ਮਾਤਾ ਦੇ ਹੱਥਾਂ ਦਾ ਮਰੂੰਡਾ

ਕਲ ਮੈਂ ਇੰਡੀਅਨ ਗਰੋਸਰੀ ਸਟੋਰ ੳੱਥੇ ਮਰੁੰਡਾ ਦੇਖ ਮਾਤਾ ਦਾ ਚੇਤਾ ਆ ਗਿਆ ਤੇ ਬਿਨਾਂ ਖਰੀਦੇ ਤੋਂ ਰਹਿ ਨਹੀਂ ਹੋਇਆ ਮੇਰੇ ਮਾਤਾ ਜੀ ਪੰਜਾਬ ਤੋਂ ਸੀ ਤੇ ਮੇਰੇ ਦਾਦਾ ਜੀ ਰਾਜਸਥਾਨ ਤੋਂ ਇਸ ਕਰਕੇ ਮਾਤਾ ਦਾ ਪੰਜਾਬ ਦਾ ਗੇੜਾ ਲਗ ਹੀ ਜਾਂਦਾ ਸੀ ਜਦ ਵੀ ੳਹਨਾਂ ਕਿਤੇ ਜਾਣਾ ਤਾਂ ਮੇਰਾ ਸਵਾਲ ਇਹ ਹੁੰਦਾ ਸੀ ਤੁਸੀਂ ਸੋਣ ਤੋਂ ਪਹਿਲਾਂ ਆ ਜਾਵੋਗੇ ? ਮੈਨੂੰ ਮਾਤਾ ਦਾ ਹਥ ਫੜਕੇ ਹੀ ਨੀਂਦ ਆਓਦੀਂ ਸੀ ਜਦ ਮੈਨੂੰ ਪਤਾ ਲਗਣਾ ਕਿ ਮਾਤੇ ਨੇ ਪੰਜਾਬ ਜਾਣਾਂ ਤਾਂ ਮੇਰੇ ਰੋਟੀ-ਪਾਣੀ ਲੰਘਣੋਂ ਬੰਦ ਹੋ ਜਾਂਣਾ ਪੰਜਾਬ ਜਾਣੀ ਕਿ ਤਿੰਨ ਚਾਰ ਦਿਨ ਆਰਾਮ ਨਾਲ ਸਾਰਿਆਂ ਦੇ ਹੁੰਦੇ ਹੋਏ ਵੀ ਮੈਂ ਕੱਲੀ ੳਹ ਵੀ ਅਪਨੇ ਹੀ ਘਰ ਵਿੱਚ ਮੇਰਾ ਮਾਤਾ ਬਿਨਾਂ ਰਹਿਣਾ ਮਤਲਬ ਨਾਮੁਮਕਿਨ ਸੀ ੳਸ ਵਕਤ ੳਹਨਾਂ ਨੂੰ ਜਾਣਾ ਜਰੂਰ ਪੈਂਦਾ ਸੀ ਪਰ ਰਿਸ਼ਵਤ ਦੇ ਤੌਰ ਤੇ ਮੈਨੂੰ ਮਰੂੰਡੇ ਦੇ ਪੈਕੇਟ ਮਿਲਦੇ ਹੁੰਦੇ ਸੀ ਮਾਤਾ ਦੇ ਹੋਰ ਵੀ ਪੋਤੇ-ਪੋਤੀਆਂ ਸੀ ਪਰ ਜੋ ਮੋਹ-ਪਿਆਰ ਮੇਰੇ ਨਾਲ ਸੀ ..ੳਹ ਸਿਰਫ ਮੇਰੇ ਨਾਲ ਹੀ ਸੀ ੳਸ ਦਾ ਕਾਰਣ ਇਕ ਇਹ ਵੀ ਸੀ ਕਿ ੳਹਨਾਂ ਨੂੰ ਸਬ ਪਿਆਰੇ ਸੀ ਪਰ ਮੈਨੂੰ ੳਹ ਸਾਰਿਆਂ ਤੋ ਪਿਆਰੇ ਸੀ ਜਿਵੇ ੳਹੀ ਮੇਰੀ ਦੁਨਿਆਂ ਹੋਵੇ ਇਸ ਗਲ ਤੋਂ ੳਹ ਪੂਰੀ ਤਰਾਂ ਵਾਕਿਫ ਸੀ ਤੇ ਮਾਤੇ ਨੂੰ ਮੇਰਾ ਫਿਕਰ ਵੀ ਬਹੁਤ ਰਹਿੰਦਾ ਅੱਜ ਸਟੋਰ ਤੇ ਮਰੁੰਡਾ ਦੇਖਦੇ ਹੀ ਸਾਰ ਦਿਲੋਂ ਹੂਕ ਨਿਕਲੀ ਕਿ ਮਾਤਾ ਤੇਰਾ ਪੰਜਾਬ ਜਾਣਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਤੇ ਹੂਣ ਇੰਨੇ ਸਾਲ ਤੇਰੇ ਤੋ ਬਿਨਾਂ ਕੱਢ ਲਏ ਮੈਨੂੰ ਇਹ ਹੂਣ ਮਰੂੰਡਾ ਉਨ੍ਹਾਂ ਸਵਾਦ ਕਿਂੳਂ ਨਹੀਂ ਲਗਦਾ ? ਜਿੰਨਾ ਉਦੋ ਲਗਦਾ ਹੁੰਦਾ ਸੀ ਜਾ ਫੇਰ ਸਵਾਦ ਸਿਰਫ ਮਾਤਾ ਤੇਰੇ ਹੱਥਾਂ ਦਾ ਹੀ ਸੀ ਅਜ ਇਹ ਮਰੁੰਡਾ ਤੇਰੇ ਬਿਨਾਂ ਬੇਸੁਆਦ ਹੈ ਤੇ ਦਿਲ ਮੇਰਾ ਵੀ ਬਹੁਤ ਉਦਾਸ ਹੋ ਗਿਆ ਸੀ ਮੇਂ ਮਰੁੰਡੇ ਨੂੰ ਖਾਣਾ ਸ਼ੁਰੂ ਕਰ ਦਿਤਾ ਤੇ ਜਦ ਮੈਂ ਦੋ ਕੁ ਦੰਦੀਆਂ ਤੋ ਬਾਅਦ ਮਰੁੰਡਾ ਤੇ ੳਦਾਸ ਜਿਹੀ ਨਿਗਾਹ ਮਾਰੀ ਤਾਂ ੳਸ ਨੇਂ ਮੇਰੀ ਉਦਾਸੀ ਦੂਰ ਕਰ ਦਿੱਤੀ ਮੇਰੇ ਚਿਹਰੇ ਤੇ ਖੂਸ਼ੀ ਦੀ ਮੇਰੇ ਕੋਲੋਂ ਸਾਂਭੀ ਨੀ ਸੀ ਜਾਂਦੀ ਮਰੁੰਡੇ ਤੇ ਦਿਲ ਦੀ ਆਕਾਰ ਬਣ ਬਾਰ ਬਾਰ ਦੇਖ ਮੇਰਾ ਦਿਲ ਬਾਗੋ-ਬਾਗ ਹੋ ਗਿਆ

ਮਿਸ ਯੂ ਮਾਤੇ ਇੰਨੇ ਸਾਲ ਤੇਰੇ ਤੋ ਬਿਨਾਂ ਕੱਢ ਲਏ

ਰੀਤ ਗਰੇਵਾਲ ਸੈਕਰਾਮੈਂਟੋ

Share This :

Leave a Reply