ਬਰਨਾਲਾ (ਬਲਵੰਤ ਸਿੰਘ ਸਿੱਧੂ) ਬਰਨਾਲਾ ਪੁਲਿਸ ਮੁੱਖੀ ਸ੍ਰੀ ਸੰਦੀਪ ਗੋਇਲ ਵੱਲੋ ਕਰਫਿਉ ਸਮੇਂ ਤੋਂ ਹੀ ਜਿਲਾ ਬਰਨਾਲਾ ਦੇ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਕੋਰੋਨਾ ਬਿਮਾਰੀ ਤੋਂ ਬਚਾ ਸਬੰਧੀ ਤਰੀਕੇ ਦੱਸੇ ਜਾ ਰਹੇ ਹਨ । ਬਰਨਾਲਾ ਪੁਲਿਸ ਮੁਖੀ ਵੱਲੋ ਡਿਉਟੀ ਮੁਲਾਜਮਾ ਲਈ ਲਗਾਏ ਗਏ ਜਾਲੀਦਾਰ ਟੈੰਟ ਵੀ ਬਹੁਤ ਚਰਚਾ ਦਾ ਵਿਸ਼ਾ ਰਹੇ ਹਨ। ਜਿਸ ਵਿੱਚ ਮਾਸਕ,ਸੈਂਨੇਟਾਇਜ਼ਰ,ਗਲਵਜ਼,ਚੰਗੇ ਖਾਣੇ ਅਤੇ ਠੰਡੇ ਪਾਣੀ ਦਾ ਪ੍ਰੰਬਧ ਭਾਵ ਉਹ ਸਾਰੀ ਸਹੂਲਤ ਹੈ।ਜਿਸ ਨੂੰ ਲੈਣ ਸਬੰਧੀ ਕੁਝ ਦਿਨ ਪਹਿਲਾ ਕਸਬਾ ਹੰਡਿਆਇਆ ਦੀਆ ਆਸ਼ਾ ਵਰਕਰਾਂ ਨੇ ਮੀਡਿਆ ਸਾਹਮਣੇ ਸਿਵਲ ਪ੍ਰਸ਼ਾਸ਼ਣ ਵਿਰੁਧ ਹਾਲ ਦੁਹਾਈ ਪਾਈ ਸੀ ।
ਜਿਲਾ ਬਰਨਾਲਾ ਪੁਲਿਸ ਮੁਖੀ ਨੇ ਪਿਛਲੇ ਸਮੇਂ ਦੌਰਾਨ ਹਰ ਇੱਕ ਪਹਿਲੂ ਤੇ ਧਿਆਨ ਦਿੱਤਾ ਜਿਸ ਨੂੰ ਲੈ ਕੇ ਜਿੱਥੇ ਉਨ੍ਹਾਂ ਨੇ ਫੀਲਡ ਵਿੱਚ ਲੋਕਾਂ ਨੂੰ ਰਾਸ਼ਨ ਵਗੈਰਾ ਵੰਡਿਆ ਉੱਥੇ ਆਪਣੇ ਮੁਲਾਜ਼ਮਾਂ ਨੂੰ ਵੀ ਇਸ ਕੰਮ ਵਿੱਚ ਸਾਥ ਦੇਣ ਲਈ ਧੰਨਵਾਦ ਕੀਤਾ ਅਤੇ ਹਰ ਇੱਕ ਉਹ ਚੀਜ਼ ਮੁਹੱਈਆ ਕਰਵਾਈ ਜਾ ਰਹੀ ਹੈ ਜੋ ਇਸ ਸਮੇਂ ਦੌਰਾਨ ਸੇਫਟੀ ਲਈ ਜ਼ਰੂਰੀ ਹੈ। ਲੱਖਾ ਦੀ ਗਿਣਤੀ ਵਿੱਚ ਮਾਸਕ ਵੰਡੇ ਜਾ ਚੁੱਕੇ ਹਨ।ਅੱਜ ਐਸ.ਐਸ.ਪੀ.ਬਰਨਾਲਾ ਵੱਲੋ ਇੰਦਰ ਧਾਲੀਵਾਲ ਅਤੇ ਉਸ ਦੇ ਪਿਤਾ ਭੁਪਿੰਦਰ ਧਾਲੀਵਾਲ ਦਾ ਧੰਨਵਾਦ ਕੀਤਾ ਜਿੰਨਾ ਨੇ ਉਹਨਾ ਦੇ ਕਹਿਣ ਤੇ ਅੱਜ ਜਿਲਾ ਬਰਨਾਲਾ ਵਾਸੀਆ ਨੂੰ ਇਹ ਸੁਨੇਹਾ ਦੇਣ ਲਈ ਪੈਰਾ ਗਲਾਈਡਿੰਗ ਕੀਤੀ ਕਿ ਬਰਨਾਲਾ ਜ਼ਿਲ੍ਹਾ ਵਾਸੀ ਆਪਣੇ ਘਰਾਂ ਵਿੱਚ ਰਹਿਣ ਤਾਂ ਜੋ ਜ਼ਿਲ੍ਹੇ ਨੂੰ ਸੁਰੱਖਿਅਤ ਰੱਖਿਆ ਜਾ ਸਕੇ । ਪੈਰਾਗਲਾਈਡਿੰਗ ਕਰਨ ਸਮੇਂ ਬਾਕਾਇਦਾ ਵੱਖਰੇ ਤੌਰ ਤੇ ਇੱਕ ਫਲੈਗ ਜਿਸ ਉੱਪਰ ਸਟੇਅ ਹੋਮ ਲਿਖਿਆ ਗਿਆ ਸੀ ਨੂੰ ਪੈਰਾਗਲਾਇਡਰ ਨੇ ਵੱਖਰੇ ਤੌਰ ਤੇ ਲਹਰਾਇਆ । ਧਾਲੀਵਾਲ ਪਿਤਾ-ਪੁੱਤਰ ਜੌੜੀ ਨੇ ਐਸ.ਐਸ.ਪੀ.ਸੰਦੀਪ ਗੋਇਲ ਅਤੇ ਉਹਨਾ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ।ਇੰਦਰ ਧਾਲੀਵਾਲ ਨੇ ਕਿਹਾ ਕਿ ਅਸੀ ਸੰਦੀਪ ਗੋਇਲ ਜੀ ਦਾ ਧੰਨਵਾਦ ਕਰਦੇ ਹਾ ਜਿੰਨਾ ਨੇ ਅੱਜ ਸਾਨੂੰ ਇਹ ਮੌਕਾ ਦਿੱਤਾ। ਜਿਸ ਨਾਲ ਅਸੀ ਇਸ ਕੋਰੋਨਾ ਬਿਮਾਰੀ ਦੇ ਸਮੇਂ ਵਿੱਚ ਜਿਲਾ ਬਰਨਾਲਾ ਵਾਸੀਆ ਨੂੰ ਇਹ ਸੁਣੇਹਾ ਦੇਣ ਲਈ ਪੈਰਾਗਲਾਇਡਿੰਗ ਕੀਤੀ। ਉਹਨਾ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀ ਇਸ ਜਰੀਏ ਲੋਕਾਂ ਨੂੰ ਇਹ ਸੁਣੇਹਾ ਦਿੱਤਾ ਕਿ ਅਪਣੇ ਘਰ ਹਰੋ ।
ਇਸ ਸਮੇ ਇੰਦਰ ਧਾਲੀਵਾਲ ਅਤੇ ਭੁਪਿੰਦਰ ਧਾਲੀਵਾਲ ਨੂੰ ਸਨਮਾਨਿਤ ਕੀਤਾ ਗਿਆ । ਮੌਜੂਦ ਵਿਅਕਤੀਆਂ ਵਿੱਚ ਬਲਜੀਤ ਸਿੰਘ ਇੰਸਪੈਕਟਰ ,ਗੁਰਦੀਪ ਸਿੰਘ ਪੀ.ਐਸ.ਓ. ਅਤੇ ਰੁਪਿੰਦਰ ਗੁਪਤਾ ਆਦਿ ਹਾਜਰ ਸਨ