ਤੇ ਸਹਾਰਨਪੁਰ ਬਾਰਡਰ ਆਦਿ ‘ਤੇ ਨੂੰ ਕੁੱਟਿਆ ਜਾ ਰਿਹਾ ਹੈ ਅਤੇ ਉਨਾਂ ਦੇ ਘਰਾਂ ਵਿਚ ਵਾਪਸ ਭੇਜਿਆ ਜਾ ਰਿਹਾ ਹੈ, ਦੂਜੇ ਪਾਸੇ ਫੈਕਟਰੀ ਵਾਲਿਆਂ ਵਲੋਂ ਮਜ਼ਦੂਰਾਂ ਨੂੰ ਤਨਖਾਹ ਨਹੀਂ ਦਿੱਤੀ ਗਈ। ਉਲਟਾ ਫੈਕਟਰੀ ਵਿਚੋਂ ਬਾਹਰ ਕੱਢ ਦਿੱਤਾ ਗਿਆ। ਉਨਾਂ ਦੱਸਿਆ ਕਿ ਟਰਾਂਸਪੋਰਟਰ ਵੀ ਪ੍ਰਵਾਸੀ ਮਜ਼ਦੂਰਾਂ ਦਾ ਵਿੱਤੀ ਸੋਸ਼ਣ ਕਰ ਰਹੇ ਹਨ ਅਤੇ 10-10 ਗੁਣਾਂ ਤੋਂ ਵੱਧ ਕਿਰਾਇਆ ਵਸੂਲ ਰਹੇ ਹਨ, ਇਸੇ ਤਰਾਂ ਹੀ ਤਾਲਾਬੰਦੀ ਦੌਰਾਨ ਮੰਡੀ ਵਿਚ ਕੰਮ ਕਰਨ ਵਾਲੇ ਮਜ਼ਦੂਰਾਂ ਦਾ ਵੀ ਆਰਥਿਕ ਸ਼ੋਸ਼ਣ ਕੀਤਾ ਗਿਆ, ਉਨਾਂ ਨੂੰ ਬਣਦੇ ਪੈਸੇ ਨਹੀਂ ਦਿੱਤੇ ਗਏ। ਉਨਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ਭੇਜੇ ਰਾਸ਼ਨ ਟਰਾਂਸਪੋਰਟ ਵਲੋਂ ਕੀਤੀ ਲੁੱਟ-ਖਸੁੱਟ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਗਰੀਬ ਤੇ ਲੋੜਵੰਦ ਲੋਕਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਇਸ ਮੌਕੇ ਕਾਮਰੇਡ ਹਰਨੇਕ ਸਿੰਘ, ਅਵਤਾਰ ਸਿੰਘ ਭੱਟੀ, ਸੋਮ ਲਾਲ ਸਾਂਪਲਾ, ਦਿਲਬਾਗ ਸਿੰਘ ਲੱਖਾ, ਮਹਿੰਦਰ ਸਿੰਘ ਪ੍ਰਧਾਨ ਸਬਜ਼ੀ ਮੰਡੀ ਪੱਲੇਦਾਰ ਯੂਨੀਅਨ ਆਦਿ ਵੀ ਹਾਜ਼ਰ ਸਨ।

Share This :

Leave a Reply