ਫ਼ਤਹਿਗੜ੍ਹ ਸਾਹਿਬ (ਸੂਦ)-ਬ੍ਰਾਹਮਣ ਸਭਾ ਪਿੰਡ ਭੜੀ ਪਨੈਚਾ ਵੱਲੋਂ ਡੇਰਾ ਬਾਬਾ ਬ੍ਰਹਮਗਿਆਨੀ ਵਿਖੇ ਭਗਵਾਨ ਪਰਸ਼ੂਰਾਮ ਦੀ ਜੈਅੰਤੀ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਈ ਗਈਇਸ ਮੌਕੇ ਤੇ ਸਰਕਾਰ,ਸਿਹਤ ਵਿਭਾਗ ਤੇ ਪ੍ਰਸ਼ਾਸਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜਿਥੇ ਡਿਸਟੈਂਸ ਦਾ ਪੂਰਾ ਖਿਆਲ ਰੱਖਿਆ ਗਿਆ ਉਥੇ ਹਰ ਇੱਕ ਦੇ ਮੂੰਹਾਂ ਤੇ ਮਾਸਕ ਵੀ ਦੇਖੇ ਗਏ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਾਹਮਣ ਸਭਾ ਦੇ ਪ੍ਰਮੁੱਖ ਆਗੂ ਕਾਲ਼ਾ ਭੜੀ ਤੇ ਸੋਹਣ ਲਾਲ ਭੜੀ ਨੇ ਦੱਸਿਆ ਕਿ ਭਾਵੇ ਹਰ ਸਾਲ ਬ੍ਰਾਹਮਣ ਸਭਾ ਵੱਲੋਂ ਇਹ ਜੈਅੰਤੀ ਵੱਡੇ ਪੱਧਰ ਤੇ ਮਨਾਈ ਜਾਂਦੀ ਰਹੀ ਹੈ
ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਜੈਅੰਤੀ ਸੀਮਤ ਸੰਗਤਾ ਨਾਲ ਹੀ ਮਨਾਈ ਗਈ ਹੈ, ਭਗਵਾਨ ਪਰਸ਼ੂਰਾਮ ਜੀ ਨੂੰ ਸ਼ਰਧਾ ਸਤਿਕਾਰ ਭੇਟ ਕਰਦੇ ਹੋਏ ਰਾਤੀ ਸਮੁੱਚੇ ਬ੍ਰਾਹਮਣ ਭਾਈਚਾਰੇ ਵੱਲੋਂ ਅਪਣੇ ਅਪਣੇ ਘਰਾਂ ਦੀਆਂ ਛੱਤਾ ਤੇ ਦੀਵੇ ਜਗਾ ਕੇ ਦੀਪਮਾਲਾ ਵੀ ਕੀਤੀ ਗਈ ਉਹਨਾਂ ਕਿਹਾ ਕਿ ਸਰਕਾਰ,ਤੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਭਗਵਾਨ ਪਰਸ਼ੂਰਾਮ ਜੀ ਦੀ ਜੈਅੰਤੀ ਮਨਾਈ ਗਈ ਹੈ ਤੇ ਭਗਵਾਨ ਪਰਸ਼ੂਰਾਮ ਜੀ ਦੀ ਆਰਤੀ ਸਮੇ ਸਮੁੱਚੇ ਜਗਤ ਦੀ ਸਿਹਤਯਾਬੀ ਦੀ ਜਿਥੇ ਅਰਦਾਸ ਕੀਤੀ ਗਈ ਉਥੇ ਕੋਰੋਨਾ ਬਿਮਾਰੀ ਨਾਲ ਪੀੜਤ ਵਿਅਕਤੀਆਂ ਤੇ ਪਰਿਵਾਰਾਂ ਦੀ ਚੜਦੀ ਕਲਾ ਲਈ ਵੀ ਮਨੋਕਾਮਨਾਵਾਂ ਕੀਤੀਆਂ ਗਈਆਂ ਇਸ ਮੌਕੇ ਤੇ ਬਾਂਬਾ ਰਾਮਮੁਨੀ , ਪੰਡਿਤ ਰੁਘਬਰਦਾਸ, ਪੰਡਿਤ ਭਗਵਾਨ ਦਾਸ, ਪੰਡਿਤ ਪ੍ਰਕਾਸ਼ ਚੰਦ,ਪੰਡਿਤ ਰੁਪਿੰਦਰ ਪਾਲ, ਗੁਰਪ੍ਰੀਤ ਸਰਮਾ, ਦਵਿੰਦਰ ਸਰਮਾ, ਸੁਖਵਿੰਦਰ ਸਰਮਾ, ਸੁਖਦੇਵ ਸਰਮਾ, ਮਨਦੀਪ ਕੁਮਾਰ,ਜਗਵਿੰਦਰ ਸਰਮਾ, ਮੋਹਨ ਲਾਲ, ਵਿਸ਼ਾਲ ਸਰਮਾ,ਬੀਬੀ ਕਿਰਨਬਾਲਾ,ਬੀਬੀ ਬਿਮਲਾ ਦੇਵੀ,ਸੁਨੀਤਾ ਰਾਣੀ, ਬਲਜਿੰਦਰ ਰਾਣੀ,ਸਾਜਨ ਭੜੀ, ਜਗਦੀਪ ਸਰਮਾ,ਬੱਗਾ ਸਿੰਘ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਵਿਸ਼ੇਸ਼ ਤੌਰ ਤੇ ਹਾਜਰ ਸਨ