ਬੰਗਾ ’ਚ ਮੰਡੀ ਸੁਪਰਵਾਈਜ਼ਰ ਜਗਜੀਤ ਸਿੰਘ ਸੋਢੀ ਦੀ ਸੇਵਾ ਮੁਕਤੀ ’ਤੇ ਵਿਸ਼ੇਸ਼ ਸਮਾਗਮ

ਸਮਾਜ ਸੇਵਕ ਜਗਜੀਤ ਸਿੰਘ ਸੋਢੀ ਮੰਡੀ ਸੁਪਰਵਾਈਜ਼ਰ ਅਤੇ ਉਹਨਾਂ ਦੀ ਧਰਮਪਤਨੀ ਦਾ ਸਨਮਾਨ ਕਰਦੇ ਹੋਏ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਦਰਬਜੀਤ ਸਿੰਘ ਪੂੰਨੀ ਚੇਅਰਮੈਨ ਮਾਰਕੀਟ ਕਮੇਟੀ, ਵਰਿੰਦਰ ਕੁਮਾਰ ਸਕੱਤਰ ਅਤੇ ਹੋਰ ਪਤਵੰਤੇ ਸੱਜਣ

ਨਵਾਂਸ਼ਹਿਰ/ਬੰਗਾ (ਏ-ਆਰ. ਆਰ. ਐੱਸ. ਸੰਧੂ) ਮਾਰਕੀਟ ਕਮੇਟੀ ਬੰਗਾ ਵਿਖੇ ਪਿਛਲੇ 33 ਸਾਲਾਂ ਤੋਂ ਬੇਦਾਗ ਸੇਵਾ ਨਿਭਾ ਰਹੇ ਸਮਾਜ ਸੇਵਕ ਜਗਜੀਤ ਸਿੰਘ ਸੋਢੀ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ ਬੰਗਾ ਦੀ ਸੇਵਾ ਮੁਕਤੀ ’ਤੇ ਵਿਸ਼ੇਸ਼ ਵਿਦਾਇਗੀ ਸਮਾਗਮ ਦਾ ਆਯੋਜਿਨ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਦਰਬਜੀਤ ਸਿੰਘ ਪੂੰਨੀ ਅਤੇ ਸਕੱਤਰ ਵਰਿੰਦਰ ਕੁਮਾਰ ਵੱਲੋਂ ਜਗਜੀਤ ਸਿੰਘ ਸੋਢੀ ਨੂੰ 33 ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ।

ਸਮਾਗਮ ਵਿਚ ਸਤਵੀਰ ਸਿੰਘ ਪੱਲੀ ਝਿੱਕੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼ਹੀਦ ਭਗਤ ਸਿੰਘ ਨਗਰ ਨੇ ਸੰਬੋਧਨ ਕਰਦੇ ਕਿਹਾ ਕਿ ਜਗਜੀਤ ਸਿੰਘ ਸੋਢੀ ਨੇ ਮਾਰਕੀਟ ਕਮੇਟੀ ਬੰਗਾ ਵਿਚ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ। ਉਹਨਾਂ ਨੇ ਸ. ਸੋਢੀ ਨੂੰ ਸਿਹਤਮੰਦ ਸੁਨਿਹਰੀ ਭਵਿੱਖ ਲਈ ਸ਼ੁੱਭ ਇੱਛਾਵਾਂ ਭੇਟ ਕਰਦੇ ਕਿਹਾ ਕਿ ਉਨਾਂ ਵੱਲੋਂ 33 ਸਾਲ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਵੇਗਾ। ਸਮਾਗਮ ਵਿਚ ਜਗਜੀਤ ਸਿੰਘ ਸੋਢੀ ਮੰਡੀ ਸੁਪਰਵਾਈਜ਼ਰ ਨੇ ਸਮੂਹ ਅਧਿਕਾਰੀਆਂ ਅਤੇ ਸਮੂਹ ਸਟਾਫ ਦਾ ਹਮੇਸ਼ਾਂ ਵੱਢਮੁੱਲਾ ਸਹਿਯੋਗ ਦੇਣ ਧੰਨਵਾਦ ਕੀਤਾ। ਇਸ ਮੌਕੇ ’ਤੇ ਮੁਕੇਸ਼ ਕੁਮਾਰ ਕੈਲੇ ਜ਼ਿਲ੍ਹਾ ਮੰਡੀ ਅਫ਼ਸਰ, ਅਵਤਾਰ ਸਿੰਘ, ਬਲਵਿੰਦਰ ਕੌਰ, ਸੁਰਿੰਦਰ ਕੁਮਾਰ ਚੱਢਾ, ਹਰਜੀਤ ਸਿੰਘ ਲੰਗੇਰੀ, ਅਮਰਜੀਤ ਸਿੰਘ ਲੇਖਾਕਾਰ, ਦਲਵੀਰ ਸਿੰਘ ਮੰਡੀ ਸੁਪਰਵਾਈਜਰ, ਰੁਪਿੰਦਰ ਸਿੰਘ, ਰਾਕੇਸ਼ ਕੁਮਾਰ, ਅਮਰੀਕ ਸਿੰਘ ਮਾਨ, ਹਰਦੀਪ ਸਿੰਘ ਮਾਨ ਆਦਿ ਹਾਜ਼ਰ ਸਨ।

Share This :

Leave a Reply