ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਗੁਰਬਾਣੀ ਦੇ ਸਿਰਮੌਰ ਕੀਰਤਨੀਏ ਬੀਬੀ ਬਲਜੀਤ ਕੌਰ ਖਾਲਸਾ ਨੇ ਇਥੇ ਇੱਕ ਬਿਆਨ ਚ ਪਦਮ ਸ਼੍ਰੀ ਭਾਈ ਨਿਰਮਲ ਸਿੰਘ ਦੀ ਮੌਤ ਤੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਮੰਗ ਕੀਤੀ ਉਨਾਂ ਦੀ ਮੌਤ ਭਾਵੇਂ ਕਰੋਨਾ ਵਾਇਰਸ ਨਾਲ ਹੋਣ ਦੇ ਕਾਰਣ ਦੱਸੇ ਗਏ ਹਨ ਪਰ ਫਿਰ ਵੀ ਇਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਜੋ ਬੇਅਦਬੀ ਉਸਦੀ ਮ੍ਰਿਤਕ ਦੇਹ ਨਾਲ ਹੋਈ ਹੈ ਨਿੰਦਣਯੋਗ ਹੈ।
ਅਸੀਂ ਸਮੂਹ ਰਾਗੀ ਢਾਡੀ ਇਸ ਦੀ ਨਿੰਦਾ ਕਰਦੇ ਹਾਂ। ਦੂਸਰੇ ਪਾਸੇ ਉਨਾਂ ਕਰੋਨ ਦੇ ਕਹਿਰ ਤੋਂ ਬਚਣ ਲਈ ਸਮੂਹ ਭਾਈਚਾਰੇ ਨੂੰ ਖਬਰਦਾਰ ਰਹਿਣ ਲਈ ਕਿਹਾ। ਉਨਾਂ ਸਮੂਹ ਭਾਈਚਾਰੇ ਨੂੰ ਬੇਨਤੀ ਕੀਤੀ ਕਿ ਸਾਰੀ ਦੁਨੀਆਂ ਵਿੱਚ ਭਾਈਚਾਰਾ ਸਾਰੇ ਕਾਰਜ ਛੱਡ ਕੇ ਅਜੇ ਕੁਝ ਸਮਾਂ ਘਰਾਂ ਚ ਹੀ ਰਹਿ ਗੁਰਬਾਣੀ ਦਾ ਸਿਮਰਨ ਕਰੇ।