ਬੱਚਾ ਚੋਰੀ ਚੁੱਕ ਕੇ ਲੈ ਜਾਣ ਵਾਲੇ ਦੋ ਵਿਅਕਤੀ ਪੁਲਿਸ ਨੇ ਕੀਤੇ ਕਾਬੂ ਕੀਤੇ

ਮਲੋਟ (ਰਣਜੀਤ ਗਿੱਲ )ਮਲੋਟ ਦੇ ਨਜ਼ਦੀਕ ਪਿੰਡ ਦਾਨੇਵਾਲਾ ਦੇ ਸ਼ੈਲਰ ਵਿੱਚ ਕੰਮ ਕਰਨ ਵਾਲੀ ਇੱਕ ਪਰਵਾਸੀ ਮਜ਼ਦੂਰ ਦੀ ਪਤਨੀ ਗੀਤਾ ਰਾਣੀ ਨਾਲ ਸੁੱਤਾ ਹੋਇਆ ਉਸ ਦਾ ਚਾਰ ਮਹੀਨੇ ਦਾ ਬੱਚਾ ਕਿਸੇ ਅਣਪਛਾਤੇ ਲੋਕਾਂ ਨੇ 8 ਜੁਲਾਈ 2019 ਨੂੰ ਚੋਰੀ ਕਰਕੇ ਲੈ ਗਏ ਸੀ। ਮਲੋਟ ਪੁਲਿਸ ਵੱਲੋਂ ਬੱਚੇ ਦੀ ਮਾਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਅੱਜ ਐਸ ਪੀ ਡੀ ਗੁਰਮੇਲ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਜਾਂਚ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਇੱਕ ਅਬੋਹਰ ਅਤੇ ਇੱਕ ਮਲੋਟ ਦਾ ਰਹਿਣ ਵਾਲਾ ਹੈ ਉਨ੍ਹਾਂ ਨੇ ਦੱਸਿਆ ਕਿ ਬੱਚੇ ਨੂੰ ਵੇਚੇ ਜਾਣ ਦੀ ਨੀਅਤ ਨਾਲ ਚੋਰੀ ਕੀਤਾ ਗਿਆ ਸੀ ਪਰ ਸਵੇਰੇ ਮੀਡੀਆ ਵਿੱਚ ਜਦ ਇਹ ਮਾਮਲਾ ਆਇਆ ਤਾਂ ਇਨ੍ਹਾਂ ਨੇ ਬੱਚੇ ਨੂੰ ਨਹਿਰ ਵਿੱਚ ਸੁੱਟ ਦਿੱਤਾ । ਉਹਨਾਂ ਦੱਸਿਆਂ ਕਿ ਇਨ੍ਹਾਂ ਦਾ ਮਾਣਯੋਗ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ।

Share This :

Leave a Reply